IndiaTop News

ਕੈਬਨਿਟ ਮੰਤਰੀ ਨੇ ਦੋ ਮਹਿਲਾ ਪੁਲਸ ਅਧਿਕਾਰੀਆਂ ਨੂੰ ਕੀਤਾ ਸਸਪੈਂਡ

ਹਰਿਆਣਾ ਦੇ ਸ਼ਹਿਰ ਪੰਚਕੂਲਾ ਵਿਖੇ ਤਾਇਨਾਤ ਦੋ ਮਹਿਲਾ ਪੁਲਸ ਅਧਿਕਾਰੀਆਂ ਨੂੰ ਅੱਜ ਕੈਬਨਿਟ ਵਲੋਂ ਅੱਜ ਡਿਊਟੀ ਵਿਚ ਢਿੱਲ ਵਰਤਣ ‘ਤੇ ਸਸਪੈਂਡ ਕੀਤਾ ਗਿਆ ਹੈ ।
ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਪੰਚਕੂਲਾ  ਵਿਖੇ ਜੋ ਦੋ ਮਹਿਲਾ ਪੁਲਸ ਅਧਿਕਾਰੀਆਂ ਨੂੰ ਕੈਬਨਿਟ ਮੰਤਰੀ ਪਵਾਰ ਵਲੋਂ ਅੱਜ ਤੁਰੰਤ ਕਾਰਵਾਈ ਕਰਦਿਆਂ ਸਸਪੈਂਡ ਕੀਤਾ ਗਿਆ ਹੈ ਦੀ ਪਛਾਣ ਪੰਚਕੂਲਾ ਮਹਿਲਾ ਥਾਣਾ ਇੰਚਾਰਜ ਰਾਜੇਸ਼ ਕੁਮਾਰੀ ਅਤੇ ਏ. ਐਸ. ਆਈ. ਕਵਿਤਾ ਸ਼ਾਮਲ ਹਨ । ਜਾਣਕਾਰੀ ਮੁਤਾਬਕ ਉਪਰੋਕਤ ਦੋਹਾਂ ਨੂੰ ਮੁਅੱਤਲ ਕਰਕੇ ਹੈਡ ਕੁਆਰਟਰ ਭੌਂਡਸੀ ਥਾਣੇ ਭੇਜਿਆ ਗਿਆ ਹੈ ।
ਪ੍ਰਾਪਤ ਸੂਚਨਾ ਮੁਤਾਬਕ ਅੱਜ ਜਦੋਂ ਕੈਬਨਿਟ ਮੰਤਰੀ ਪੰਚਕੂਲਾ ਦੇ ਪੀ. ਡਬਲਿਊ. ਡੀ. ਰੈਸਟ ਹਾਊਸ ਵਿਖੇ ਜਿਲਾ ਲੋਕ ਸੰਪਰਕ ਅਤੇ ਕਸ਼ਟ ਨਿਵਾਰਨ ਕਮੇਟੀ ਦੀ ਮੀਟਿੰਗ ਵਿਚ ਸਿ਼ਕਾਇਤਾਂ ਸੁਣ ਰਹੇ ਸਨ ਤਾਂ ਆਪਣੀ ਸਿ਼ਕਾਇਤ ਲੈ ਕੇ ਪਹੁੰਚੀ ਸਿਕਾਇਤਕਰਤਾ  ਮਨੀਸ਼ ਕੁਮਾਰੀ ਨੇ ਦੱਸਿਆ ਕਿ ਉਸਨੇ ਜੋ ਸਹੁਰੇ ਪਰਿਵਾਰ ਵਿਰੁੱਧ ਦਾਜ ਦਾ ਕੇਸ ਦਰਜ ਕਰਵਾਇਆ ਸੀ ਦੀ ਜਾਂਚ ਦੌਰਾਨ ਪੁਲਸ ਵਲੋਂ ਉਸਦੇ ਸਹੁਰੇ ਦਾ ਨਾਮ ਕੇਸ ਵਿਚ ਸ਼ਾਮਲ ਹੀ ਨਹੀਂ ਕੀਤਾ ਗਿਆ ਜਦੋਂ ਕਿ ਉਸ ਵਲੋਂ ਸਬੂਤ ਵੀ ਦਿੱਤੇ ਗਏ ਸਨ। ਜਿਸ ‘ਤੇ ਸਹੀ ਕਾਰਵਾਈ ਨਾ ਕੀਤੇ ਜਾਣ ਤੇ ਦੋਹਾਂ ਪੁਲਸ ਮਹਿਲਾ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button