InternationalTop News

ਫਰਾਂਸ ਵਿੱਚ ਤਨਖ਼ਾਹਾਂ ਵਧਾਉਣ ਤੇ ਸਕੂਲਾਂ ਲਈ ਵਧੇਰੇ ਫੰਡ ਲਈ ਸੜਕਾਂ ’ਤੇ ਉਤਰੇ 6 ਲੱਖ ਤੋਂ ਵੱਧ ਲੋਕ

 ਫਰਾਂਸ ਵਿੱਚ ਤਨਖ਼ਾਹਾਂ ਵਿੱਚ ਵਾਧੇ ਅਤੇ ਸਕੂਲਾਂ ਲਈ ਵਧੇਰੇ ਫੰਡ ਮੁਹੱਈਆ ਕਰਵਾਉਣ ਦੀ ਮੰਗ ਨੂੰ ਲੈ ਕੇ 6 ਲੱਖ ਤੋਂ ਵੱਧ ਲੋਕਾਂ ਨੇ ਦੇਸ਼ ਭਰ ਵਿੱਚ ਮੁਜ਼ਾਹਰੇ ਕੀਤੇ। ਐਸੋਸੀਏਟਿਡ ਪ੍ਰੈੱਸ ਦੀ ਰਿਪੋਰਟ ਮੁਤਾਬਕ ਫਰਾਂਸ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਇਨ੍ਹਾਂ ਮੁਜ਼ਾਹਰਿਆਂ ਵਿੱਚ 6 ਲੱਖ ਤੋਂ ਵੱਧ ਲੋਕ ਸ਼ਾਮਲ ਹੋਏ।ਮੁਜ਼ਾਹਰਾਕਾਰੀਆਂ ਨੇ ਸਰਕਾਰ ਤੋਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਧਾਉਣ ਅਤੇ ਸਿੱਖਿਆ ਖੇਤਰ ਲਈ ਵਧੇਰੇ ਬਜਟ ਰੱਖਣ ਦੀ ਮੰਗ ਕੀਤੀ। ਇਨ੍ਹਾਂ ਮੁਜ਼ਾਹਰਿਆਂ ਵਿੱਚ ਵੱਖ-ਵੱਖ ਖੇਤਰਾਂ ਦੇ ਮੁਲਾਜ਼ਮਾਂ, ਅਧਿਆਪਕਾਂ ਅਤੇ ਹੋਰ ਵਰਗਾਂ ਦੇ ਲੋਕਾਂ ਨੇ ਹਿੱਸਾ ਲਿਆ। ਮੁਜ਼ਾਹਰਿਆਂ ਦਾ ਮੁੱਖ ਮੁੱਦਾ ਵਧਦੀ ਮਹਿੰਗਾਈ ਦੇ ਮੱਦੇਨਜ਼ਰ ਲੋਕਾਂ ਦੀ ਆਮਦਨ ਵਿੱਚ ਵਾਧਾ ਕਰਨਾ ਅਤੇ ਸਰਕਾਰੀ ਸਕੂਲਾਂ ਵਿੱਚ ਸਹੂਲਤਾਂ ਬਿਹਤਰ ਬਣਾਉਣਾ ਸੀ।ਫਰਾਂਸ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲੋਕ ਸੜਕਾਂ ’ਤੇ ਉਤਰੇ ਅਤੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ। ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਵਧਦੀ ਮਹਿੰਗਾਈ ਕਾਰਨ ਆਮ ਮੁਲਾਜ਼ਮਾਂ ਲਈ ਘਰੇਲੂ ਖਰਚੇ ਪੂਰੇ ਕਰਨੇ ਔਖੇ ਹੋ ਰਹੇ ਹਨ। ਇਸ ਲਈ ਤਨਖ਼ਾਹਾਂ ਵਿੱਚ ਵਾਧਾ ਕਰਨਾ ਜ਼ਰੂਰੀ ਹੈ। ਉਨ੍ਹਾਂ ਨੇ ਸਿੱਖਿਆ ਖੇਤਰ ਵਿੱਚ ਸਰਕਾਰੀ ਨਿਵੇਸ਼ ਵਧਾਉਣ ਦੀ ਵੀ ਮੰਗ ਕੀਤੀ।
