Breaking NewsD5 specialNewsPress ReleasePunjabTop News

ਐਨ.ਐਸ.ਕੇ.ਐਫ.ਡੀ.ਸੀ. ਵੱਲੋਂ ਮੈਗਸਿਪਾ ਸੈਕਟਰ-26 ਵਿਖੇ ਅੱਜ ਲਗਾਇਆ ਜਾਵੇਗਾ ਲੋਨ ਮੇਲਾ ਅਤੇ ਜਾਗਰੂਕਤਾ ਕੈਂਪ

ਚੰਡੀਗੜ੍ਹ : ਕੌਮੀ ਸਫ਼ਾਈ ਕਰਮਚਾਰੀ ਅਤੇ ਵਿੱਤ ਵਿਕਾਸ ਨਿਗਮ (ਐਨਐਸਕੇਐਫਡੀਸੀ) ਅਤੇ ਹੋਰ ਪ੍ਰਮੁੱਖ ਕਾਰਪੋਰੇਸ਼ਨਾਂ ਵੱਲੋਂ 26 ਮਾਰਚ, 2022 ਨੂੰ ਸਵੇਰੇ 11 ਵਜੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ, ਸੈਕਟਰ-26, ਚੰਡੀਗੜ੍ਹ ਵਿਖੇ ਇੱਕ ਲੋਨ ਮੇਲਾ ਅਤੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਡਾ. ਵਰਿੰਦਰ ਕੁਮਾਰ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਕੌਮੀ ਸਫ਼ਾਈ ਕਰਮਚਾਰੀ ਅਤੇ ਵਿੱਤ ਵਿਕਾਸ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਪੀ.ਕੇ.ਸਿੰਘ ਨੇ ਅੱਜ ਉਕਤ ਸਥਾਨ ਦਾ ਨਿਰੀਖਣ ਕੀਤਾ। ਪ੍ਰਮੁੱਖ ਕਾਰਪੋਰੇਸ਼ਨਾਂ ਜਿਵੇਂ ਕਿ ਐਨਐਸਕੇਐਫਡੀਸੀ, ਐਨਐਚਐਫਡੀਸੀ, ਐਨਐਸਐਫਡੀਸੀ, ਐਨਬੀਸੀਐਫਡੀਸੀ ਅਤੇ ਏਐਲਆਈਐਮਸੀਓ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਪੰਜਾਬ ਅਨੁਸੂਚਿਤ ਜਾਤੀ ਭੂਮੀ ਵਿਕਾਸ ਅਤੇ ਵਿੱਤ ਨਿਗਮ, ਪੰਜਾਬ (ਬੈਕਫਿੰਕੋ), ਹਰਿਆਣਾ ਐਸਸੀ ਕਾਰਪੋਰੇਸ਼ਨ, ਹਰਿਆਣਾ ਬੀਸੀ ਕਾਰਪੋਰੇਸ਼ਨ, ਚੰਡੀਗੜ੍ਹ ਯੂਟੀ ਐਸਸੀ/ਬੀਸੀ/ਘੱਟ ਗਿਣਤੀ ਵਿੱਤ ਵਿਕਾਸ ਨਿਗਮ ਦੀਆਂ ਸਟੇਟ ਚੈਨਲਾਈਜਿੰਗ ਏਜੰਸੀਆਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਐਨਐਸਕੇਐਫਡੀਸੀ ਦੇ ਐਮਡੀ ਨੇ ਪ੍ਰੋਗਰਾਮ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਅਤੇ ਦੱਸਿਆ ਕਿ ਇਹ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ (ਯੂਟੀ) ਰਾਜਾਂ ਵਿੱਚ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ, ਪੀਡਬਲਯੂਡੀ ਅਤੇ ਸਫ਼ਾਈ ਕਰਮਚਾਰੀਆਂ ਦੇ ਲਾਭਪਾਤਰੀਆਂ ਤੱਕ ਪਹੁੰਚ ਕਰਨ ਦਾ ਇੱਕ ਵਧੀਆ ਮੌਕਾ ਹੈ। ਮੀਟਿੰਗ ਦੌਰਾਨ ਐਨਐਸਕੇਐਫਡੀਸੀ ਦੇ ਐਮਡੀ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ ਓ.ਬੀ.ਸੀ., ਅਨੁਸੂਚਿਤ ਜਾਤੀਆਂ, ਦਿਵਿਆਂਗ ਵਿਅਕਤੀਆਂ, ਸਫ਼ਾਈ ਕਰਮਚਾਰੀਆਂ, ਹੱਥੀਂ ਸਫ਼ਾਈ ਕਰਨ ਵਾਲਿਆਂ ਅਤੇ ਕੂੜਾ ਚੁੱਕਣ ਵਾਲਿਆਂ ਦੇ ਟਾਰਗੇਟ ਗਰੁੱਪਾਂ ਲਈ ਇੱਕ ਸਿਹਤ ਕੈਂਪ ਵੀ ਲਗਾਇਆ ਜਾਵੇਗਾ। ਟਾਰਗੇਟ ਗਰੁੱਪਾਂ ਦੇ ਯੋਗ ਲਾਭਪਾਤਰੀਆਂ ਨੂੰ ਵੱਖ-ਵੱਖ ਟਿਕਾਊ ਸਵੈ-ਰੋਜ਼ਗਾਰ ਪ੍ਰੋਜੈਕਟਾਂ ਲਈ ਕਰਜ਼ਾ ਮਨਜ਼ੂਰੀ / ਵੰਡ ਦੇ ਸਰਟੀਫਿਕੇਟ ਪ੍ਰਦਾਨ ਕੀਤੇ ਜਾਣਗੇ। ਏਐਲਆਈਐਮਸੀਓ ਵੱਲੋਂ ਮੌਕੇ ‘ਤੇ ਦਿਵਿਆਂਗ ਵਿਅਕਤੀਆਂ (ਪੀਡਬਲਿਊਡੀਜ਼) ਲਈ ਸਹਾਇਕ ਉਪਕਰਣਾਂ ਦਾ ਮੁਲਾਂਕਣ ਕੀਤਾ ਜਾਵੇਗਾ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button