Breaking NewsPunjabTop News

Punjab Cabinet Meeting ਵਿਚ ਅਹਿਮ ਫੈਸਲਿਆਂ ਤੇ ਲੱਗੀ ਮੋਹਰ, ਵਿਧਾਨ ਸਭਾ ਵਿਚ “THE GURBANI TELECAST ACT” ਹੋਵੇਗਾ ਪੇਸ਼

Punjab Cabinet Meeting : ਚੰਡੀਗੜ੍ਹ : ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਕਈ ਅਹਿਮ ਫੈਸਲੇ ਕਏ ਗਏ ਹਨ।

  1. ਸਹਾਇਕ ਪ੍ਰੋਫ਼ੈਸਰਾਂ ਦੀ ਪੋਸਟਾਂ ਕੱਢੀਆਂ ਗਈਆਂ ਹਨ, ਆਉਣ ਵਾਲੇ ਦਿਨਾਂ ‘ਚ ਇਸ ਤੇ ਨੋਟੀਫਿਕੇਸ਼ਨ ਜਾਰੀ ਹੋਣਗੇ।
  2. ਸਹਾਇਕ ਪ੍ਰੋਫ਼ੈਸਰਾਂ ਲਈ ਨੋਕਰੀ ਵਿਚ ਹਿਸਾ ਲੈਣ ਲਈ ਉਮਰ ‘ਚ ਵਾਧਾ ਕੀਤਾ ਗਿਆ ਹੈ। ਪਹਿਲਾ ਇਹ 37 ਸਾਲ ਸੀ ਪਰ ਹੁਣ 42 ਸਾਲ ਕਰ ਦਿੱਤੀ ਗਈ ਹੈ।
  3. ਜਿਸ ਨਾਲ ਖੂਨ ਦਾ ਰਿਸ਼ਤਾ ਹੈ ਉਸ ਲਈ ਪਾਵਰ ਆਫ ਆਟਰਨੀ ਫ੍ਰੀ ਹੋਏਗੀ। ਬਾਕਿ ਵਾਸਤੇ 2% ਚਾਰਜ ਲਗੇਗਾ।
  4. ਗੁਰਬਾਣੀ ਪ੍ਰਸਾਰ ਲਈ ਕੱਲ ਪੰਜਾਬ ਵਿਧਾਨ ਸੰਭਾ ‘ਚ THE GURBANI TELECAST ACT  ਲਿਆਇਆ ਜਾਵੇਗਾ।

ਸੀ ਐਮ ਭਗਵੰਤ ਮਾਨ ਨੇ ਗੁਰਬਾਣੀ ਪ੍ਰਸਾਰ ਦੇ ਮੁੱਦੇ ਤੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਗੁਰਬਾਣੀ ਪ੍ਰਸਾਰ ਕਿਸੇ ਇਕ ਲਈ ਨਹੀਂ, ਹਰ ਕੋਈ ਇਸ ਨੂੰ ਚੱਲਾ ਸਕਦਾ। ਅਸੀ ਕਿਸੇਂ ਨੂੰ ਵੀ ਰੋਕਿਆ। ਜੁਲਾਈ 2023 ‘ਚ ਐਗਰੀਮੈਂਟ ਖ਼ਤਨ ਹੋ ਰਿਹਾ। 2012 ਵਿਚ 11 ਸਾਲ ਵਾਸਤੇ ਸਚਖੰਡ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਖਰੀਦ ਲਏ ਗਏ ਸੀ। ਜਿਵੇਂ ਮੰਸਦਾਂ ਤੋਂ ਗੁਰਦੁਆਰੁ ਛੁੜਵਾਏ ਸੀ ਉਵੇਂ ਹੀ ਮਾਡਰਨ ਮੰਸਦਾਂ ਤੋਂ ਗੁਰਬਾਣੀ ਦਾ ਪ੍ਰਸਾਰਣ ਛੁਡਾਉਣਾ ਹੈ। ਨਵੇਂ ਐਕਟ ਮੁਤਾਬਕ SGPC ਗੁਰਬਾਣੀ ਪ੍ਰਸਾਰਣ ਤੋਂ 30 ਮਿੰਟ ਪਹਿਲਾ ਤੇ 30 ਮਿੰਟ ਬਾਅਦ ਕੋਈ ਵੀ ਕਮਰਸ਼ੀਅਲ ਐਡ ਨਹੀਂ ਚੱਲੇਗੀ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button