Breaking NewsD5 specialIndiaNews

ਕਿਸਾਨੀ ਸੰਘਰਸ਼ ‘ਚ ਸ਼ਾਮਿਲ ਹੋਣ ਗਏ ਨੌਜਵਾਨ ਦੀ ਘਰ ਆਈ ਲਾਸ਼, ਛਾਇਆ ਮਾਤਮ

ਪਾਇਲ : ਕਿਸਾਨਾਂ ਦਾ ਸੰਘਰਸ਼ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਉਥੇ ਹੀ ਪੰਜਾਬ ਦੇ ਬਹੁਤ ਸਾਰੇ ਬਜ਼ੁਰਗ, ਨੌਜਵਾਨ ਇਸ ਸੰਘਰਸ਼ ‘ਚ ਹਿੱਸਾ ਲੈਣ ਲਈ ਦਿੱਲੀ ਗਏ ਹਨ ਅਤੇ ਕਈ ਜਾ ਵੀ ਰਹੇ ਹਨ। ਉਥੇ ਹੀ ਕਿਸਾਨਾਂ ਦੇ ਇਸ ਸੰਘਰਸ਼ ‘ਚ ਹਿੱਸਾ ਬਣੇ ਬਲਜਿੰਦਰ ਸਿੰਘ ਨਾਮਕ ਇੱਕ ਵਿਅਕਤੀ ਦੀ ਮੌਤ ਹੋ ਗਈ, ਜਿਸਦੇ ਘਰ ਬਹੁਤ ਸਾਰੇ ਲੋਕ ਅਫਸੋਸ ਕਰਨ ਲਈ ਪਹੁੰਚੇ ਹਨ।

ਦਿੱਲੀ ਨੂੰ ਫਤਿਹ ਕਰਨਗੇ ਗੁਰੂ ਦੇ ਸਿੰਘ,ਬਾਰਡਰ ‘ਤੇ ਸਾਂਭਿਆ ਮੋਰਚਾ,ਮੋਦੀ ਨੂੰ ਬਿਪਤਾ,ਜਿੱਤ ਪੱਕੀ

ਦੱਸ ਦਈਏ ਪਾਇਲ ਦੇ ਪਿੰਡ ਝਮਟ ਦਾ ਇੱਕ ਵਿਅਕਤੀ ਕਿਸਾਨੀ ਸੰਘਰਸ਼ ਵਿੱਚ ਸ਼ਾਮਿਲ ਹੋਣ ਲਈ ਦਿੱਲੀ ਪੁਹੰਚਿਆ ਸੀ ਅਤੇ ਉੱਥੇ ਤੋਂ ਵਾਪਸ ਆਉਂਦੇ ਸਮੇਂ ਪਿਪਲੀ ਦੇ ਨਜ਼ਦੀਕ ਹਾਦਸੇ ਦਾ ਸ਼ਿਕਾਰ ਹੋ ਗਿਆ। ਬਲਵਿੰਦਰ ਸਿੰਘ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button