Breaking NewsD5 specialInternationalNews

ਇਸ ਸ਼ਖਸ ਨੇ ਗੁਬਾਰਿਆਂ ਦੀ ਮਦਦ ਨਾਲ 25 ਹਜ਼ਾਰ ਫੁੱਟ ਤੱਕ ਭਰੀ ਉਡ਼ਾਨ

ਵਾਸ਼ਿੰਗਟਨ: ਜਾਣੇ ਪਹਿਛਾਣੇ ਜਾਦੂਗਰ ਡੇਵਿਡ ਬਲੇਨ ਆਪਣੇ ਅਜ਼ਬ – ਗਜ਼ਬ ਕਾਰਨਾਮਿਆਂ ਲਈ ਮਸ਼ਹੂਰ ਹਨ। ਉਨ੍ਹਾਂ ਨੂੰ ਖ਼ਤਰਨਾਕ ਸਟੰਟ ਕਰਨ ਦਾ ਸ਼ੌਕ ਹੈ ਅਤੇ ਆਪਣੇ ਹਰ ਸਟੰਟ ਤੋਂ ਬਾਅਦ ਉਹ ਦੁਨੀਆਭਰ ‘ਚ ਛਾ ਜਾਂਦੇ ਹਨ ਅਤੇ ਸੁਰਖੀਆਂ ਵਿਚ ਰਹਿੰਦੇ ਹਨ। ਡੇਵਿਡ ਨੇ ਹਾਲ ਹੀ ‘ਚ ਗੁਬਾਰਿਆਂ ਦੇ ਜ਼ਰੀਏ 25000 ਫੁੱਟ ਦੀ ਉੱਚਾਈ ‘ਤੇ ਉੱਡ ਕੇ ਨਵਾਂ ਰਿਕਾਰਡ ਬਣਾਇਆ ਹੈ। ਇਹ ਕਰਤਬ ਉਹਨਾਂ ਨੇ ਬੁੱਧਵਾਰ ਨੂੰ ਕੀਤਾ।

ਅਮਰੀਕ ਸਿੰਘ ਅਜਨਾਲਾ ਦਾ ਭਾਈ ਢੱਡਰੀਆਂ ਵਾਲਿਆਂ ‘ਤੇ ਵੱਡਾ ਬਿਆਨ ! ਨਾਲੇ ਸ਼੍ਰੋਮਣੀ ਕਮੇਟੀ ਨੂੰ ਦੱਸਿਆ ਚੋਰ!

ਅਮਰੀਕਾ ਦੇ ਅਰੀਜੋਨਾ ਵਿਚ ਹੀ ਉਹਨਾਂ ਨੇ ਇਹ ਖਤਰਨਾਕ ਸਟੰਟ ਦਾ ਪ੍ਰਦਰਸ਼ਨ ਕੀਤਾ।ਇਸ ਸਟੰਟ ਨੂੰ ਉਹਨਾਂ ਨੇ Ascension ਦਾ ਨਾਮ ਦਿੱਤਾ। ਇਸ ਸਟੰਟ ਨੂੰ ਕਰਨ ਦੇ ਬਾਅਦ ਡੇਵਿਡ ਨੇ ਕਿਹਾ ਕਿ ਮੈਨੂੰ ਇਹ ਇਕ ਜਾਦੂ ਵਾਂਗ ਹੀ ਲੱਗਾ। ਮੈਨੂੰ ਅਜਿਹਾ ਲੱਗਾ ਕਿ ਜਿਵੇਂ ਮੈਂ ਹਵਾ ਵਿਚ ਤੈਰ ਰਿਹਾ ਹਾਂ। ਉਹਨਾਂ ਦੇ ਇਸ ਸਟੰਟ ਦੇ ਪਿੱਛੇ ਇਕ ਪੂਰੀ ਟੀਮ ਕੰਮ ਕਰ ਰਹੀ ਸੀ।ਜਿਸ ਉੱਚਾਈ ‘ਤੇ ਜਹਾਜ਼ ਉੱਡਦੇ ਹਨ ਉਸ ਤੱਕ ਜਾ ਕੇ ਉਹਨਾਂ ਨੇ ਇਹਨਾਂ ਗੁਬਾਰਿਆਂ ਨੂੰ ਛੱਡ ਦਿੱਤਾ ਅਤੇ ਖੁਦ ਪੈਰਾਸ਼ੂਟ ਜ਼ਰੀਏ ਲੈਂਡ ਕਰ ਗਏ।

BIG BREAKING-ਸੁਮੇਧ ਸੈਣੀ ਨੂੰ ਹਾਈਕੋਰਟ ਦਾ ਵੱਡਾ ਝਟਕਾ!

ਇਹ ਉੱਚਾਈ ਉੰਨੀ ਹੈ ਜਿੰਨੀ ‘ਤੇ ਆਮਤੌਰ ‘ਤੇ ਜਹਾਜ਼ ਉੱਡਦੇ ਹਨ। ਡੇਵਿਡ ਇਸ ਤੋਂ ਪਹਿਲਾਂ ਵੀ ਹਾਈ ਰਿਸਕ ਸਟੰਟ ਕਰ ਚੁੱਕੇ ਹਨ। ਟਾਈਮਜ਼ ਸਕਵਾਇਰ ਵਿਚ ਉਹ ਦੋ ਦਿਨਾਂ ਤੱਕ ਬਰਫ ਦੇ ਇਕ ਬਲਾਕ ਵਿਚ ਰਹੇ ਸਨ। ਲੱਗਭਗ 63 ਘੰਟਿਆਂ ਤੱਕ ਉਹ ਇਸ ਬਰਫ ਦੇ ਬਲਾਕ ਵਿਚ ਰਹੇ ਸਨ। ਇਸ ਸਟੰਟ ਨੂੰ ਡੇਵਿਡ ਨੇ ਲਾਈਵਸ੍ਰਟੀਮ ਕੀਤਾ ਸੀ। ਯੂ-ਟਿਊਬ ਦੇ ਹੁਣ ਤੱਕ ਦੇ ਇਤਿਹਾਸ ਵਿਚ ਸਭ ਤੋਂ ਵੱਧ 770,000 ਵਿਊਰਜ਼ ਨੇ ਉਹਨਾਂ ਦਾ ਲਾਈਵ ਵੀਡੀਓ ਦੇਖਿਆ। ਡੇਵਿਡ ਨੇ ਇਸ ਸਟੰਟ ਦੇ ਲਈ ਦੋ ਸਾਲਾਂ ਤੱਕ ਤਿਆਰੀ ਕੀਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button