Breaking NewsD5 specialNewsPunjab

ਕਿਸਾਨਾਂ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਧਾਹਾਂ ਮਾਰ ਮਾਰ ਰੋ ਰਹੇ ਨੇ ਕਿਸਾਨ, ਕੁਝ ਨਹੀਂ ਬਚਿਆ ਕਿਸਾਨਾਂ ਦਾ ? (ਵੀਡੀਓ)

ਸੰਗਰੂਰ : ਕਿਸਾਨ ਪੂਰਾ ਸੀਜਨ ਮਿਹਨਤ ਕਰਕੇ ਆਪਣੀ ਫਸਲ ਨੂੰ ਪਾਲਦਾ ਹੈ ਅਤੇ ਉਸ ਦੇ ਪੱਕਣ ਦੀ ਆਸ ਵਿੱਚ ਦਿਨ ਰਾਤ ਉਸ ਦਾ ਖਿਆਲ ਰੱਖਦਾ ਹੈ ਪਰ ਜੇਕਰ ਦੇਖਦੇ ਦੇਖਦੇ ਹੀ ਪੁੱਤਾਂ ਵਾਂਗੂ ਪਾਲੀ ਸਾਰੀ ਫਸਲ ਹੀ ਤਬਾਹ ਹੋ ਜਾਵੇ ਤਾਂ ਤੁਸੀਂ ਖੁਦ ਹੀ ਸੋਚ ਸਕਦੇ ਹੋ ਕਿ ਉਸ ਕਿਸਾਨ ‘ਤੇ ਕੀ ਭਾਣਾ ਵਾਪਰੇਗਾ। ਤੁਹਾਡੀ ਸਕਰੀਨ ‘ਤੇ ਚੱਲ ਰਹੀਆਂ ਇਹ ਤਸਵੀਰਾਂ ਸੰਗਰੂਰ ਦੇ ਰੂਪਾਹੇੜੀ ਦੇ ਖੇਤਾਂ ਦੀਆਂ ਹਨ। ਜਿਥੇ ਖੇਤਾਂ ‘ਚ ਖੜੀ ਤਕਰੀਬਨ 20 ਏਕੜ ਕਣਕ ਦੀ ਫਸਲ ਉਸ ਸਮੇਂ ਤਬਾਹ ਹੋ ਗਈ ਜਦੋਂ ਖੇਤਾਂ ‘ਚ ਅਚਾਨਕ ਲੱਗੀ ਮਾਮੂਲੀ ਅੱਗ ਮਿੰਟਾਂ ਸਕਿੰਟਾਂ ‘ਚ ਪੂਰੇ ਇਲਾਕੇ ਵਿੱਚ ਫੈਲ ਗਈ।

Read Also ਪੰਜਾਬ ਵਿਧਾਨ ਸਭਾ | ਪਹਿਲੇ ਦਿਨ ਹੀ ਪਿਆ ਖਿਲਾਰਾ | ਵੇਖੋ ਜਦੋਂ ਕਿਸਾਨਾਂ ਨੇ ਘੇਰੀ ਅਸੈਂਬਲੀ

ਜਿਸ ਕਾਰਨ ਕਿਸਾਨਾਂ ਦੁਆਰਾ ਸਖਤ ਮਿਹਨਤ ਕਰਕੇ ਤਿਆਰ ਕੀਤੀ ਗਈ ਕਣਕ ਦੀ ਇਹ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ। ਓਧਰ ਕਿਸਾਨਾਂ ਵਲੋਂ ਅੱਗ ਨੂੰ ਬਝਾਉਣ ਲਈ ਫਾਇਰ ਬ੍ਰਿਗੇਡ ਨੂੰ ਸੂਚਨਾ ਦੇਣ ਦੇ ਬਾਵਜੂਦ ਵੀ ਸਮੇਂ ਸਿਰ ਨਾ ਪਹੁੰਚਣ ਦੇ ਵੀ ਇਲਜ਼ਾਮ ਲਗਾਏ ਜਾ ਰਹੇ ਹਨ। ਕਣਕ ਨੂੰ ਲੱਗੇ ਇਸ ਭਿਆਨਕ ਅੱਗ ਨੂੰ ਪਿੰਡ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਵਲੋਂ ਖੁਦ ਹੀ ਬਹੁਤਾ ਮੁਸ਼ਕਲ ਨਾਲ ਬੁਝਾਇਆ ਗਿਆ।ਇਸੇ ਨਾਲ ਕਿਸਾਨਾਂ ਨੇ ਸਰਕਾਰ ਤੋਂ ਬਰਬਾਦ ਹੋਈ ਕਣਕ ਦੀ ਇਸ ਫਸਲ ਲਈ ਮੁਆਵਜੇ ਦੀ ਵੀ ਮੰਗ ਕੀਤੀ ਹੈ।

ਪੰਜਾਬ ਦੇ ਕਿਸਾਨਾਂ ਉੱਤੇ ਦੂਹਰੀ ਮਾਰ ਪੈ ਰਹੀ ਹੈ ਪਹਿਲਾਂ ਕੁਦਰਤ ਵਲੋਂ ਆਪਣੇ ਰੰਗ ਦਿਖਾਉਂਦੇ ਹੋਏ ਮੀਂਹ ਅਤੇ ਹਨੇਰੀ ਨੇ ਪੱਕਣ ਕੰਡੇ ਖੜੀ ਕਣਕ ਦੀ ਕਈ ਏਕੜ ਫਸਲ ਨੂੰ ਨੁਕਸਾਨ ਪਹੁੰਚਾਇਆ ਸੀ ਤੇ ਹੁਣ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਕਾਰਨ ਪੱਕੀ ਫਸਲ ਦੇ ਹੋਰ ਰਹੇ ਨੁਕਸਾਨ ਨੇ ਕਿਸਾਨਾਂ ਨੂੰ ਦੁਹਰੀ ਮਾਰੀ ਹੈ। ਉਮੀਦ ਕਰਦੇ ਹਾਂ ਕਿ ਕਿਸਾਨ ਦੇ ਹੋਏ ਇਸ ਨੁਕਸਾਨ ਦੀ ਭਰਪਾਈ ਸਰਕਾਰ ਦੁਆਰਾ ਜਲਦ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button