Breaking NewsD5 specialNewsPoliticsPunjab

ਕੈਪਟਨ ਦਾ ਸਾਧੂ ਹੋਇਆ ਤੱਤਾ ! ਸੁਖਬੀਰ ਬਾਦਲ ਤੇ ਝਾੜੂ ਵਾਲਿਆਂ ਦੀ ਕਰਤੀ ਸ਼ਰੇਆਮ ਲਾਹ-ਪਾਹ !

ਨਾਭਾ : ਬੀਤੇ ਦਿਨ ਸੁਖਬੀਰ ਬਾਦਲ ਵੱਲੋਂ ਨੂੰ ਕਿਹਾ ਗਿਆ ਸੀ ਕਿ ਕੈਪਟਨ ਦਿੱਲੀ ਜਾਵੇ ਅਤੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰੇ। ਉਸਤੇ ਪ੍ਰਤੀਕਿਰਿਆ ਦਿੰਦਿਆਂ ਧਰਮਸੋਤ ਨੇ ਕਿਹਾ ਕਿ ਅਸੀਂ ਦਿੱਲੀ ਜਾਣ ਲਈ ਤਿਆਰ ਹਾਂ ਪਰ ਸੁਖਬੀਰ ਬਾਦਲ ਨੇ ਲੱਗਦਾ ਸੁਣਿਆ ਨਹੀ। ਕੈਪਟਨ ਅਮਰਿੰਦਰ ਸਿੰਘ ਵੱਲੋਂ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਹ ਕਿਸਾਨਾਂ ਦੇ ਨਾਲ ਜਾਣ ਲਈ ਤਿਆਰ ਹਨ। ਆਪ ਪਾਰਟੀ ਵੱਲੋਂ ਜੰਤਰ ਮੰਤਰ ਦਿੱਲੀ ਵਿਖੇ ਧਰਨਾ ਦੇਣ ਸਬੰਧੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਕਿਸਾਨਾਂ ਦੇ ਹੱਕ ਵਿੱਚ ਅਜੇ ਤੱਕ ਇਕ ਸ਼ਬਦ ਵੀ ਨਹੀਂ ਬੋਲਿਆ ਅਤੇ ਇਹ ਹੁਣ ਦਿੱਲੀ ਧਰਨਾ ਕੀ ਦੇਣਗੇ।

🔴 Live 🔴ਖੇਤੀ ਬਿੱਲਾਂ ‘ਤੇ ਕੇਂਦਰ ਦਾ ਵੱਡਾ ਬਿਆਨ! | ਕਸੂਤਾ ਫਸਿਆ ਸੁਮੇਧ ਸੈਣੀ!

ਪੰਜਾਬ ਵਿੱਚ ਕੋਲੇ ਦੀ ਕਮੀ ਤੇ ਧਰਮਸੋਤ ਨੇ ਕਿਹਾ ਕਿ ਕੋਲੇ ਦੇ ਨਾਲ ਜ਼ਰੂਰ ਤੰਗੀ ਆਵੇਗੀ ਜੇਕਰ ਪੰਜਾਬ ਵਿੱਚ ਨਾ ਪਹੁੰਚਿਆ। ਧਰਮਸੋਤ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜ਼ਰੂਰੀ ਵਸਤੂਆਂ ਪੰਜਾਬ ‘ਚ ਆਉਣੀਆਂ ਜ਼ਰੂਰੀ ਹਨ ਨਹੀਂ ਜੇਕਰ ਕੋਲਾ ਖ਼ਤਮ ਹੋ ਜਾਵੇਗਾ ਤਾਂ ਕਾਫੀ ਮੁਸ਼ਕਿਲਾਂ ਪੰਜਾਬ ‘ਚ ਪੈਦਾ ਹੋ ਜਾਣਗੀਆਂ। ਬਿਹਾਰ ਵਿਧਾਨ ਸਭਾ ਵਿੱਚ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦਾ ਨਾਮ ਕੱਟਣ ਤੇ ਧਰਮਸੋਤ ਨੇ ਕਿਹਾ ਕਿ ਸਿੱਧੂ ਸਾਹਿਬ ਨੂੰ ਕੋਈ ਕੰਮ ਵੀ ਹੋ ਸਕਦਾ ਪਰ ਸਾਰੇ ਉੱਥੇ ਕੀ ਕਰਨਗੇ।

ਕਿਸਾਨਾਂ ਤੋਂ ਵੱਧ ਆਹ ਲੋਕਾਂ ਨੇ ਬਣਾਈ ਕੈਪਟਨ ਦੇ ਮੰਤਰੀ ਦੀ ਰੇਲ!

