Breaking NewsD5 specialNewsSportsTop News

T20 ਕ੍ਰਿਕੇਟ ਵਰਲਡ ਕੱਪ : 24 ਅਕਤੂਬਰ ਨੂੰ ਭਾਰਤ ਦੀ ਪਾਕਿਸਤਾਨ ਨਾਲ ਟੱਕਰ

ਨਵੀਂ ਦਿੱਲੀ : ਟੀ20 ਕ੍ਰਿਕੇਟ ਵਰਲਡ ਕੱਪ ਯੂਏਈ ਅਤੇ ਓਮਾਨ ‘ਚ 17 ਅਕਤੂਬਰ ਨੂੰ ਸ਼ੁਰੂ ਹੋਇਆ, ਅਲੱਗ-ਅਲੱਗ ਟੀਮਾਂ ਨੇ ਇੱਕ ਅਭਿਆਸ ਮੈਚ ਖੇਡਿਆ, ਜਿਸ ‘ਚ ਕੱਲ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇੱਕ ਮੁਕਾਬਲਾ ਦੇਖਿਆ ਗਿਆ, ਜਿਸ ‘ਚ ਭਾਰਤ ਨੇ ਆਸਟ੍ਰੇਲੀਆ ਨੂੰ ਹਰਾ ਕੇ 8 ਵਿਕੇਟਾਂ ਦੀ ਸ਼ਾਨਦਾਰ ਜਿੱਤ ਦਰਜ ਕੀਤੀ ਪਰ ਰਸਮੀ ਮੁਕਾਬਲਾ 21 ਅਕਤੂਬਰ ਯਾਨੀ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ।

ਢੀਂਡਸਾ ਦੀ ਵੀਡੀਓ ਵਾਇਰਲ, ਲੱਗੇ ਗੰਭੀਰ ਇਲਜ਼ਾਮ D5 Channel Punjabi

ਗੱਲ ਟੀਮ ਇੰਡੀਆ (Team India) ਦੀ ਕੀਤੀ ਜਾਵੇ ਤਾਂ ਭਾਰਤ ਦਾ ਪਹਿਲਾ ਰਸਮੀ ਟੀ-20 ਵਿਸ਼ਵ ਕੱਪ ਮੁਕਾਬਲਾ 24 ਅਕਤੂਬਰ ਨੂੰ ਹੈ। ਇਸ ਦੌਰਾਨ ਭਾਰਤ ਦੀ ਪਾਕਿਸਤਾਨ ਨਾਲ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੇਗੀ। ਜਿਸ ਦਾ ਪੂਰੀ ਦੁਨੀਆ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਹਾਲਾਂਕਿ ਇਸ ਮੈਚ ਤੋਂ ਪਹਿਲਾਂ ਟੀਮ ਨੂੰ ਦੋ ਅਭਿਆਸ ਮੈਚਾਂ ਵਿੱਚ ਵੀ ਹਿੱਸਾ ਲੈਣ ਦਾ ਮੌਕਾ ਮਿਲੇਗਾ।

ਕੋਰਟ ਦਾ ਕਿਸਾਨਾਂ ਦੇ ਹੱਕ ‘ਚ ਫੈਸਲਾ, ਖੁਸ਼ ਹੋਏ ਕਿਸਾਨD5 Channel Punjabi

ਵਰਲਡ ਕੱਪ ਦੇ ਸ਼ੁਰੂਆਤੀ ਮੈਚਾਂ ਵਿੱਚ 17 ਤੋਂ 22 ਅਕਤੂਬਰ ਤੱਕ ਕੁਆਲੀਫ਼ਾਇੰਗ ਰਾਊਂਡ ਦੇ ਮੁਕਾਬਲੇ ਖੇਡੇ ਜਾਣਗੇ। ਇਨ੍ਹਾਂ ਮੁਕਾਬਲਿਆਂ ਤੋਂ ਬਾਅਦ ਸੁਪਰ-12 ਰਾਊਂਡ ‘ਚ 4 ਟੀਮਾਂ ਆਪਣੀ ਜਗ੍ਹਾ ਬਣਾਉਣਗੀਆਂ। ਸੁਪਰ-12 ਰਾਊਂਡ ‘ਚ ਹਾਲੇ 12 ਟੀਮਾਂ ਸ਼ਾਮਲ ਹਨ ਅਗਲੀਆਂ 4 ਟੀਮਾਂ ਦਾ ਫ਼ੈਸਲਾ 22 ਅਕਤੂਬਰ ਨੂੰ ਹੈ। ਇਸ ਤੋਂ ਬਾਅਦ 23 ਅਕਤੂਬਰ ਤੋਂ 8 ਨਵੰਬਰ ਤੱਕ ਸੁਪਰ-12 ਰਾਊਂਡ ਦੇ ਮੁਕਾਬਲੇ ਖੇਡੇ ਜਾਣਗੇ।

ਕਿਸਾਨਾਂ ਨੇ ਘੇਰਿਆ ਭਾਜਪਾ ਆਗੂ, ਲਖੀਮਪੁਰ ਮਾਮਲੇ ‘ਚ ਵੱਡੀ UPDATE || D5ChannelPunjabi

10 ਅਤੇ 11 ਨਵੰਬਰ ਨੂੰ ਸੈਮੀਫ਼ਾਈਨਲ ਖੇਡਿਆ ਜਾਵੇਗਾ। ਅਖ਼ੀਰ ‘ਚ 14 ਨਵੰਬਰ ਨੂੰ ਦੁਨੀਆ ਨੂੰ 2021 ਦੇ ਕ੍ਰਿਕੇਟ ਦਾ ਵਿਸ਼ਵ ਚੈਂਪੀਅਨ ਮੁਲਕ ਮਿਲ ਜਾਵੇਗਾ। ਦੱਸ ਦਈਏ ਕਿ ਭਾਰਤੀ ਟੀਮ ਅੱਜ ਤੱਕ ਵਰਲਡ ਕੱਪ ਵਿੱਚ ਕਦੇ ਵੀ ਪਾਕਿਸਤਾਨ ਦੇ ਖ਼ਿਲਾਫ਼ ਕੋਈ ਮੈਚ ਨਹੀਂ ਹਾਰੀ ਹੈ। ਤੇ ਹੁਣ ਦੇਖਣਾ ਇਹ ਹੈ ਕਿ ਕੀ ਟੀਮ ਇੰਡੀਆ ਆਉਣ ਵਾਲੇ ਮੈਚਾਂ ਵਿੱਚ ਵੀ ਆਪਣੀ ਸਾਖ਼ ਨੂੰ ਕਾਇਮ ਰੱਖ ਪਾਉਂਦੀ ਹੈ ਜਾਂ ਨਹੀਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button