Breaking NewsD5 specialNewsPoliticsPress ReleasePunjab

ਭਾਜਪਾ ਦੀ ਬੋਲੀ ਬੋਲ ਪੰਜਾਬੀਆਂ ਨੂੰ ਵੰਡਣ ਦੀ ਭੁੱਲ ਨਾ ਕਰਨ ਕੈਪਟਨ ਅਮਰਿੰਦਰ: ਮੀਤ ਹੇਅਰ

ਕੈਪਟਨ ਦੱਸਣ ਖੇਤੀ ਕਾਨੂੰਨਾਂ ਬਾਰੇ ਹਾਈ ਪਾਵਰ ਕਮੇਟੀ ’ਚ ਪੰਜਾਬ ਨਾਲ ਗਦਾਰੀ ਕਿਉਂ ਕੀਤੀ: ਪ੍ਰਿੰਸੀਪਲ ਬੁੱਧਰਾਮ

ਕੈਪਟਨ ਅਤੇ ਕਾਂਗਰਸ ’ਤੇ ‘ਆਪ’ ਨੇ ਕੀਤਾ ਸਵਾਲਾਂ ਦਾ ਹਮਲਾ

ਕਿਸਾਨਾਂ ਤੋਂ ਇਲਾਵਾ ਬਾਕੀ ਧਰਨਿਆਂ ਬਾਰੇ ਵੀ ਜਵਾਬ ਦੇਣ ਕੈਪਟਨ

ਚੰਡੀਗੜ੍ਹ:ਪੰਜਾਬ ਦੀ ਸਰਜਮੀਂ ’ਤੇ ਕਿਸਾਨ ਸੰਘਰਸ਼ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਟਿੱਪਣੀ ਦਾ ਸਖ਼ਤ ਨੋਟਿਸ ਲੈਂਦੇ ਹੋਏ  ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੱਤਾਧਾਰੀ ਕਾਂਗਰਸ ’ਤੇ ਸਵਾਲਾਂ ਨਾਲ ਹਮਲਾ ਬੋਲਿਆ ਹੈ। ‘ਆਪ’ ਨੇ ਇਹ ਇਲਜ਼ਾਮ ਵੀ ਲਾਇਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੀ ਬੋਲੀ ਬੋਲ ਰਹੇ ਹਨ ਅਤੇ ਸੂਬੇ ਦੇ ਲੋਕਾਂ ’ਚ ਵੰਡੀਆਂ ਪਾਉਣ ਵਾਲੀ ਸ਼ਰਾਰਤੀ ਬਿਆਨਬਾਜ਼ੀ ਕਰ ਰਹੇ ਹਨ।ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ‘ਆਪ’ ਦੇ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਤੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਅਤੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਕਿਹਾ, ‘ਮੁੱਖ ਮੰਤਰੀ ਵੱਲੋਂ ਪੰਜਾਬ ਦੀ ਸਰਜਮੀਂ ’ਤੇ ਕਿਸਾਨੀ ਸੰਘਰਸ਼ ਨੂੰ ਪੰਜਾਬ ਅਤੇ ਲੋਕਾਂ ਦੇ ਹਿੱਤਾਂ ਨੂੰ ਵੱਡੀ ਢਾਅ ਲਾਉਣ ਵਾਲਾ ਕਰਾਰ ਦੇਣਾ ਅਤਿ ਮੰਦਭਾਗਾ, ਗ਼ੈਰ- ਜ਼ਰੂਰੀ ਅਤੇ ਗ਼ੈਰ- ਜ਼ਿੰਮੇਦਾਰਨਾ ਬਿਆਨ ਹੈ, ਕਿਉਂਕਿ ਆਪਣੀ ਅਤੇ ਖੇਤੀਬਾੜੀ ਦੀ ਹੋਂਦ ਦੀ ਲੜਾਈ ਲੜ ਰਿਹਾ ਅੰਨਦਾਤਾ ਕਿਸੇ ਸ਼ੌਂਕ ਦੀ ਪੂਰਤੀ ਲਈ ਸੰਘਰਸ਼ ਨਹੀਂ ਕਰ ਰਿਹਾ, ਸਗੋਂ ਮਜ਼ਬੂਰੀ ਨਾਲ ਕਰ ਰਿਹਾ ਹੈ।

