Breaking NewsD5 specialInternationalNews

ਜਨਮ ਤੋਂ ਬਾਅਦ ਡਾਕਟਰ ਕਰ ਰਹੇ ਸੀ ਰਵਾਉਣ ਦੀ ਕੋਸ਼ਿਸ਼, ਜਿਵੇਂ ਹੀ ਮਾਰਿਆ ਤਾਂ….

ਬ੍ਰਾਜ਼ੀਲ : ਬ੍ਰਾਜ਼ੀਲ ਦੇ ਰੀਓ ਡੀ ਜੇਨੇਰੀਆ ਵਿੱਚ ਕੁਝ ਅਜਿਹਾ ਹੋਇਆ ਜਿਸਨ੍ਹੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਉੱਥੇ ਦੇ ਇੱਕ ਹਸਪਤਾਲ ‘ਚ 13 ਫਰਵਰੀ ਨੂੰ ਇੱਕ ਬੱਚੀ ਨੇ ਜਨਮ ਲਿਆ ਅਤੇ ਉਹ ਸੁਪਰਸਟਾਰ ਬਣ ਗਈ। ਕਿਉਂਕਿ ਜਨਮ ਲੈਣ ਤੋਂ ਬਾਅਦ ਬੱਚੀ ਗ਼ੁੱਸੇ ‘ਚ ਡਾਕਟਰ ਦੇ ਵੱਲ ਦੇਖਣ ਲੱਗੀ। ਬੱਚੀ ਦਾ ਐਕਸਪ੍ਰੇਸ਼ਨ ਖੂਬ ਵਾਇਰਲ ਹੋ ਰਿਹਾ ਹੈ। ਜਨਮ ਤੋਂ ਬਾਅਦ ਜਦੋਂ ਡਾਕਟਰਾਂ ਨੇ ਗਰਭਨਾਲ ਕੱਟਣ ਤੋਂ ਪਹਿਲਾਂ ਬੱਚੇ ਨੂੰ ਰੁਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਗ਼ੁੱਸੇ ਨਾਲ ਡਾਕਟਰਾਂ ਵੱਲ ਦੇਖਿਆ। ਦੇਖਕੇ ਡਾਕਟਰ ਹੈਰਾਨ ਰਹਿ ਗਏ ਅਤੇ ਉਸ ਸੀਨ ਨੂੰ ਕੈਮਰੇ ‘ਚ ਕੈਦ ਕਰ ਲਿਆ ਗਿਆ।

ਢੱਡਰੀਆਂ ਵਾਲੇ ਦਾ ਵੱਡਾ ਐਲਾਨ ,ਕਹਿੰਦਾ ‘ਜੇ ਹਿੰਮਤ ਹੈ ਤਾਂ ਆਜੋ’ ,ਬੜ੍ਹਕ ਮਾਰਕੇ ਵਿਰੋਧੀ ਲਾਤੇ ਕੰਬਣ (Video)

ਦਰਅਸਲ ਬੱਚੀ ਜਨਮ ਤੋਂ ਬਾਅਦ ਰੋਈ ਨਹੀਂ ਸੀ। ਡਾਕਟਰਾਂ ਨੇ ਉਸਨੂੰ ਰੁਵਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਉਹ ਜਾਣ ਸਕਣ ਕਿ ਬੱਚੀ ਤੰਦਰੁਸਤ ਹੈ ਅਤੇ ਉਸਦੇ ਅੰਗ ਠੀਕ ਤਰ੍ਹਾਂ ਕੰਮ ਕਰ ਰਹੇ ਹਨ। ਜਿਵੇਂ ਹੀ ਡਾਕਟਰਾਂ ਨੇ ਰੁਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਗ਼ੁੱਸੇ ਨਾਲ ਦੇਖਣ ਲੱਗੀ। ਬੱਚੀ ਦਾ ਜਨਮ ਨਿਰਧਾਰਿਤ ਸਮਾਂ ਤੋਂ 7 ਦਿਨ ਪਹਿਲਾਂ ਸੀਜੇਰੀਅਨ ਡਿਲੀਵਰੀ ਨਾਲ ਹੋਇਆ। ਸੋਸ਼ਲ ਮੀਡੀਆ ਵਿੱਚ ਕੋਈ ਕਹਿ ਰਿਹਾ ਹੈ ਕਿ ਉਹ ਸੀਜੇਰੀਅਨ ਡਿਲੀਵਰੀ ਨੂੰ ਲੈ ਕੇ ਗ਼ੁੱਸੇ ਵਿੱਚ ਹੈ।

ਲਓ ਜੀ ਆਇਆ ਵੱਡਾ ਸਿਆਸੀ ਭੁਚਾਲ, ਹੁਣ ਫੂਲਕਾ ਵੀ ਰਲ਼ ਗਿਆ ਢੀਂਡਸਾ ਨਾਲ, ਕੀਤਾ ਵੱਡਾ ਐਲਾਨ (Video)

ਜਾਣਕਾਰੀ ਮੁਤਾਬਕ ਬੱਚੀ ਦੀ ਮਾਂ ਡਾਈਨੇ ਡੀ ਜੀਸਸ ਬਾਰਬੋਸਾ ਨੇ ਬੱਚੀ ਦੀਆਂ ਯਾਦਗਾਰ ਤਸਵੀਰਾਂ ਕੈਦ ਕਰਨ ਲਈ ਇੱਕ ਫੋਟੋ ਗ੍ਰਾਫਰ ਨੂੰ ਹਾਇਰ ਕੀਤਾ ਸੀ। ਇਨ੍ਹਾਂ ਤਸਵੀਰਾਂ ਨੂੰ ਫੋਟੋ ਗ੍ਰਾਫਰ ਨੇ ਫੇਸਬੁਕ ‘ਤੇ ਸ਼ੇਅਰ ਕੀਤਾ ਹੈ। ਫੋਟੋਗ੍ਰਾਫਰ ਨੇ ਦੱਸਿਆ ਕਿ ਰਿਐਕਸ਼ਨ ਦੇਣ ਤੋਂ ਬਾਅਦ ਜਦੋਂ ਡਾਕਟਰ ਨੇ ਗਰਭਨਾਲ ਕੱਟੀ ਤਾਂ ਉਹ ਰੋਣ ਲੱਗੀ ਸੀ । ਬੱਚੀ ਦਾ ਨਾਮ ਇਸਾਬੇਲ ਪਰੇਰਾ ਡੀ ਜੀਸਸ ਰੱਖਿਆ ਗਿਆ ਹੈ। ਉਸਦਾ ਜਨਮ 20 ਫਰਵਰੀ ਨੂੰ ਹੋਣਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button