Breaking NewsInternationalNews

ਕਾਊਂਸਲਰ ਗੁਰਪ੍ਰੀਤ ਢਿੱਲੋਂ ਨੇ ਐਲਆਰਟੀ ਨੂੰ ਡਾਊਨਟਾਊਨ ਬਰੈਂਪਟਨ ਤੱਕ ਲਿਆਉਣ ਲਈ ਕੀਤਾ ਮਤਾ ਪੇਸ਼

ਬਰੈਂਪਟਨ : ਬਰੈਂਪਟਨ ਦੇ ਕਾਊਂਸਲਰ ਗੁਰਪ੍ਰੀਤ ਢਿੱਲੋਂ ਵਲੋਂ ਕੌਂਸਲ ਵਿੱਚ ਇੱਕ ਮਤਾ ਪੇਸ਼ ਕਰਕੇ ਐਲਆਰਟੀ ਨੂੰ ਡਾਊਨਟਾਊਨ ਬਰੈਂਪਟਨ ਤੱਕ ਵਧਾਉਣ ਦੀ ਮੰਗ ਕੀਤੀ ਹੈ। ਢਿੱਲੋਂ ਵਲੋਂ ਇਸ ਮਤੇ ਰਾਹੀ ਕਾਂਊਸਲ ਦੇ ਪੁਰਾਣੇ ਮਤੇ ਨੂੰ ਉਲਟਾਉਣ ਦੀ ਮੰਗ ਕੀਤੀ ਹੈ। ਜਿਸ ਵਿੱਚ ਐਲਆਰਟੀ ਨੂੰ ਸਟੀਲਜ਼ ਐਵਨਿਊ ਤੱਕ ਰੋਕਿਆ ਗਿਆ ਸੀ। 2015 ਵਿੱਚ ਕੌਂਸਲ ਨੇ ਇੱਕ ਮਤੇ ਰਾਹੀ ਐਲਆਰਟੀ ਪ੍ਰੋਜੈਕਟ ਨੂੰ ਬਰੈਂਪਟਨ ਗੋ ਦੀ ਥਾਂ ਤੇ ਸਟੀਲਜ਼ ਐਵਨਿਊ ਤੇ ਹੀ ਰੋਕ ਦਿੱਤਾ ਸੀ। ਕਾਂਊਸਲਰ ਢਿੱਲੋਂ ਵਲੋਂ ਪੇਸ਼ ਮਤੇ ਵਿੱਚ ਕਿਹਾ ਗਿਆ ਹੈ ਕਿ ਇਸ ਰੂਟ ਨੂੰ ਡਾਊਨਟਾਊਨ ਤੋਂ ਹੁੰਦੇ ਮੇਨ ਸਟਰੀਟ ਦੇ ਹੇਠੋਂ ਦੀ ਕੱਡਕੇ ਮੇਅਫੀਲਡ ਤੱਕ ਵਿਸਥਾਰਤ ਕੀਤਾ ਜਾਵੇ।

Read Also ਬਰੈਂਪਟਨ ਦੇ ਮੇਅਰ ਦੀ ਚੋਣ ਪੈਟਰਿਕ ਬਰਾਊਨ ਨੇ ਜਿੱਤੀ

ਜੇਕਰ ਇਹ ਮਤਾ ਕਾਊਸਲ ਵਿੱਚ ਪਾਸ ਹੋ ਜਾਦਾ ਹੈ ਤਾਂ ਬਰੈਂਪਟਨ ਦੇ ਉੱਤਰੀ ਹਿੱਸੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ ਕਿਉਂਕਿ ਉਨ੍ਹਾਂ ਦੀ ਆਵਾਜਾਈ ਦੇ ਸਾਧਨ ਇਸ ਸਮੇਂ ਬਹੁਤ ਘੱਟ ਹਨ ਅਤੇ ਮੇਨ ਸਟਰੀਟ ਤੇ ਚੱਲਣ ਵਾਲੀ ਜ਼ੂਮ ਬੱਸ ਸੇਵਾ ਵੀ ਸਿਰਫ ਸੈਂਡਲਵੁੱਡ ਪਾਰਕਵੇਅ ਤੱਕ ਹੀ ਜਾਂਦੀ ਹੈ। ਲੋਕਾਂ ਦਾ ਮੰਨਣਾ ਹੈ ਕਿ ਲਾਈਟ ਰੇਲ ਲਾਇਨ ਇਸ ਲਈ ਵਰਦਾਨ ਸਿੱਧ ਹੋ ਸਕਦੀ ਹੈ।ਜਾਣਕਾਰੀ ਅਨੁਸਾਰ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਇਸ ਮਤੇ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਫੈਡਰਲ ਅਤੇ ਸੂਬਾਈ ਸਰਕਾਰ ਇਸ ਲਈ ਫੰਡ ਨਹੀਂ ਦੇਣਗੀਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button