Breaking NewsD5 specialNewsPoliticsPunjab

ਕੇਂਦਰ ਸਰਕਾਰ ਕਿਉਂ ਕਰ ਰਹੀ ਕਿਸਾਨਾਂ ਨਾਲ ਧੱਕਾ! ਆਹ ਵੀਡੀੳ ਦੇਖ ਕਿਸਾਨਾਂ ਦੀਆ ਖੁੱਲ੍ਹ ਜਾਣਗੀਆਂ ਅੱਖਾਂ?

ਪਟਿਆਲਾ : ਕੇਂਦਰ ਸਰਕਾਰ ਨੇ ਜਦੋਂ ਵੀ ਕੋਈ ਬਿੱਲ ਲਿਆਂਦਾ ਹੈ ਤਾਂ ਇਹੀ ਕਿਹਾ ਇਸ ਨਾਲ ਲੋਕਾਂ ਦਾ ਫਾਇਦਾ ਹੋਵੇਗਾ ਫਿਰ ਚਾਹੇ ਲੋਕਾਂ ਨੇ ਕਿੰਨਾ ਉਸਦਾ ਵਿਰੋਧ ਕਿਉਂ ਨਾ ਕੀਤਾ ਹੋਵੇ। ਅਜਿਹਾ ਹੀ ਖੇਤੀਬਾੜੀ ਸੁਧਾਰ ਬਿੱਲ ਕੇਂਦਰ ਵੱਲੋਂ ਲਿਆਂਦਾ ਗਿਆ ਹੈ। ਇਨ੍ਹਾਂ ਹੀ ਨਹੀਂ ਇਸ ਬਿੱਲ ਤੇ ਕੇਂਦਰ ਸਰਕਾਰ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਲੋਕ ਸਭਾ ਵੱਲੋਂ ਪਾਸ ਕੀਤਾ ਗਿਆ ਖੇਤੀਬਾੜੀ ਬਿੱਲ ਰਾਜ ਸਭਾ ਵਿੱਚ ਪਾਸ ਕੀਤਾ ਗਿਆ। ਜਿਸ ਵਿੱਚ ਵਿਰੋਧੀ ਧਿਰਾਂ ਵੱਲੋਂ ਭਾਰੀ ਹੰਗਾਮਾ ਹੋਇਆ।

🔴Live | ਕੀ ਪੁਲੀਸ ਦੇ ਨੋਟਿਸ ‘ਤੇ ਪੇਸ਼ ਹੋਵੇਗਾ ਸੁਮੇਧ ਸੈਣੀ? | ਕਿਸਾਨਾਂ ਨੇ ਨਕਾਰਿਆ ਹਰਸਿਮਰਤ ਬਾਦਲ ਦਾ ਅਸਤੀਫ਼ਾ !

ਕੇਂਦਰ ਸਰਕਾਰ ਦੁਆਰਾ ਰਾਜ ਸਭਾ ਵਿਚ ਪੇਸ਼ ਕੀਤੇ ਗਏ ਤਿੰਨ ਬਿੱਲ, ਕਿਸਾਨ ਉਤਪਾਦਨ ਵਪਾਰ ਅਤੇ ਵਣਜ (ਤਰੱਕੀ ਅਤੇ ਸਰਲਤਾ) ਬਿੱਲ, 2020, ਕਿਸਾਨੀ (ਸਸ਼ਕਤੀਕਰਣ ਅਤੇ ਸੁਰੱਖਿਆ) ਬਿੱਲ, ਰਾਜ ਕੀਮਤਾਂ ਵਿਚ ਅਸ਼ੋਰੈਂਸ ਅਤੇ ਖੇਤੀਬਾੜੀ ਸੇਵਾਵਾਂ ਬਿੱਲ, 2020 ‘ਤੇ ਇਕ ਆਵਾਜ਼ ਵੋਟ ਨਾਲ ਪਾਸ ਹੋ ਗਿਆ ਹੈ। ਕੇਂਦਰ ਸਰਕਾਰ ਲਈ ਇਸ ਬਿੱਲ ਨੂੰ ਪਾਸ ਕਰਵਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ।

BIG BREAKING_ਸੁਮੇਧ ਸੈਣੀ ਨੂੰ ਲੈਕੇ ਵੱਡੀ ਖ਼ਬਰ, ਚੰਡੀਗੜ੍ਹ ਸੈਕਟਰ 20 ਵਿਖੇ ਸੈਣੀ ਦੇ ਘਰ ਦੇ ਬਾਹਰ ਲਗਾਏ ਗਏ ਸੰਮਨ

