Breaking NewsD5 specialIndiaNewsTop News

Bihar ‘ਚ Mayor Shivraj Paswan ਦੀ ਗੋਲੀ ਮਾਰ ਕੇ ਹੱਤਿਆ, ਜਾਂਚ ‘ਚ ਜੁਟੀ Police

ਕਟਿਹਾਰ : ਬਿਹਾਰ ਦੇ ਕਟਿਹਾਰ ਜ਼ਿਲ੍ਹੇ ਦੇ ਨਗਰ ਥਾਣਾ ਖੇਤਰ ‘ਚ ਵੀਰਵਾਰ ਦੀ ਰਾਤ ਮੇਅਰ ਸ਼ਿਵਰਾਜ ਪਾਸਵਾਨ ਦੀ ਅਣਪਛਾਤੇ ਮੁਲਜ਼ਮਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹੱਤਿਆ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ। ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪਾਸਵਾਨ ਰਾਤ ਨੂੰ ਕਿਤੋ ਬਾਇਕ ‘ਤੇ ਸਵਾਰ ਹੋ ਕੇ ਆ ਰਹੇ ਸਨ, ਸੰਤੋਖੀ ਚੌਂਕ ਦੇ ਕੋਲ 3 ਬਦਮਾਸ਼ਾਂ ਨੇ ਘੇਰ ਲਿਆ ਅਤੇ ਤਾਬੜਤੋੜ ਫਾਈਰਿੰਗ ਕਰ ਦਿੱਤੀ। ਗੋਲੀਬਾਰੀ ਦੀ ਆਵਾਜ਼ ਸੁਣਦਿਆਂ ਇਕੱਠੇ ਹੋਏ ਲੋਕਾਂ ਨੇ ਜਖ਼ਮੀ ਹਾਲਤ ‘ਚ ਉਨ੍ਹਾਂ ਨੂੰ ਕਟਿਹਾਰ ਮੈਡੀਕਲ ਕਾਲਜ਼ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਇਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਦਿੱਲੀ ਸਰਕਾਰ ਦੀ ਕਰਤੂਤ! ਅੰਮ੍ਰਿਤਧਾਰੀ ਸਿੱਖ ਬੀਬੀ ਨਾਲ ਕੀਤਾ ਅਜਿਹਾ ਕੰਮ ! D5 Channel Punjabi

ਕਟਿਹਾਰ ਦੇ ਪੁਲਿਸ ਡਿਪਟੀ ਸੁਪਰਡੈਂਟ ਅਮਰ ਕਾਂਤ ਝਾਂ ਨੇ ਦੱਸਿਆ ਕਿ ਹੱਤਿਆ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ, ਪੁਲਿਸ ਸਾਰੇ ਕੋਣਾਂ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ। ਏਧਰ ਘਟਨਾ ਤੋਂ ਗੁਸਾਏ ਲੋਕਾਂ ਨੇ ਥਾਣੇ ਦੇ ਸਾਹਮਣੇ ਜੰਮਕੇ ਪ੍ਰਦਰਸ਼ਨ ਕੀਤਾ ਅਤੇ ਮੁਲਜ਼ਮਾਂ ਦੀ ਜ਼ਲਦ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜ਼ਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button