Modi ਨਾਲ ਰਲਿਆ ਮੁੱਖ ਮੰਤਰੀ! ਜਥੇਬੰਦੀਆਂ ਦਾ ਚੈਲੰਜ || D5 Channel Punjabi

ਜੇ ਕੇਂਦਰ ਸਰਕਾਰ ਆਪਣੀ ਅੜੀ ਛੱਡ ਕੇ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਕੇ ਫ਼ਸਲਾਂ ਦੇ ਯਕੀਨੀ ਮੰਡੀਕਰਨ ਅਤੇ ਐਮ.ਐਸ.ਪੀ ਨੂੰ ਕਾਨੂੰਨੀ ਦਾਇਰੇ ਵਿੱਚ ਲੈ ਆਉਂਦੀ ਹੈ ਤਾਂ ਕਿਸਾਨ ਤੁਰੰਤ ਸੜਕਾਂ ਤੋਂ ਉਠ ਕੇ ਆਪਣੇ ਖੇਤਾਂ ’ਚ ਵਾਪਸ ਕੰਮ ਲੱਗ ਜਾਣਗੇ।’ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਕੈਪਟਨ ਸਰਕਾਰ ਅਤੇ ਕਾਂਗਰਸ ਦੱਸੇ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਪਰ ਫ਼ੈਸਲਾਕੁੰਨ ਦਬਾਅ ਬਣਾਉਣ ਲਈ ਉਨ੍ਹਾਂ ਕਿਹਾੜਾ ਠੋਸ ਕਦਮ ਚੁੱਕਿਆ? ਕੀ ਕੈਪਟਨ ਦੱਸਣਗੇ ਕਿ ਖੇਤੀ ਕਾਨੂੰਨਾਂ ਬਾਰੇ ਨੀਤੀ ਆਯੋਗ ਦੀਆਂ ਬੈਠਕਾਂ ’ਚ ਉਨ੍ਹਾਂ ਬਤੌਰ ਮੈਂਬਰ ਮੁੱਖ ਮੰਤਰੀ ਵਿਰੋਧ ਕਿਉਂ ਨਹੀਂ ਕੀਤਾ?

BJP ਪ੍ਰਧਾਨ ਨੇ ਕਿਸਾਨਾਂ ਨਾਲ ਲਿਆ ਪੰਗਾ, Andolan ਬਾਰੇ ਬੋਲਿਆ ਪੁੱਠਾ || D5 Channel Punjabi

