Breaking NewsD5 specialNewsPunjab

ਕਰਫਿਊ ‘ਚ ਸੜਕ ‘ਤੇ ਮਾਂ ਨੇ ਬੱਚੇ ਨੂੰ ਜਨਮ ਦਿੱਤਾ, ਪਰਿਵਾਰ ਨੇ ਸਾਹਮਣੇ ਆ ਕੇ ਦੱਸੀ ਸੱਚਾਈ

ਮੋਗਾ : ਕੋਰੋਨਾ ਵਾਇਰਸ ਕਾਰਨ ਕਰਫਿਊ ਦੇ ਦੌਰਾਨ ਬੀਤੇ ਦਿਨ ਇੱਕ ਗਰਭਵਤੀ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਮੁਹੱਲਾ ਖੂਹ ਨਿਵਾਸੀ ਮਰਦਾਨੇ ਦੇ ਪਰਿਵਾਰ ਦੀ ਗਰਭਵਤੀ ਜੋਤੀ ਪਤਨੀ ਰਮੇਸ਼ ਕੁਮਾਰ ਦੀ ਡਿਲੀਵਰੀ ਹੋਣ ਵਾਲੀ ਸੀ। ਕਰਫਿਊ ਦੇ ਕਾਰਨ ਕਿਸੇ ਵੀ ਹਸਪਤਾਲ ਨੇ ਦਰਵਾਜ਼ਾ ਨਹੀਂ ਖੋਲਿਆ।

ਕਰਫਿਊ ‘ਚ ਸੜਕ ‘ਤੇ ਮਾਂ ਨੇ ਬੱਚੇ ਨੂੰ ਜਨਮ ਦਿੱਤਾ, ਪਰਿਵਾਰ ਨੇ ਸਾਹਮਣੇ ਆ ਕੇ ਦੱਸੀ ਸੱਚਾਈ | Moga | Viral

ਸਰਕਾਰੀ ਹਸਪਤਾਲ ਵਿੱਚ ਵੀ ਗਏ ਪਰ ਡਾਕਟਰ ਅਤੇ ਸਟਾਫ ਨਹੀਂ ਸੀ। ਜਿਸਦੇ ਚੱਲਦਿਆਂ ਹੀ ਮਹਿਲਾ ਨੇ ਬੀਤੀ ਰਾਤ 11.30 ਵਜੇ ਲੋਹਗੜ੍ਹ ਚੌਕ ਧਰਮਕੋਟ ‘ਚ ਸੜਕ ‘ਤੇ ਹੀ ਬੱਚੇ ਨੂੰ ਜਨਮ ਦੇ ਦਿੱਤਾ। ਨਾਕੇ ‘ਤੇ ਤੈਨਾਤ ਬਿੱਕਰ ਸਿੰਘ ਏ.ਐਸ.ਆਈ. ਅਤੇ ਸੁਖਜਿੰਦਰ ਸਿੰਘ ਹੈਡ ਕਾਂਸਟੇਬਲ ਨੇ ਉਸਨੂੰ ਪੀ.ਸੀ.ਆਰ. ‘ਚ ਘਰ ਪਹੁੰਚਾਇਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button