Breaking NewsD5 specialIndiaNewsPunjab

ਪਖੰਡੀ ਬਾਬੇ ਨੂੰ ਰੱਬ ਸਮਝਦੇ ਸੀ, ਗੋਦ ਲਈ ਧੀ ਨਾਲ ਆਹ ਕੰਮ ਕੀਤਾ.. ਕੁੜੀ ਦੀ ਜ਼ੁਬਾਨੀ ਸੁਣੋ ਖ਼ੁਲਾਸੇ

ਫਿਰੋਜ਼ਪੁਰ : ਕਹਿੰਦੇ ਹਨ ਕਿ ਧੀ- ਧੀ ਹੁੰਦੀ ਹੈ ਚਾਹੇ ਉਹ ਢਿੱਡੋਂ ਜੰਮੀ ਹੋਵੇ ਯਾ ਫਿਰ ਗੋਦ ਲਈ ਹੋਏ। ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਪਰ ਕੁਝ ਹਵਸ਼ ਦੇ ਅੰਨ੍ਹੇ ਲੋਕ ਇਸ ਰਿਸਤੇ ਨੂੰ ਵੀ ਤਾਰ ਤਾਰ ਕਰ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਜਿਲ੍ਹਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ। ਜਿਸ ਨੇ ਇੱਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮ ਸਾਰ ਕਰ ਦਿੱਤਾ ਹੈ। ਮਾਮਲਾ ਹੈ ਫਿਰੋਜ਼ਪੁਰ ਦੇ ਪਿੰਡ ਸਹਿਜ਼ਾਦੀ ਦਾ। ਜਿਥੇ ਇਕ 50 ਸਾਲਾ ਆਖੌਤੀ ਬਾਬੇ ਨੇ ਗੋਦ ਲਈ ਆਪਣੀ 16 ਸਾਲ ਦੀ ਨਾਬਲਗ ਧੀ ਨਾਲ ਲਗਤਾਰ ਦੋ ਸਾਲ ਬਲਾਤਕਾਰ ਕਰਦਾ ਰਿਹਾ। ਇਸ ਦਾ ਭੇਦ ਉਦੋਂ ਖੁਲਿਆ ਜਦੋਂ ਲੜਕੀ ਗਰਭਵਤੀ ਹੋ ਗਈ ਅਤੇ ਉਸਦੀ ਤਬੀਅਤ ਖਰਾਬ ਹੋਣ ਲੱਗੀ।

BIG BREAKING|| ਹਜ਼ੂਰ ਸਾਹਿਬ ਤੋਂ ਆਈ ਮੰਦਭਾਗੀ ਖ਼ਬਰ, BUS DRIVER ਨਾਲ ਵਾਪਰਿਆ ਹਾਦਸਾ

ਡਾਕਟਰੀ ਜਾਂਚ ਹੋਣ ਤੇ ਪੀੜਿਤਾ ਨੇ ਸਾਰਾ ਭੇਦ ਅਸਲੀ ਮਾਂ ਬਾਪ ਕੋਲ ਖੋਲਿਆ ਕਿ ਬਾਬੇ ਨੇ ਉਸ ਨੂੰ ਡਰਾ ਧਮਕਾ ਕੇ ਉਸ ਨਾਲ ਜਬਰ ਜਿਨਾਹ ਕੀਤਾ ਹੈ। ਉਸ ਦੇ ਪੇਟ ਵਿੱਚ ਦਰਦ ਹੋ ਰਿਹਾ ਹੈ। ਜਿਸ ਤੋਂ ਬਾਅਦ ਲੜਕੀ ਦੇ ਮਾਤਾ ਪਿਤਾ ਵੱਲੋਂ ਲੜਕੀ ਨੂੰ ਨਜ਼ਦੀਕੀ ਪਿੰਡ ਫਿਰੋਜਸਾਹ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿਥੋ ਉਸਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਜਿੱਥੇ ਇਲਾਜ ਅਧੀਨ ਲੜਕੀ ਨੇ ਦੱਸਿਆ ਕਿ ਉਸਦੇ ਮਾਤਾ ਪਿਤਾ ਦੀ ਸਹਿਮਤੀ ਨਾਲ ਪਿੰਡ ਸਹਿਜਾਦੀ ਦੇ ਵਸਨੀਕ ਦੋਸੀ ਬਲਜੀਤ ਸਿੰਘ ਬਾਬਾ ਨੇ ਉਸ ਨੂੰ ਆਪਣੀ ਧੀ ਬਣਾਇਆ ਹੋਇਆ ਸੀ ਤੇ ਉਹ ਉਸ ਕੋਲ ਹੀ ਪਿਛਲੇ ਤਿੰਨ ਚਾਰ ਸਾਲ ਤੋਂ ਹੀ ਉਸਦੇ ਡੇਰੇ ਤੇ ਰਹਿ ਰਹੀ ਸੀ।

