Breaking NewsPunjabTop News

ਮੂੜ ਹੋਵੇਗਾ PSTET ਪੇਪਰ, ਉੱਤਰਾਂ ਸਮੇਤ ਲੀਕ ਹੋਣ ਦੇ ਕਾਰਨ ਹੋਇਆ ਸੀ ਰੱਦ, ਨੋਟਿਸ ਜਾਰੀ

ਚੰਡੀਗੜ੍ਹ : ਪੰਜਾਬ ਸਟੇਟ ਅਧਿਆਪਕ ਯੋਗਤਾ ਪ੍ਰੀਖਿਆ ਨੂੰ ਲੈ ਕੇ ਨਵਾਂ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਨੋਟਿਸ S.C.E.R.T. ਪੰਜਾਬ ਵੱਲੋਂ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਟੇਟ ਅਧਿਆਪਕ ਯੋਗਤਾ ਪ੍ਰੀਖਿਆ ਉੱਤਰਾਂ ਸਮੇਤ ਲੀਕ ਹੋਣ ਦੇ ਕਾਰਨ ਰੱਦ ਕਰ ਦਿੱਤੀ ਗਈ ਸੀ, ਪੰਜਾਬ ਦੇ ਸਿੱਖਿਆ ਮੰਤਰੀ ਨੇ ਇਸ ‘ਤੇ ਸਖ਼ਤ ਐਕਸ਼ਨ ਲੈਂਦੇ ਹੋਏ ਪੇਪਰ ਦੇ ਲੀਕ ਦੇ ਕਾਰਨਾਂ ਦਾ ਪਤਾ ਕਰਨ ਲਈ SIT ਦਾ ਵੀ ਗਠਨ ਕੀਤਾ ਸੀ। ਹੁਣ ਜਾਰੀ ਨੋਟਿਸ ਮੁਤਾਬਕ ਇਹ ਪ੍ਰੀਖਿਆ 30 ਅਪ੍ਰੈਲ 2023 ਨੂੰ ਸਵੇਰੇ 10 ਵਜੇ ਤੋਂ 1 ਵਜੇ ਦੇ ਵਿਚਕਾਰ ਹੋਵੇਗੀ। ਇਸ ਬਾਰੇ ਬਕਾਇਦਾ ਡਾਇਰੈਕਟਰ ਐਸ.ਸੀ.ਈ.ਆਰ.ਟੀ ਪੰਜਾਬ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਸਬੰਧਤ ਉਮੀਦਵਾਰ ਪੇਪਰ ਦੀ ਅਪਡੇਟ ਜਾਣਕਾਰੀ ਲਈ ਸਮੇਂ ਸਮੇਂ ਤੇ ਵਿਭਾਗ ਦੀ ਵੈੱਬਸਾਈਟ www.ssapunjab.org ਚੈੱਕ ਕਰਦੇ ਰਹਿਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button