Breaking NewsD5 specialEntertainmentNewsTop News

‘ਤਾਰਕ ਮਹਿਤਾ…’ ਦੀ ਸੋਨੂੰ ਦੇ ਵਾਲਾਂ ਨੇ ਫੈਨਜ਼ ਨੂੰ ਕੀਤਾ ਹੈਰਾਨ

ਨਵੀਂ ਦਿੱਲੀ : ਕਾਮੇਡੀ ਸ਼ੋਅ ‘ਤਾਰਿਕ ਮਹਿਤਾ ਕਾ ਉਲਟਾ ਚਸ਼ਮਾ’ ’ਚ ਸੋਨੂੰ ਭਿਡੇ ਦਾ ਕਿਰਦਾਰ ਨਿਭਾ ਕੇ ਅੱਜ ਘਰ-ਘਰ ’ਚ ਆਪਣੀ ਪਛਾਣ ਬਣਾਉਣ ਵਾਲੀ ਅਦਾਕਾਰਾ ਨਿਧੀ ਭਾਨੁਸ਼ਾਲੀ ਕਾਫੀ ਵੱਡੀ ਹੋ ਗਈ ਹੈ। ਨਿਧੀ ਨਾ ਸਿਰਫ਼ ਵੱਡੀ ਬਲਕਿ ਕਾਫੀ ਗਲੈਮਰਸ ਹੋ ਗਈ ਹੈ। ਨਿਧੀ ਨੂੰ ਅੱਜ ਵੀ ਲੋਕ ਪੁਰਾਣੀ ਸੋਨੂੰ ਦੇ ਨਾਮ ਨਾਲ ਜਾਣਦੇ ਹਨ। ਨਿਧੀ ਭਾਵ ਸੋਨੂੰ ਨੂੰ ਦਰਸ਼ਕਾਂ ਨੇ ਛੋਟੇ ਪਰਦੇ ਤੋਂ ਵੱਡੇ ਹੁੰਦੇ ਦੇਖਿਆ ਹੈ। ਅੱਜ ਨਿਧੀ ਕਾਫੀ ਬੋਲਡ ਹੋ ਚੁੱਕੀ ਹੈ। ਉਹ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਹੈ। ਅਕਸਰ ਹੀ ਨਿਧੀ ਆਪਣੀਆਂ ਹੌਟ ਤਸਵੀਰਾਂ ਤੋਂ ਲੈ ਕੇ ਬਿਕਨੀ ਫੋਟੋਜ਼ ਤਕ ਸੋਸ਼ਲ ਪਲੇਟਫਾਰਮ ’ਤੇ ਸ਼ੇਅਰ ਕਰਦੀ ਰਹਿੰਦੀ ਹੈ। ਇਸੀ ਦੌਰਾਨ ਨਿਧੀ ਦੀਆਂ ਲੇਟੈਸਟ ਤਸਵੀਰਾਂ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ। ਇਨ੍ਹਾਂ ਤਸਵੀਰਾਂ ’ਚ ਉਨ੍ਹਾਂ ਦੇ ਵਾਲਾਂ ਦੀ ਹਾਲਤ ਦੇਖ ਹਰ ਕੋਈ ਹੈਰਾਨ ਰਹਿ ਜਾਵੇਗਾ। ਇਥੇ ਦੇਖੋ ਤਸਵੀਰਾਂ…

ਆਪਸ ’ਚ ਭਿੜੇ 3 ਵੱਡੇ ਕਾਂਗਰਸੀ ਲੀਡਰ! ਹਾਈਕਮਾਨ ਤੱਕ ਪਹੁੰਚੀ ਗੱਲ | D5 Channel Punjabi

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ ਨਿਧੀ ਭਾਨੁਸ਼ਾਲੀ ਨੇ ਇੰਸਟਾਗ੍ਰਾਮ ‘ਤੇ ਆਪਣੀ ਇਕ ਬੇਹੱਦ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਤੁਸੀਂ ਦੇਖ ਸਕਦੇ ਹੋ ਕਿ ਉਹ ਹਨੇਰੇ ‘ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ, ਉਸ ਦਾ ਅੱਧਾ ਚਿਹਰਾ ਕੰਧ ‘ਤੇ ਇਕ ਛੋਟੇ ਜਿਹੇ ਹੋਲ ਚੋਂ ਦਿਸ ਰਿਹਾ ਹੈ। ਸੂਰਜ ਦੀਆਂ ਇਹ ਕਿਰਨਾਂ ਨਿਧੀ ਦੀ ਇਸ ਤਸਵੀਰ ਨੂੰ ਹੋਰ ਵੀ ਖੂਬਸੂਰਤ ਬਣਾ ਰਹੀਆਂ ਹਨ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਨਿਧੀ ਨੇ ਕੈਪਸ਼ਨ ‘ਚ ‘Evening’ ਲਿਖਿਆ ਹੈ। ਇਸ ਤਸਵੀਰ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ। ਇਸ ਦੇ ਨਾਲ ਹੀ ਇਸ ‘ਤੇ ਕਮੈਂਟ ਕਰਕੇ ਪ੍ਰਸ਼ੰਸਕਾਂ ਨੇ ਖੂਬ ਫੰਡੇ।

 

View this post on Instagram

 

A post shared by Nidhi Bhanushali (@_ninosaur)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button