ਕੀ ਮੁੱਖ ਮੰਤਰੀ ਪੰਜਾਬ ਸਪੱਸ਼ਟ ਕਰਨਗੇ ਕਿ ਖੇਤੀ ਕਾਨੂੰਨਾਂ ਬਾਰੇ ਹੋਈ ਸਰਬ ਪਾਰਟੀ ਬੈਠਕ (ਜਿਸ ਵਿੱਚ ਅਕਾਲੀ ਦਲ ਬਾਦਲ ਵੱਲੋਂ ਸਖਬੀਰ ਸਿੰਘ ਬਾਦਲ ਖੇਤੀ ਕਾਨੂੰਨਾਂ ਦੀ ਜ਼ੋਰਦਾਰ ਵਕਾਲਤ ਕਰ ਰਹੇ ਸਨ) ਵਿੱਚ ਕੀਤੇ ਵਾਅਦੇ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਸਰਬ ਪਾਰਟੀ ਵਫ਼ਦ ਨੂੰ ਨਾਲ ਲੈ ਕੇ ਪ੍ਰਧਾਨ ਮੰਤਰੀ ਨੂੰ ਮਿਲਣ ਤੋਂ ਕਿਉਂ ਭੱਜ ਗਏ? ਕੀ ਕੈਪਟਨ ਅਮਰਿੰਦਰ ਸਿੰਘ ਕਬੂਲ ਕਰਦੇ ਹਨ ਕਿ ਕਿਸਾਨੀ ਸੰਘਰਸ਼ ਵੱਲੋਂ ਪੰਜਾਬ ਅਤੇ ਲੋਕਾਂ ਦੇ ਹਿੱਤਾਂ ਨੂੰ ਢਾਹ ਲਾਉਣ ਵਾਲੀ ਟਿੱਪਣੀ ਪ੍ਰਧਾਨ ਮੰਤਰੀ ਦਫ਼ਤਰ ਨੇ ਭੇਜੀ ਹੈ? ਕੀ ਮੁੱਖ ਮੰਤਰੀ ਦੱਸਣਗੇ ਕਿ ਪੰਜਾਬ ’ਚ ਸਿਰਫ਼ ਕਿਸਾਨ ਹੀ ਰੋਸ ਪ੍ਰਦਰਸ਼ਨ ਕਰ ਰਹੇ ਹਨ?’’

Sangrur ਹਲਕੇ ’ਚ ਖਿੱਚ ਦਾ ਕੇਂਦਰ ਬਣਿਆ ਇਹ School, ਵਿਦੇਸ਼ਾਂ ਤੱਕ ਹੋਏ ਚਰਚੇ || D5 Punjabi Channel

ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਅੱਜ ਅੰਨਦਾਤਾ ਤੋਂ ਇਲਾਵਾ ਮਜ਼ਦੂਰ, ਬੇਰੁਜ਼ਗਾਰ ਅਧਿਆਪਕ – ਲਾਇਨਮੈਨ, ਮੁਲਾਜ਼ਮ, ਪੈਨਸ਼ਨਰ, ਆੜਤੀ, ਵਪਾਰੀ-ਕਾਰੋਬਾਰੀ, ਡਾਕਟਰ, ਨਰਸਾਂ, ਵੈਟਨਰੀ ਡਾਕਟਰ, ਸਟਾਫ਼, ਯੂਨੀਵਰਸਿਟੀਆਂ ਦੇ ਪ੍ਰੋਫ਼ੈਸਰ ਅਤੇ ਨਾਨ-ਟੀਚਿੰਗ ਸਟਾਫ਼, ਬੁੱਧੀਜੀਵੀ, ਮੈਡਲ ਜੇਤੂ ਖਿਡਾਰੀ ਅਤੇ ਪੈਰਾ- ਉਲੰਪਿਕ ਖਿਡਾਰੀ, ਅੰਗਹੀਣ, ਸਰਪੰਚ, ਨੰਬਰਦਾਰ, ਪਟਵਾਰੀ, ਡਰਾਇਵਰ- ਕੰਡਕਟਰ, ਅਗਾਂਣਵਾੜੀ ਤੇ ਆਸ਼ਾ ਵਰਕਰਜ਼, ਵਿਦਿਆਰਥੀ, ਸਾਬਕਾ ਫ਼ੌਜੀ, ਹੋਮਗਰਾਡ ਜਵਾਨ, ਮਨਰੇਗਾ ਵਰਕਰਾਂ ਸਮੇਤ ਆਜ਼ਾਦੀ ਘੁਲਾਟੀਏ ਪਰਿਵਾਰ ਤੱਕ ਵੀ ਆਪਣੇ ਹੱਕਾਂ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਸੜਕਾਂ ਅਤੇ ਸਰਕਾਰੀ ਦਫ਼ਤਰਾਂ ਸਾਹਮਣੇ ਰੋਸ ਧਰਨਿਆਂ ’ਤੇ ਬੈਠੇ ਹਨ।

