Breaking NewsD5 specialIndiaNewsPoliticsPunjab

ਢੱਡਰੀਆਂ ਵਾਲੇ ਦਾ ਅਜਨਾਲਾ ਨੇ ਚੈਲੰਜ ਕੀਤਾ ਕਬੂਲ, ਪਰ ਰੱਖੀ ਕਿਹੜੀ ਸ਼ਰਤ !

ਅੰਮ੍ਰਿਤਸਰ : ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਕੀਤੇ ਚੈਲੰਜ ਤੋਂ ਬਾਅਦ ਭਾਈ ਅਮਰੀਕ ਸਿੰਘ ਅਜਨਾਲਾ ਮੀਡੀਆ ਦੇ ਸਾਹਮਣੇ ਆਏ ਹਨ। ਅਜਨਾਲਾ ਨੇ ਭਾਈ ਢੱਡਰੀਆਂ ਵਾਲੇ ਦੀ ਚੁਣੌਤੀ ਨੂੰ ਕਬੂਲ ਕਰਦਿਆਂ ਜਗ੍ਹਾ ਤੇ ਸਮਾਂ ਤੈਅ ਕਰਨ ਲਈ ਕਿਹਾ ਅਤੇ ਨਾਲ ਸ਼ਰਤ ਵੀ ਰੱਖੀ।

ਬੇਰੁਜ਼ਗਾਰਾਂ ਨੇ ਪਾਈਆਂ ਲਾਹਨਤਾਂ, ਸਾਡੇ ਸਿਰ ਵੀ ਪੱਗ ਤੇ ਕੈਪਟਨ ਦੇ ਸਿਰ ਵੀ..! UGC ਕਰਕੇ ਵੀ ਵਿਹਲੇ ਹਾਂ

ਭਾਈ ਅਜਨਾਲਾ ਨੇ ਕਿਹਾ ਕਿ ਢੱਡਰੀਆਂ ਵਾਲੇ ਸਮਾਂ ਅਤੇ ਸਥਾਨ ਖੁਦ ਚੁਨਣ ਉਹ ਆ ਜਾਣਗੇ ਪਰ ਉਨ੍ਹਾਂ ਦੀ ਸ਼ਰਤ ਸਿਰਫ ਇਹੋ ਹੈ ਕਿ ਇਹ ਸੰਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸੰਗਤਾਂ ਦੇ ਸਾਹਮਣੇ ਹੋਵੇਗਾ। ਭਾਈ ਅਜਨਾਲਾ ਨੇ ਕਿਹਾ ਕਿ ਢੱਡਰੀਆਂਵਾਲੇ ਦੇ ਸਵਾਲਾਂ ਦੇ ਜਵਾਬ ਅਸੀਂ ਦੇਵਾਂਗੇ ਅਤੇ ਸਾਡੇ ਸਵਾਲਾਂ ਦੇ ਜਵਾਬ ਉਨ੍ਹਾਂ ਨੂੰ ਦੇਣੇ ਪੈਣਗੇ।

BREAKING🔴 ਢੱਡਰੀਆਂਵਾਲੇ ਦਾ ਅਜਨਾਲਾ ਨੇ ਚੈਲੰਜ ਕਬੂਲ ਕੀਤਾ, ਪਰ ਸੁਣੋ ਕਿਹੜੀ ਸ਼ਰਤ ਰੱਖੀ | Dhadrianwala Vs Ajnala

ਸੰਗਤ ਦੀ ਹਜ਼ੂਰੀ ਵਿਚ ਖੁੱਲ੍ਹੀ ਚਰਚਾ ਹੋਵੇਗੀ। ਦੱਸ ਦਈਏ ਕਿ ਪਿਛਲੇ ਲੰਮੇ ਸਮੇਂ ਤੋਂ ਦੋਹਾਂ ਵਿਚਾਲੇ ਵਿਵਾਦ ਲਗਾਤਾਰ ਭਖਿਆ ਹੋਇਆ ਹੈ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸਟੇਜਾਂ ਛੱਡਣ ਦਾ ਐਲਾਨ ਕਰ ਚੁੱਕੇ ਹਨ ਸੋ ਹੁਣ ਇਹ ਸਮਾਂ ਅਤੇ ਥਾਂ ਕਿਹੜੀ ਹੋਵੇਗੀ ਇਸ ‘ਤੇ ਸਭ ਦੀ ਨਜ਼ਰ ਹੈ।

ਦਿੱਲੀ ਸੜ੍ਹ ਰਹੀ ਹੈ, ਪਰ ਸਪਨਾ ਚੌਧਰੀ ਦੇ ਠੁਮਕਿਆਂ ਦੇ ਨਜ਼ਾਰੇ ਲੈ ਰਹੇ ਨੇ ਸੁਖਬੀਰ ਬਾਦਲ !

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button