PunjabTop News

 ਗੁਰਦੁਆਰਾ ਹੇਮਕੁੰਟ ਦੀ ਯਾਤਰਾ 10 ਅਕਤੂਬਰ ਤੱਕ ਚੱਲੇਗੀ

ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ 10 ਅਕਤੂਬਰ ਨੂੰ ਬੰਦ ਹੋ ਜਾਵੇਗੀ ਇਸ ਦੌਰਾਨ ਗੁਰਦੁਆਰੇ ਦੇ ਕਿਵਾੜ ਸੰਗਤ ਵਾਸਤੇ ਬੰਦ ਕਰ ਦਿੱਤੇ ਜਾਣਗੇ। ਗੁਰਦੁਆਰਾ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰ ਜੀਤ ਸਿੰਘ ਬਿੰਦਰਾ ਨੇ ਐਲਾਨ ਕੀਤਾ ਕਿ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ 10 ਅਕਤੂਬਰ ਨੂੰ ਬੰਦ ਹੋ ਜਾਵੇਗੀ। ਇਸ ਸਾਲ ਦੀ ਯਾਤਰਾ 23 ਮਈ ਨੂੰ ਸ਼ੁਰੂ ਹੋਈ ਸੀ, ਹੁਣ ਤੱਕ ਭਾਰਤ ਅਤੇ ਵਿਦੇਸ਼ਾਂ ਤੋਂ 2,38,000 ਤੋਂ ਵੱਧ ਸ਼ਰਧਾਲੂਆਂ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਚੁੱਕੇ ਹਨ।
ਇਸ ਵੇਲੇ ਹੇਮਕੁੰਟ ਘਾਟੀ ਫੁੱਲਾਂ ਨਾਲ ਭਰੀ ਹੋਈ ਹੈ। ਫੁੱਲਾਂ ਦੀ ਘਾਟੀ ਵਿੱਚ ਵੱਖ ਵੱਖ ਕਿਸਮਾਂ ਦੇ ਫੁੱਲ ਪੂਰੀ ਤਰ੍ਹਾਂ ਖਿੜੇ ਹੋਏ ਹਨ। ਇਸ ਨਾਲ ਦੁਰਲੱਭ ਬ੍ਰਹਮ ਕਮਲ ਜੋ ਸਿਰਫ਼ ਉੱਚ ਹਿਮਾਲਿਆ ਖੇਤਰਾਂ ਵਿੱਚ ਪਾਇਆ ਜਾਂਦਾ ਹੈ, ਵੀ ਪੂਰੀ ਤਰ੍ਹਾਂ ਖਿੜਿਆ ਹੋਇਆ ਹੈ। ਪ੍ਰਬੰਧਕਾਂ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸੁਹਾਵਣੇ ਅਤੇ ਮਨਮੋਹਕ ਕੁਦਰਤੀ ਦ੍ਰਿਸ਼ ਦਾ ਆਨੰਦ ਲੈਣ ਵਾਸਤੇ ਯਾਤਰਾ ਦੀ ਯੋਜਨਾ ਜਲਦੀ ਬਣਾਉਣ।ਉਨ੍ਹਾਂ ਕਿਹਾ ਕਿ ਹੇਮਕੁੰਟ ਸਾਹਿਬ ਸਿੱਖ ਇਤਿਹਾਸ ਵਿੱਚ ਮਹੱਤਵਪੂਰਨ ਸਥਾਨ ਰੱਖਦਾ ਹੈ। ਇੱਥੇ ਆਉਣ ਵਾਲੇ ਸ਼ਰਧਾਲੂ ਸ਼ਰਧਾ, ਅਨੁਸ਼ਾਸਨ, ਹਿੰਮਤ ਅਤੇ ਏਕਤਾ ਦੀ ਭਾਵਨਾ ਤੋਂ ਪ੍ਰੇਰਿਤ ਹੁੰਦੇ ਹਨ।
ਬਿੰਦਰਾ ਨੇ ਉੱਤਰਾਖੰਡ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਪੁਲੀਸ, ਸੁਰੱਖਿਆ ਬਲਾਂ, ਫ਼ੌਜ, ਵਾਲੰਟੀਅਰਾਂ ਨੂੰ ਯਾਤਰਾ ਦੇ ਬਾਕੀ ਸਮੇਂ ਦੌਰਾਨ ਆਪਣੀ ਨਿਰਸਵਾਰਥ ਸੇਵਾ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ 10 ਅਕਤੂਬਰ ਤੋਂ ਪਹਿਲਾਂ ਯਾਤਰਾ ਪੂਰੀ ਕਰ ਲੈਣ। ਇਸ ਤੋਂ ਬਾਅਦ ਉੱਚੇ ਖੇਤਰਾਂ ਵਿੱਚ ਬਰਫਬਾਰੀ ਸ਼ੁਰੂ ਹੋ ਜਾਵੇਗੀ ਅਤੇ ਗੁਰਦੁਆਰੇ ਦੇ ਕਿਵਾੜ ਸੰਗਤ ਵਾਸਤੇ ਬੰਦ ਹੋ ਜਾਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button