ਅੰਦਰੂਨੀ ਦੋਫ਼ਾੜ ਹੋਈ BJP! ਕੇਂਦਰੀ ਮੰਤਰੀ ਨੇ ਖੜਾਇਆ Modi? ਬਗ਼ਾਵਤ ਵਾਲਾ ਹੋ ਗਿਆ ਕੰਮ ਸ਼ੁਰੂ || D5 Punjabi Channel

ਉਨ੍ਹਾਂ ਸਵਾਲ ਕੀਤਾ, ‘‘ਕੀ ਇਹ ਸਭ ਵੀ ਪੰਜਾਬ ਦੀ ਧਰਤੀ ਦੀ ਥਾਂ ਦਿੱਲੀ ਦੀਆਂ ਬਰੂਹਾਂ ’ਤੇ ਬੈਠਣ, ਜਦੋਂਕਿ ਇਹਨਾਂ ਦੇ ਮਸਲੇ ਪੰਜਾਬ ਸਰਕਾਰ ਨੇ ਹੱਲ ਕਰਨੇ ਹਨ? ਕੀ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਅਤੇ ਸੰਗਤ ਨੂੰ ਇਨਸਾਫ਼ ਦੀ ਮੰਗ ਕਰਦਿਆਂ ਲੱਗੇ ਧਰਨਿਆਂ ਲਈ ਮੌਜ਼ੂਦਾ ਕਾਂਗਰਸ ਸਰਕਾਰ ਜ਼ਿੰਮੇਵਾਰ ਨਹੀਂ ਹੈ?‘ਆਪ’ ਆਗੂਆਂ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਅਤੇ ਲੋਕਾਂ ਦੇ ਹਿੱਤਾਂ ਲਈ ਸੁਹਿਰਦ ਹੁੰਦੇ ਤਾਂ ਪੰਜਾਬ ਅੱਜ ‘ਧਰਨਿਆਂ ਦੀ ਧਰਤੀ’ ਨਾ ਬਣਦਾ। ਇਸੇ ਤਰ੍ਹਾਂ ਬਾਦਲਾਂ ਵੱਲੋਂ ਸ਼ੁਰੂ ਕੀਤੇ ਸੂਬੇ ਦੇ ਸਰੋਤਾਂ ਅਤੇ ਲੋਕਾਂ ਨੂੰ ਲੁੱਟ ਰਹੇ ਬਿਜਲੀ ਮਾਫ਼ੀਆ, ਰੇਤ ਮਾਫੀਆ, ਨਸ਼ਾ ਮਾਫ਼ੀਆ, ਟਰਾਂਸਪੋਰਟ ਮਾਫ਼ੀਆ, ਮੰਡੀ ਮਾਫ਼ੀਆ, ਜ਼ਮੀਨ ਮਾਫ਼ੀਆ, ਕੇਬਲ ਮਾਫ਼ੀਆ, ਨਿੱਜੀ ਸਿੱਖਿਆ ਅਤੇ ਸਿਹਤ ਮਾਫ਼ੀਆ ਨੂੰ ਕੈਪਟਨ ਅੱਜ ਤੋਂ 4 ਸਾਲ ਪਹਿਲਾਂ ਕੁਚਲ ਦਿੰਦੇ, ਪ੍ਰੰਤੂ ਕੈਪਟਨ ਨੇ ਸੱਤਾ ਸੰਭਾਲਦਿਆਂ ਹੀ ਬਾਦਲਾਂ ਦੇ ਮਾਫ਼ੀਆ ਦੀ ਕਮਾਨ ਆਪਣੇ ਹੱਥ ਲੈ ਲਈ। ਇਸ ਲਈ ਕੈਪਟਨ ਨੇ ਮਾਫ਼ੀਆ ਰਾਜ ਨੂੰ ਪੰਜਾਬ ਤੋਂ ਬਾਹਰ ਨਹੀਂ ਭੇਜਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button