64 ਕਰੋੜ ਰੁਪਏ ਦੇ ਘੁਟਾਲੇ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਕਰਨ ਤੇ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਇਹ ਮਾਮਲਾ ਮੁੱਕ ਚੁੱਕਿਆ ਹੈ ਅਤੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਚੁੱਕਾ ਹੈ। ਧਰਮਸੋਤ ਨੇ ਕਿਹਾ ਕਿ ਆਪੋਜ਼ੀਸਨ ਪਾਰਟੀਆਂ ਤਾਂ ਵਿਹਲੀਆਂ ਹਨ ਇਸ ਤਰ੍ਹਾਂ ਦੇ ਕੰਮ ਕਰਨ ਲਈ ਇਹੋ ਜਿਹੇ ਮੁੱਦੇ ਭਾਲਦੀਆਂ ਹਨ। ਸੁਖਬੀਰ ਬਾਦਲ ਵੱਲੋਂ ਕਿਹਾ ਗਿਆ ਕਿ ਅਸੀਂ ਕਿਸਾਨਾਂ ਦੀ ਲੜਾਈ ਕਾਂਗਰਸ ਨਾਲ ਰਲ ਕੇ ਨਹੀਂ ਲੜ ਸਕਦੇ ਅਤੇ ਹੋਰ ਪਾਰਟੀਆਂ ਨਾਲ ਅਸੀਂ ਨਾਲ ਰਲ ਕੇ ਲੜਾਈ ਲੜਨ ਲਈ ਤਿਆਰ ਹਾਂ ਤਾਂ ਧਰਮਸੋਤ ਨੇ ਕਿਹਾ ਕਿ ਅਸੀਂ ਕਿਹੜਾ ਸੁਖਬੀਰ ਬਾਦਲ ਨੂੰ ਜੱਫੀ ਪਾਉਣ ਲਈ ਕਿਹਾ ਪਰ ਅਸੀਂ ਕਿਸਾਨੀ ਦੇ ਮੁੱਦੇ ਤੇ ਜਿੱਥੇ ਉਹ ਬੁਲਾਉਣਗੇ ਅਸੀਂ ਜਾਣ ਨੂੰ ਤਿਆਰ ਹਾਂ।

DSGMC ਨੇ ਕਰਤਾ ਦਿੱਲੀ ਤੋਂ ਕਲਕੱਤੇ ਵੱਲ ਕੂਚ ! ਮਨਜਿੰਦਰ ਸਿਰਸਾ ਨੇ ਕਰਤਾ ਵੱਡਾ ਐਲਾਨ !

ਧਰਮਸੋਤ ਨੇ ਕਿਹਾ ਕਿ ਕਿਸਾਨਾਂ ਦਾ ਰਾਖਾ ਸਿਰਫ਼ ਕੈਪਟਨ ਅਮਰਿੰਦਰ ਸਿੰਘ ਹੈ। ਧਰਮਸੋਤ ਨੇ ਇੱਕ ਵਾਰ ਫਿਰ ਹਰਸਿਮਰਤ ਕੌਰ ਬਾਦਲ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਹਰਸਿਮਰਤ ਕੌਰ ਅਸਤੀਫਾ ਦੇਣ ਲਈ ਤਿਆਰ ਨਹੀਂ ਸੀ। ਉਸ ਤੋਂ ਜ਼ਬਰਦਸਤੀ ਦਵਾਇਆ ਗਿਆ ਹੈ ਅਤੇ ਜੋ ਕਿਸਾਨ ਧਰਨੇ ਪ੍ਰਦਰਸ਼ਨ ਕਰ ਰਹੇ ਹਨ, ਉਹ ਬਿਲਕੁਲ ਠੀਕ ਹਨ ਅਤੇ ਕਿਸਾਨ ਆਪਣੇ ਹੱਕਾਂ ਦੇ ਲਈ ਲੜ ਰਹੇ ਹਨ ਅਤੇ ਕਾਂਗਰਸ ਸਰਕਾਰ ਉਨ੍ਹਾਂ ਦੇ ਨਾਲ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button