NEWS BULLETIN || ਕਰੋਨਾ ਤੇ ਕਰਫਿਊ ਦੇ ਸੰਕਟ ‘ਚ ਦੇਸ਼ ਤੇ ਦੁਨੀਆ ਦੀਆਂ ਵੱਡੀਆਂ ਖ਼ਬਰਾਂ! D5 Channel Punjabi

ਉਸ ਨੇ ਦੱਸਿਆ ਕਿ ਦੋਸੀ ਬਾਬਾ ਉਸਨੂੰ ਡਰਾ ਧਮਕਾ ਕੇ ਉਸ ਨਾਲ ਜਬਰ ਜਿਨਾਹ ਕਰਦਾ ਰਿਹਾ ਹੈ ਅਤੇ ਅਕਸਰ ਉਸਨੂੰ ਘਰ ਤੋਂ ਬਾਹਰ ਲਿਜਾ ਕੇ ਵੀ ਇਹ ਕਾਰਾ ਕਰਦਾ ਰਹਿੰਦਾ ਸੀ। ਉਧਰ ਇਸ ਮਾਮਲੇ ਸਬੰਧੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਆਪਣੇ ਮਾਪਿਆਂ ਦੀ ਸਹਿਮਤੀ ਨਾਲ ਬਲਜੀਤ ਸਿੰਘ ਨਾਮ ਦੇ ਵਿਅਕਤੀ ਕੋਲ ਪਿਛਲੇ ਤਿੰਨ ਚਾਰ ਸਾਲ ਤੋਂ ਰਹਿ ਰਹੀ ਸੀ ਅਤੇ ਦੋਸੀ ਬਲਜੀਤ ਸਿੰਘ ਦਾ ਮਨ ਬੇਈਮਾਨ ਹੋ ਗਿਆ ਤੇ ਉਸ ਨੇ ਪੀੜਤਾ ਨਾਲ ਜਬਰਦਸਤੀ ਕੀਤੀ।

Bimar pti te maa naal curfew vich fsi aurat di dard bhri kahani

ਜਿਸਤੇ ਪੀੜਤਾ ਗਰਭਵਤੀ ਹੋ ਗਈ ਤੇ ਗੱਲ ਸਭ ਦੇ ਸਾਹਮਣੇ ਆ ਗਈ। ਉਨ੍ਹਾਂ ਪੀੜਤ ਲੜਕੀ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ। ਇਥੇ ਜਿਕਰਯੋਗ ਇਹ ਹੈ ਕਿ ਆਖੌਤੀ ਬਾਬਿਆਂ ਦੇ ਡੇਰਿਆਂ ਵਿੱਚ ਰਹਿੰਦੀਆਂ ਲੜਕੀਆਂ ਨਾਲ ਜਬਰ ਜਿਨਾਹ ਹੋਣਾ ਕੋਈ ਪਹਿਲਾਂ ਮਾਮਲਾ ਨਹੀਂ ਅਕਸਰ ਹੀ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਸੋ ਲੋੜ ਹੈ ਅਜਿਹੇ ਆਖੌਤੀ ਸਾਧਾ ਖਿਲਾਫ ਸਖਤ ਕਾਰਵਾਈ ਕਰਨ ਦੀ ਤਾਂ ਜੋ ਅਜਿਹੀਆਂ ਘਟਨਾਵਾ ਵਾਰ ਵਾਰ ਸਾਹਮਣੇ ਨਾ ਆ ਸਕਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button