Breaking NewsInternationalNews

ਬਰੈਂਪਟਨ ਦੇ ਮੇਅਰ ਦੀ ਚੋਣ ਪੈਟਰਿਕ ਬਰਾਊਨ ਨੇ ਜਿੱਤੀ

ਬਰੈਂਪਟਨ: ਬਰੈਂਪਟਨ ਸ਼ਹਿਰ ਦੇ ਮੇਅਰ ਲਈ ਹੋਈਆਂ ਚੋਣਾਂ ‘ਚ ਬਰੈਂਪਟਨ ਵਾਸੀਆਂ ਨੇ ਪੈਟਰਿਕ ਬਰਾਊਨ ਨੂੰ ਆਪਣਾ ਨਵਾਂ ਮੇਅਰ ਚੁਣਿਆ ਹੈ। ਬਰੈਂਪਟਨ ਦੇ ਮੇਅਰ ਲਈ ਕੁਲ ਸੱਤ ਉਮੀਦਵਾਰ ਮੈਦਾਨ ਵਿੱਚ ਸਨ। ਇਨ੍ਹਾਂ ਵਿੱਚੋਂ ਪੈਟਰਿਕ ਬਰਾਊਨ, ਲਿੰਡਾ ਜ਼ਾਫਰੀ ਅਤੇ ਪੰਜਾਬੀ ਮੂਲ ਦੇ ਬਲਜੀਤ ਗੋਸਲ ਵਿਚਕਾਰ ਮੁੱਖ ਮੁਕਾਬਲਾ ਸੀ। ਲੰਮੇ ਸਮੇਂ ਤੋਂ ਆਪਣੇ ਸਿਆਸੀ ਅਧਾਰ ਨੂੰ ਬਚਾਉਣ ਲਈ ਜੂਝ ਰਹੇ ਪੈਟਰਿਕ ਬਰਾਊਨ ਲਈ ਇਹ ਜਿੱਤ ਸੰਜੀਵਨੀ ਬੂਟੀ ਦਾ ਕੰਮ ਕਰੇਗੀ।

Read Also ਮੁੱਖ ਮੰਤਰੀ ਦੇ ਸ਼ਹਿਰ ਦੇ ਮੇਅਰ ਨੇ ਪੱਤਰਕਾਰ ਨਾਲ ਲਿਆ ਪੰਗਾ !

ਪੈਟਰਿਕ ਬਰਾਊਨ ਨੂੰ 44.37 ਫੀਸਦੀ ਵੋਟਾਂ ਹਾਸਲ ਹੋਈਆਂ ਅਤੇ ਇਸ ਦੇ ਉਲਟ ਸਖਤ ਮੁਕਾਬਲੇ ਵਿੱਚ ਲਿੰਡਾ ਜ਼ਾਫਰੀ ਨੂੰ 40.69 ਫੀਸਦੀ ਵੋਟਾਂ ਹਾਸਲ ਹੋਈਆਂ। ਲਿੰਡਾ ਜ਼ਾਫਰੀ ਲਗਾਤਾਰ ਦੋ ਵਾਰ ਚੋਣਾਂ ਜਿੱਤ ਕੇ ਬਰੈਂਪਟਨ ਦੇ ਮੇਅਰ ਚੱਲੇ ਆ ਰਹੇ ਸਨ ਪਰ ਇਨ੍ਹਾਂ ਚੋਣਾਂ ਵਿੱਚ ਉਨ੍ਹਾਂ ਨੂੰ ਐਲ.ਆਰ.ਟੀ. ਮੁੱਦੇ ਉਤੇ ਸਹੀ ਤਰੀਕੇ ਨਾਲ ਕੰਮ ਨਾ ਕਰਨ ਅਤੇ ਕੌਂਸਲ ਵਿੱਚ ਏਕਤਾ ਨੂੰ ਬਰਕਰਾਰ ਨਾ ਰੱਖਣਾ ਮਹਿੰਗਾ ਪਿਆ ਹੈ । ਲਿੰਡਾ ਜ਼ਾਫਰੀ ਲਈ ਲਿਬਰਲ ਅਤੇ ਕੰਜ਼ਰਵੇਟਿਵ ਸਾਰੇ ਹੀ ਸਮਰਥਨ ਜੁਟਾ ਰਹੇ ਸਨ। ਪਰ ਪੈਟਰਿਕ ਬਰਾਊਨ ਦਾ ਸਮਰਥਨ ਸਿਰਫ ਸਾਬਕਾ ਪ੍ਰੀਮੀਅਰ ਬਿੱਲ ਡੇਵਿਸ ਹੀ ਕਰ ਰਹੇ ਸਨ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button