D5 specialIndiaNewsPunjab

ਕਿਸਨੇ ਕੀਤਾ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਪੋਸਟਮਾਰਟਮ? ਹੋਇਆ ਵੱਡਾ ਖੁਲਾਸਾ

ਜਲੰਧਰ : ਸਾਕਾ ਨੀਲਾ ਤਾਰਾ ਮੌਕੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਪੋਸਟ ਮਾਰਟਮ ਨੂੰ ਲੈ ਜਲੰਧਰ ਦੇ ਇਕ ਡਾਕਟਰ ਨੇ ਵੱਡੇ ਖੁਲਾਸੇ ਕੀਤੇ ਹਨ। ਸਰਜਨ ਡਾਕਟਰ ਜਗਜੀਤ ਸਿੰਘ ਵਧਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦਾ ਪੋਸਟਮਾਰਟਮ ਕਰਨ ਲਈ ਡਾਕਟਰਾਂ ਨੂੰ ਕਿਹਾ ਗਿਆ ਤਾਂ ਉਨ੍ਹਾਂ ਚੋਂ ਕੋਈ ਵੀ ਡਾਕਟਰ ਪੋਸਟਮਾਰਟਮ ਦੇ ਲਈ ਤਿਆਰ ਨਹੀਂ ਸੀ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਸਾਰੇ ਹੀ ਡਾਕਟਰ ਸੰਤ ਭਿੰਡਰਾਂ ਵਾਲੇ ਦਾ ਪੋਸਟ ਮਾਰਟਮ ਕਰਨ ਤੋਂ ਡਰ ਰਹੇ ਸਨ।

Read Also ਦਿੱਲੀ ‘ਚ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਰੱਖਣ ਵਾਲੇ ਹੋ ਜਾਣ ਸਾਵਧਾਨ!

ਜਿਸ ਕਾਰਨ ਡਾਕਟਰਾਂ ਚ ਕਾਫੀ ਬਹਿਸ ਵੀ ਹੋਈ। ਡਾ. ਜਗਜੀਤ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਨੇੜਲੇ ਜਿਲ੍ਹਿਆਂ ਚੋਂ ਕੁੱਝ ਡਾਕਟਰਾਂ ਦੀ ਚੋਂਣ ਕੀਤੀ ਗਈ ਜਿਨ੍ਹਾਂ ਵਲੋਂ ਸਾਕਾ ਨੀਲਾ ਤਾਰਾ ਚ ਮਾਰੇ ਗਏ ਸਿੱਖਾਂ ਦੀ ਲਾਸਾਂ ਦਾ ਪੋਸਟਮਾਰਟਮ ਕਰਨਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਆਰਮੀ ਗੱਡੀ ਚ ਅੰਮ੍ਰਿਤਸਰ ਲਿਆਂਦਾ ਗਿਆ। ਬੇਸ਼ੱਕ ਇਸ ਘਟਨਾ ਨੂੰ 34 ਸਾਲ ਬੀਤ ਗਏ ਨੇ ਪਰ ਅਜੇ ਵੀ ਸਾਕਾ ਨੀਲਾ ਤਾਰਾ ਦੇ ਪੀੜਤ ਪਰਿਵਾਰਾਂ ਦੇ ਦੁੱਖ ਅੱਲ੍ਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button