ਇਸ ਬਿੱਲ ਦੇ ਪਾਸ ਹੋਣ ਤੇ ਟੀਐਮਸੀ ਦੇ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਨੇ ਇਸ ਕਾਨੂੰਨ ਨੂੰ ਲੋਕਤੰਤਰ ਦਾ ਕਤਲ ਦੱਸਿਆ। ਇਸੇ ਬਿੱਲ ਤੇ ਬੋਲਦੇ ਹੋਏ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਸ ਨੂੰ ਕਾਲਾ ਕਾਨੂੰਨ ਦੱਸਿਆ ਤੇ ਜੰਮ ਕੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਬਿੱਲ ਨੂੰ ਲੈ ਕੇ ਜਿਥੇ ਰਾਜ ਸਭਾ ਦੇ ਅੰਦਰ ਜੋਰਦਾਰ ਹੰਗਾਮਾ ਦੇਖਣ ਨੂੰ ਮਿਲਿਆ ਉਥੇ ਕਿਸਾਨਾਂ ਨੇ ਵੀ ਆਪਣਾ ਰੋਸ ਪ੍ਰਗਟ ਕੀਤਾ। ਕਿਸਾਨ ਸ਼ੁਰੂ ਤੋਂ ਹੀ ਖੇਤੀ ਬਿੱਲ ਦਾ ਵਿਰੋਧ ਕਰ ਰਹੇ ਹਨ।

ਲਓ ਜੀ !ਹੁਣ ਯੂਥ ਕਾਂਗਰਸ ਨੇ ਵੀ ਕਰਤਾ ਵੱਡਾ ਐਲਾਨ !ਹੁਣ ਹਿੱਲੇਗਾ ਦਿੱਲੀ ਦਾ ਸੰਸਦ, ਪੈਣਗੀਆਂ ਮੋਦੀ ਨੂੰ ਭਾਜੜਾਂ !

ਇਹ ਬਿਲ ਕਿੰਨਾ ਚਣੌਤੀਪੂਰਨ ਸੀ ਇਸ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਐਨਡੀਏ ਗੱਠਜੋੜ ਦੇ ਸਭ ਤੋਂ ਪੁਰਾਣੇ ਸਹਿਯੋਗੀ ਅਕਾਲੀ ਦਲ ਦੇ ਵਿਰੋਧ ਕਾਰਨ ਸਰਕਾਰ ਨੂੰ ਇਸ ਬਿੱਲ ਦੇ ਕਾਰਨ ਸਦਨ ਦੇ ਅੰਦਰ ਅਤੇ ਬਾਹਰ ਵਿਰੋਧ ਕੀਤਾ। ਇੰਨਾ ਹੀ ਨਹੀਂ ਇਸ ਬਿੱਲ ਦੇ ਵਿਰੋਧ ‘ਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੀ ਕੁਰਸੀ ਵੀ ਛੱਡ ਦਿੱਤੀ ਹੈ ਤੇ ਕਿਸਾਨਾਂ ਦੇ ਹੱਕ ‘ਚ ਆਵਾਜ ਬੁਲੰਦ ਕਰਨ ਦੀ ਗੱਲ ਕਹੀ ਹੈ।

ਮੰਡੀ ਗੋਬਿੰਦਗੜ੍ਹ ‘ਚ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ , ਸਿੱਖ ਸੰਗਤਾਂ’ਚ ਭਾਰੀ ਰੋਸ !

ਖੇਤੀ ਬਿੱਲ ਨੂੰ ਲੈ ਕੇ ਤਾਂ ਸਿਆਸਤ ਪਹਿਲਾਂ ਹੀ ਗਰਮਾਈ ਹੋਈ ਹੈ ਪਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਤੋਂ ਬਾਅਦ ਸਿਆਸਤ ‘ਚ ਘਮਾਸਾਨ ਛਿੜ ਗਿਆ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬਾਦਲਾਂ ਵੱਲੋਂ ਖੇਤੀ ਬਿੱਲਾਂ ਦੇ ਮੁੱਦੇ ‘ਤੇ ਖੁੱਸ ਚੁੱਕੇ ਵੱਕਾਰ ਦੀ ਬਹਾਲੀ ਲਈ ਪਿਛਲੇ ਕੁਝ ਦਿਨਾਂ ਤੋਂ ਇਕ ਤੋਂ ਬਾਅਦ ਇਕ ਝੂਠ ਬੋਲਣ ਦਾ ਪਰਦਾਫਾਸ਼ ਕਰਨ ਲਈ ਉਨ੍ਹਾਂ ਪਾਸੋਂ 10 ਸਵਾਲਾਂ ਦੇ ਜਵਾਬ ਮੰਗੇ ਹਨ। ਉਨ੍ਹਾਂ ਕਿਹਾ ਕਿ ਆਰਡੀਨੈਂਸਾਂ ਦੇ ਜਾਰੀ ਹੋਣ ਤੋਂ ਲੈ ਕੇ ਬਾਦਲਾਂ ਨੇ ਖੁੱਲ੍ਹੇਆਮ ਅਤੇ ਬੇਸ਼ਰਮੀ ਨਾਲ ਇਨ੍ਹਾਂ ਦਾ ਸਮਰਥਨ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button