InternationalTop News

ਕੈਨੇਡਾ: 17 ਕਰੋੜ ਰੁਪਏ ਮੁੱਲ ਦੀਆਂ ਕਾਰਾਂ ਚੋਰੀ ਕਰਨ ਦੇ ਮਾਮਲੇ ’ਚ 47 ਪੰਜਾਬੀ ਗ੍ਰਿਫਤਾਰ

ਟੋਰਾਂਟੋ, 29 ਅਪ੍ਰੈਲ, 2023: ਪੀਲ ਰੀਜਨਲ ਪੁਲਿਸ ਨੇ ਇਕ ਵਿਸ਼ੇਸ਼ ਅਪਰੇਸ਼ਨ ’ਪ੍ਰਾਜੈਕਟ ਸਟੈਲੀਅਨ’ ਤਹਿਤ ਕਾਰ ਚੋਰਾਂ ਦੇ ਇਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਤੇ ਇਸ ਮਾਮਲੇ ਵਿਚ 119 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਹਨਾਂ ਕੋਲੋਂ ਚੋਰੀ ਕੀਤੀਆਂ 556 ਕਾਰਾਂ ਬਰਾਮਦ ਕੀਤੀਆਂ ਗਈਆਂ ਹਨ।
ਟੋਰਾਂਟੋ ਪੁਲਿਸ ਦੇ ਸੁਪਰਡੈਂਟ ਰੌਬ ਟਰੈਵਨਰ ਨੇ ਦੱਸਿਆ ਕਿ ਕੁੱਲ 119 ਲੋਕ ਗ੍ਰਿਫਤਾਰ ਕੀਤੇ ਗਏ ਹਨ ਜਿਹਨਾਂ ਕੋਲੋਂ 556 ਕਾਰਾਂ ਬਰਾਮਦ ਕੀਤੀਆਂ ਗਈਆਂ ਹਨ ਜਿਹਨਾਂ ਦਾ ਮੁੱਲ 17 ਕਰੋੜ ਰੁਪਏ ਬਣਦਾ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿਚ 47 ਪੰਜਾਬੀ ਮੂਲ ਦੇ ਲੋਕ ਹਨ। ਇਸ ਮਾਮਲੇ ਦੀ ਜਾਂਚ ਨਵੰਬਰ 2022 ਵਿਚ ਸ਼ੁਰੂ ਕੀਤੀ ਗਈ ਸੀ। ਉਹਨਾਂ ਦੱਸਿਆ ਕਿ 2019 ਤੋਂ ਬਾਅਦ ਵਾਹਨ ਚੋਰੀ ਦੇ ਮਾਮਲਿਆਂ ਵਿਚ ਦੁੱਗਣਾ ਵਾਧਾ ਹੋਇਆ ਹੈ। ਉਹਨਾਂ ਦੱਸਿਆ ਕਿ ਵਾਹਨ ਚੋਰੀ ਦੇ ਇਹ ਮਾਮਲੇ ਕੌਮਾਂਤਰੀ ਸਮੱਸਿਆ ਹੈ। ਉਹਨਾਂ ਕਿਹਾ ਕਿ ਪ੍ਰਾਜੈਕਟ ਸਟੈਲੀਅਨ ਇਸ ਗੱਲ ਦੀ ਉਦਾਹਰਣ ਹੈ ਕਿ ਖੁਫੀਆ ਏਜੰਸੀਆਂ ਆਪਸੀ ਤਾਲਮੇਲ ਨਾਲ ਕਿਵੇਂ ਅਪਰਾਧ ਨੂੰ ਨਕੇਲ ਪਾ ਸਕਦੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button