Breaking NewsD5 specialIndiaNewsTop News

ਆਮ ਆਦਮੀ ਨੂੰ ਮਹਿੰਗਾਈ ਦਾ ਝਟਕਾ, LPG ਸਿਲੰਡਰ ਦੀਆਂ ਕੀਮਤਾਂ ‘ਚ ਭਾਰੀ ਵਾਧਾ

ਨਵੀ ਦਿੱਲੀ : ਜੁਲਾਈ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ ਮਹੀਨੇ ਦੀ ਸ਼ੁਰੂਆਤ ‘ਚ ਹੀ ਸਰਕਾਰੀ ਤੇਲ ਕੰਪਨੀਆਂ ਨੇ ਵੱਡਾ ਝਟਕਾ ਦਿੱਤਾ ਹੈ। ਹੁੁਣ ਬਿਨ੍ਹਾ ਸਬਸਿਡੀ ਵਾਲੇ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ 25 ਰੁਪਏ ਵਧਾ ਦਿੱਤੀ ਗਈ ਹੈ। ਉਥੇ ਹੀ  ਕਮਰਸ਼ੀਅਲ ਸਿਲੰਡਰ ਦੀ ਕੀਮਤ ‘ਚ 84 ਰੁਪਏ ਵਾਧਾ ਹੋਇਆ ਹੈ। ਇਸਦੇ ਨਾਲ ਹੀ ਰਾਜਧਾਨੀ ਦਿੱਲੀ ‘ਚ ਐਲਪੀਜੀ ਸਿਲੰਡਰ ਦੀ ਕੀਮਤ 834 ਰੁਪਏ ਵੱਧ ਹੋ ਗਈ ਹੈ। ਇਸ ਤੋਂ ਪਹਿਲਾ ਰਸੋਈ ਗੈਸ ਦੀ ਕੀਮਤ 809 ਰੁਪਏ ਸੀ। ਇਸ ਤੋਂ ਇਲਾਵਾ ਕੋਲਕਾਤਾ ‘ਚ ਐਲਪੀਜੀ ਸਿਲੰਡਰ 861 ਰੁਪਏ, ਮੁੰਬਈ ‘ਚ 834.5 ਰੁਪਏ ਅਤੇ ਚੇਨਈ ‘ਚ ਇਹ ਸਿਲੰਡਰ 850 ਰੁਪਏ ‘ਚ ਮਿਲ ਰਿਹਾ ਹੈ।

ਕੱਲ੍ਹ ਦਿੱਲੀ ਪੁਲਿਸ ਨੇ ਚੱਕਿਆ ਸੀ ਜਿਹੜਾ ਕਿਸਾਨ,ਅੱਜ ਉਸਦਾ ਪਰਿਵਾਰ ਆਇਆ ਕੈਮਰੇ ਅੱਗੇ || D5 Channel Punjabi

19 ਕਿਲੋ ਵਾਲੇ ਸਿਲੰਡਰ ਦੀਆਂ ਵਧੀਆਂ ਕੀਮਤਾਂ
1 ਜੂਨ ਨੂੰ ਦਿੱਲੀ ‘ਚ 19 ਕਿਲੋ ਵਾਲੇ ਕਮਰਸ਼ੀਅਲ ਸਿਲੰਡਰ ਦੇ ਰੇਟ ‘ਚ 122 ਰੁਪਏ ਦੀ ਕਟੌਤੀ ਕੀਤੀ ਗਈ ਹੈ ਪਰ ਇਸ ਮਹੀਨੇ ਇਸਦੇ ਰੇਟ ‘ਚ ਵਾਧਾ ਕੀਤਾ ਗਿਆ ਹੈ। ਇੰਡੀਅਨ ਆਇਲ ਦੀ ਬੈਬਸਾਈਟ ਮੁਤਾਬਿਕ ਦਿੱਲੀ ‘ਚ ਹੁਣ ਇਸਦਾ ਰੇਟ 1473.5 ਰੁਪਏ ਤੋਂ ਵੱਧ ਕੇ 1550 ਰੁਪਏ ਪ੍ਰਤੀ ਸਿਲੰਡਰ ਹੋ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button