ਸਕੂਲਾਂ ਲਈ ਵਧੇਰੇ ਫੰਡ ਦੀ ਮੰਗ ਕਰਦਿਆਂ ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਸਿੱਖਿਆ ਸੰਸਥਾਵਾਂ ਵਿੱਚ ਲੋੜੀਂਦੇ ਸਰੋਤਾਂ ਦੀ ਘਾਟ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ। ਸਕੂਲਾਂ ਵਿੱਚ ਅਧਿਆਪਕਾਂ ਅਤੇ ਹੋਰ ਸਟਾਫ਼ ਦੀ ਲੋੜ ਪੂਰੀ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਸਹੂਲਤਾਂ ਦੇਣ ਲਈ ਵੀ ਵਧੇਰੇ ਬਜਟ ਦੀ ਲੋੜ ਹੈ।
ਫਰਾਂਸ ਦੇ ਗ੍ਰਹਿ ਮੰਤਰੀ ਲੌਰਾਂ ਨੁਨੇਜ਼ ਨੇ ਦੱਸਿਆ ਕਿ ਰਾਜਧਾਨੀ ਪੈਰਿਸ ਤੋਂ ਬਾਹਰ ਯੂਨੀਅਨਾਂ ਵੱਲੋਂ ਕਰਵਾਏ 180 ਮੁਜ਼ਾਹਰਿਆਂ ਵਿੱਚ ਦੁਪਹਿਰ ਤੱਕ ਲਗਪਗ 2.70 ਲੱਖ ਲੋਕ ਸ਼ਾਮਲ ਹੋਏ।
ਪੈਰਿਸ, ਲਿਓਂ, ਮਾਰਸੇ ਅਤੇ ਹੋਰ ਸ਼ਹਿਰਾਂ ਵਿੱਚ ਵੱਡੀਆਂ ਰੈਲੀਆਂ ਹੋਈਆਂ। ਪੈਰਿਸ ਵਿੱਚ ਵਿਦਿਆਰਥੀਆਂ ਨੇ ਤਖ਼ਤੀਆਂ ਚੁੱਕੀਆਂ ਹੋਈਆਂ ਸਨ, ਜਿਨ੍ਹਾਂ ’ਤੇ ਅਸਮਾਨਤਾ ਅਤੇ ਰੁਜ਼ਗਾਰ ਦੀਆਂ ਸਮੱਸਿਆਵਾਂ ਬਾਰੇ ਨਾਅਰੇ ਲਿਖੇ ਹੋਏ ਸਨ। ਉਨ੍ਹਾਂ ਨਾਲ ਮੁਲਾਜ਼ਮ ਅਤੇ ਪੈਨਸ਼ਨਰ ਵੀ ਸ਼ਾਮਲ ਹੋਏ, ਜੋ ਵਧਦੀਆਂ ਕੀਮਤਾਂ ਦੇ ਮੁਕਾਬਲੇ ਤਨਖ਼ਾਹਾਂ ਅਤੇ ਪੈਨਸ਼ਨਾਂ ਵਿੱਚ ਵਾਧੇ ਦੀ ਮੰਗ ਕਰ ਰਹੇ ਸਨ।
ਹੜਤਾਲ ਅਤੇ ਵਿਦਿਆਰਥੀਆਂ ਦੇ ਰੋਸ ਪ੍ਰਦਰਸ਼ਨਾਂ ਕਾਰਨ ਫਰਾਂਸ ਦੇ ਲਗਪਗ ਇੱਕ ਤਿਹਾਈ ਹਾਈ ਸਕੂਲ ਬੰਦ ਰਹੇ ਜਾਂ ਉਨ੍ਹਾਂ ਦਾ ਕੰਮਕਾਜ ਪ੍ਰਭਾਵਿਤ ਹੋਇਆ। ਕਈ ਸਕੂਲ ਵਿਦਿਆਰਥੀਆਂ ਵੱਲੋਂ ਕੀਤੀ ਨਾਕਾਬੰਦੀ ਕਾਰਨ ਬੰਦ ਰਹੇ, ਜਦੋਂਕਿ ਹੋਰਨਾਂ ਵਿੱਚ ਅਧਿਆਪਕਾਂ ਦੀ ਹੜਤਾਲ ਕਾਰਨ ਪੜ੍ਹਾਈ ਨਹੀਂ ਹੋ ਸਕੀ। ਕੁਝ ਇਲਾਕਿਆਂ ਵਿੱਚ ਜਨਤਕ ਆਵਾਜਾਈ ਵੀ ਪ੍ਰਭਾਵਿਤ ਹੋਈ ਅਤੇ ਆਈਫਲ ਟਾਵਰ ਨੂੰ ਵੀ ਬੰਦ ਰੱਖਿਆ ਗਿਆ।
