canadaInternationalNews

ਕੈਨੇਡਾ ਦੀ ਪੂਰੀ ਦੁਨੀਆ ਨੂੰ ਅਪੀਲ, ਸਾਡੇ ਦੇਸ਼ ‘ਚ ਨਾ ਭੇਜੀਆਂ ਜਾਣ ਚਿੱਠੀਆਂ

ਟੋਰਾਂਟੋ: ਕੈਨੇਡਾ ਦੀ ਡਾਕ ਸੇਵਾ ਵਿਭਾਗ ਨੇ ਸ਼ੁੱਕਰਵਾਰ ਪੂਰੀ ਦੁਨੀਆ ਨੂੰ ਅਪੀਲ ਕੀਤੀ ਹੈ ਕਿ ਲੋਕ ਡਾਕ ਦੁਆਰਾਂ ਕੋਈ ਵੀ ਸਮਾਨ ਜਾਂ ਚਿੱਠੀਆਂ ਉਨ੍ਹਾਂ ਦੇ ਦੇਸ਼ ਨਾ ਭੇਜਣ। ਕਰਮਚਾਰੀਆਂ ਦੀ ਪਿਛਲੇ ਪੰਜ ਹਫਤਿਆਂ ਤੋਂ ਜਾਰੀ ਹੜਤਾਲ ਦੇ ਕਾਰਨ ‘ਕੈਨੇਡਾ ਪੋਸਟ’ ਕੋਲ ਸਮਾਨ, ਪਾਰਸਲ ਅਤੇ ਚਿੱਠੀਆਂ ਦਾ ਢੇਰ ਲੱਗਿਆ ਹੋਇਆ ਹੈ। ਇਥੋਂ ਤੱਕ ਕਿ ਵਿਭਾਗ ਨੇ ਹੜਤਾਲ ਖਤਮ ਕਰਵਾਉਣ ਲਈ ਹਾਲ ਹੀ ਵਿੱਚ ਕੀਤੀ ਗਈ ਆਖਰੀ ਕੋਸ਼ਿਸ਼ ਦੇ ਰੂਪ ‘ਚ ਕਰਮਚਾਰੀਆਂ ਨੂੰ ਪੇਸ਼ਕਸ਼ ਵੀ ਦਿੱਤੀ ਗਈ ਸੀ ਜਿਸਨੂੰ ਕੈਨੇਡੀਅਨ ਡਾਕ ਕਰਮਚਾਰੀਆਂ ਨੇ ਠੁਕਰਾ ਦਿੱਤਾ।

ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਦੀ ਚਿਤਾਵਨੀ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ ਕਿ ਉਨ੍ਹਾਂ ਦੀ ਸਰਕਾਰ ਆਉਣ ਵਾਲਿਆਂ ਛੁੱਟੀਆਂ ਤੋਂ ਪਹਿਲਾਂ ਲੇਬਰ ਵਿਵਾਦ ਨੂੰ ਸੁਲਜਾਉਣ ਲਈ ਕਦਮ ਚੁੱਕਣ ਨੂੰ ਤਿਆਰ ਹੈ। ਈਬੇ ਸਮੇਤ ਆਨਲਾਈਨ ਰਿਟੇਲਰਜ਼ ਦਾ ਸਰਕਾਰ ‘ਤੇ ਦਬਾਅ ਹੈ ਕਿ ਉਹ 23 ਨਵੰਬਰ ਨੂੰ ਸ਼ੁਰੂ ਹੋਣ ਵਾਲੇ ਬਲੈਕ ਫਰਾਈਡੇਅ ਅਤੇ ਸਾਈਬਰ ਮੰਡੇ ਦੀ ‘‘ਸੇਲ’’ ਤੋਂ ਪਹਿਲਾਂ ਹੜਤਾਲ ਖਤਮ ਕਰਵਾਏ ਪਰ ‘ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ’ ਦੇ ਇੱਕ ਬੁਲਾਰੇ ਨੇ ਏਐੱਫਪੀ ਨੂੰ ਸ਼ਨੀਵਾਰ ਖ਼ਤਮ ਹੋ ਜਾਣ ਵਾਲੀ ਪੇਸ਼ਕਸ਼ ਦੇ ਬਾਰੇ ਦੱਸਿਆ ਕਿ ਇਹ ਅਢੁੱਕਵੀਂ ਹੈ ਤੇ ਯੂਨੀਅਨ ਇਸ ਨੂੰ ਆਪਣੇ ਮੈਬਰਾਂ ਦੇ ਸਾਹਮਣੇ ਪੇਸ਼ ਨਹੀਂ ਕਰੇਗਾ।

ਇਸ ਦੇ ਚਲਦਿਆਂ ਕੈਨੇਡਾ ਪੋਸਟ ਦੇ ਸਾਹਮਣੇ 22 ਅਕਤੂਬਰ ਨੂੰ ਹੜਤਾਲ ਦੀ ਸ਼ੁਰੂਆਤ ਦੇ ਸਮੇਂ ਤੋਂ ਹੀ ਡਿਲਿਵਰੀ ਬੈਕਲਾਗ ਦੀ ਪਰੇਸ਼ਾਨੀ ਖੜੀ ਹੋ ਗਈ ਹੈ ਜਿਸ ਕਾਰਨ ਉਨ੍ਹਾਂ ਨੂੰ ਦੁਨੀਆ ਭਰ ਤੋਂ ਇੱਥੇ ਕੋਈ ਡਾਕ ਨਾ ਭੇਜਣ ਦੀ ਅਪੀਲ ਕਰਨੀ ਪਈ। ਇੱਕ ਈਮੇਲ ਵਿੱਚ ਕਿਹਾ ਗਿਆ , ‘‘ਇਸਲਈ ਅਸੀ ਯੂਨਾਈਟਿਡ ਸਟੇਟਸ ਪੋਸਟਲ ਸਰਵਿਸ ਸਮੇਤ ਅੰਤਰਰਾਸ਼ਟਰੀ ਡਾਕ ਸੇਵਾਵਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਅਸੀ ਬਾਹਰ ਤੋਂ ਆਉਣ ਵਾਲੀਆਂ ਵਸਤਾਂ ਨੂੰ ਅਗਲੇ ਨੋਟਿਸ ਤੱਕ ਸਵੀਕਾਰ ਕਰਨ ‘ਚ ਅਸਮਰਥ ਹਾਂ।’’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button