Breaking NewsD5 specialNewsPunjab

ਗੁਰਦਾਸਪਰ ‘ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ

ਗੁਰਦਾਸਪੁਰ : ਗੁਰਦਾਸਪੁਰ ਦੇ ਪਿੰਡ ਕੋਟ ਸੰਤੋਖਰਾਏ ‘ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਦੋ ਗੁਟਾਂ ‘ਚ ਝਗੜਾ ਹੋ ਗਿਆ ਤੇ ਸਾਬਕਾ ਫੌਜੀ ਨੇ ਦੋ ਸਕੇ ਭਰਾਵਾਂ ਦੀਆਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦਿਲਪ੍ਰੀਤ ਦਾ ਤਿੰਨ ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਦੂਜੇ ਮ੍ਰਿਤਕ ਗਗਨਪ੍ਰੀਤ ਦੀ ਵੀ ਗੋਲੀ ਲੱਗਣ ਦੇ ਕਾਰਨ ਮੌਕੇ ‘ਤੇ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਸਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਦੋਸ਼ੀ ਅਜੇ ਫਰਾਰ ਦੱਸਿਆ ਜਾ ਰਿਹਾ ਹੈ।

India-China Border | ਭਾਰਤ-ਚੀਨ ਸਰਹੱਦ ‘ਤੇ ਤਣਾਅ | ਇਕ ਅਫ਼ਸਰ ਤੇ ਤਿੰਨ ਜਵਾਨ ਸ਼ਹੀਦ

ਜ਼ਮੀਨੀ ਵਿਵਾਦ ਨੂੰ ਲੈ ਕੇ ਹੋਇਆ ਵਿਵਾਦ
ਜਾਣਕਾਰੀ ਅਨੁਸਾਰ ਮ੍ਰਿਤਕਾਂ ਦੇ ਚਾਚੇ ਨੇ ਦੱਸਿਆ ਕਿ ਉਸਦੀ ਜ਼ਮੀਨ ਪਿੰਡ ਅਲੋਵਾਲ ਵਿੱਚ ਪੈਂਦੀ ਹੈ। ਜ਼ਮੀਨ ਦੇ ਨਾਲ ਸਾਬਕਾ ਫੌਜੀ ਜਸਵਿੰਦਰ ਸਿੰਘ ਦੀ ਜ਼ਮੀਨ ਅਤੇ ਘਰ ਹੈ, ਜਸਵਿੰਦਰ ਅਕਸਰ ਖੇਤਾਂ ਦੀ ਵੰਡ ਨੂੰ ਲੈ ਕੇ ਲੜਾਈ ਕਰਦਾ ਸੀ। ਜਦੋਂ ਉਹ ਅੱਜ ਸਵੇਰੇ 8 ਵਜੇ ਆਪਣੀ ਜ਼ਮੀਨ ‘ਚ ਗਏ ਤਾਂ ਸਾਬਕਾ ਫੌਜੀ ਜਸਵਿੰਦਰ ਨੇ ਆਪਣੇ ਹੋਰ ਸਾਥੀਆਂ ਦੇ ਨਾਲ ਮਿਲ ਕਰ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਿਸ ‘ਚ ਉਸਦੇ ਭਤੀਜੇ ਦਿਲਪ੍ਰੀਤ ਅਤੇ ਗਗਨਪ੍ਰੀਤ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੋ ਗਿਆ।

Big Breaking-ਸਿਹਤ ਮੰਤਰੀ ਦੀ ਵਿਗੜੀ ਸਿਹਤ, ਹਸਪਤਾਲ ਦਾਖਿਲ, ਹੋਇਆ ਕੋਰੋਨਾ ਟੈਸਟ

ਦੋਵੇਂ ਭਰਾਵਾਂ ਦੀਆਂ ਲਾਸ਼ਾਂ ਨੂੰ ਘਸੀਟ ਕੇ ਲੈ ਗਿਆ ਘਰ
ਉਨ੍ਹਾਂ ਨੇ ਦੱਸਿਆ ਕਿ ਜਸਵਿੰਦਰ ਸਿੰਘ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਘਸੀਟ ਕੇ ਬੇਰਹਿਮੀ ਦੇ ਨਾਲ ਆਪਣੇ ਘਰ ਲੈ ਗਿਆ ਅਤੇ ਜਦੋਂ ਪਿੰਡ ‘ਚ ਪਤਾ ਲੱਗਾ ਤਾਂ ਲਾਸ਼ਾਂ ਨੂੰ ਘਰ ਤੋਂ ਬਾਹਰ ਸੁੱਟ ਦਿੱਤਾ। ਉਥੇ ਹੀ ਐਸ.ਐਸ.ਪੀ. ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਜ਼ਮੀਨੀ ਵਿਵਾਦ ਦੇ ਕਾਰਨ ਇਹ ਲੜਾਈ ਹੋਈ ਹੈ। ਜਿਸ ‘ਚ ਸਾਬਕਾ ਫੌਜੀ ਜਸਵਿੰਦਰ ਨੇ ਆਪਣੇ ਸਾਥੀਆਂ ਦੇ ਨਾਲ ਮਿਲਕੇ ਇੱਕ ਪਰਿਵਾਰ ਦੇ ਦੋਵੇਂ ਭਰਾਵਾਂ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਪਰਿਵਾਰ ਦੇ ਬਿਆਨ ਦਰਜ ਕਰਕੇ ਅੱਗੇ ਵਾਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button