ਸਰਕਾਰ ਨੇ ਮੁਜ਼ਾਹਰਿਆਂ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ 70 ਹਜ਼ਾਰ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ। ਇਨ੍ਹਾਂ ਦੀ ਮਦਦ ਲਈ ਬਖ਼ਤਰਬੰਦ ਗੱਡੀਆਂ, ਡਰੋਨ ਅਤੇ ਹੈਲੀਕਾਪਟਰ ਵੀ ਵਰਤੇ ਗਏ। ਪਿਛਲੇ ਕੁਝ ਹਫ਼ਤਿਆਂ ਦੌਰਾਨ ਹੋਏ ਮੁਜ਼ਾਹਰਿਆਂ ਵਿੱਚ ਹਿੰਸਾ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਰੇਨੇਸ ਸਮੇਤ ਕਈ ਸ਼ਹਿਰਾਂ ਵਿੱਚ ਤਣਾਅ ਅਤੇ ਪੁਲੀਸ ਨਾਲ ਝੜਪਾਂ ਦੀਆਂ ਰਿਪੋਰਟਾਂ ਮਿਲੀਆਂ ਹਨ।ਫਰਾਂਸ ਦੀਆਂ ਪ੍ਰਮੁੱਖ ਟਰੇਡ ਯੂਨੀਅਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਦੇਸ਼ ਆਰਥਿਕ ਮੰਦੀ ਵੱਲ ਵਧ ਰਿਹਾ ਹੈ ਅਤੇ ਨੌਕਰੀਆਂ ਵਿੱਚ ਕਟੌਤੀ ਦੀਆਂ ਯੋਜਨਾਵਾਂ ਵਧ ਰਹੀਆਂ ਹਨ। ਯੂਨੀਅਨਾਂ ਦਾ ਕਹਿਣਾ ਹੈ ਕਿ ਖਾਣ-ਪੀਣ ਦੀਆਂ ਵਸਤਾਂ, ਕਿਰਾਇਆ, ਗੈਸ, ਬਿਜਲੀ ਅਤੇ ਤੇਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ, ਜਦੋਂਕਿ ਤਨਖ਼ਾਹਾਂ ਅਤੇ ਪੈਨਸ਼ਨਾਂ ਵਿੱਚ ਉਸ ਅਨੁਸਾਰ ਵਾਧਾ ਨਹੀਂ ਹੋ ਰਿਹਾ।
ਇਹ ਰੋਸ ਲਹਿਰ ਸਤੰਬਰ ਵਿੱਚ ਪੈਰਿਸ ਨੇੜੇ ਇੱਕ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਸ਼ੁਰੂ ਹੋਈ ਸੀ। ਬਾਅਦ ਵਿੱਚ ਵਿਦਿਆਰਥੀਆਂ ਨੇ ਸਿੱਖਿਆ ਲਈ ਵਧੇਰੇ ਬਜਟ ਦੀ ਮੰਗ ਕੀਤੀ ਅਤੇ ਹੁਣ ਇਸ ਵਿੱਚ ਮੁਲਾਜ਼ਮ ਵੀ ਸ਼ਾਮਲ ਹੋ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button