Breaking NewsD5 specialIndiaNewsPunjabTop News

ਕਾਂਗਰਸ ਦੀ ਕਮੇਟੀ ਨਾਲ ਤਿੰਨ ਘੰਟਿਆਂ ਤੱਕ ਚੱਲੀ ਕੈਪਟਨ ਦੀ ਮੁਲਾਕਾਤ, ਹਾਈਕਮਾਨ ਨੂੰ ਜ਼ਲਦ ਸੌਂਪੀ ਜਾਵੇਗੀ ਰਿਪੋਰਟ

ਨਵੀਂ ਦਿੱਲੀ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਾਂਗਰਸ ਹਾਈਕਮਾਨ ਵਲੋਂ ਬਣਾਈ ਤਿੰਨ ਮੈਂਬਰੀ ਮੀਟਿੰਗ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰੱਖਿਆ। ਕੈਪਟਨ ਨੇ ਕਰੀਬ ਤਿੰਨ ਘੰਟੇ ਕਮੇਟੀ ਮੈਂਬਰਾਂ ਨਾਲ ਮੀਟਿੰਗ ਕੀਤੀ। ਬੈਠਕ ਤੋਂ ਬਾਅਦ ਅਮਰਿੰਦਰ ਸਿੰਘ ਨੇ ਇਸ ਮੁਲਾਕਾਤ ਦਾ ਬਿਓਰਾ ਦੇਣ ਤੋਂ ਇਨਕਾਰ ਕੀਤਾ, ਹਾਲਾਂਕਿ ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮਿਲ ਕੇ ਜਿੱਤਣਾ ਹੈ।

BREAKING-ਮੀਟਿੰਗ ਚੋਂ ਖੁਸ਼ ਹੋ ਬਾਹਰ ਆਇਆ ਕੈਪਟਨ!ਆਪਸੀ ਕਲੇਸ ਖ਼ਤਮ?ਹਾਈਕਮਾਨ ਨੇ ਦਿੱਤੀ ਹਰੀ ਝੰਡੀ!

ਇਸ ਮਗਰੋਂ ਕੈਪਟਨ ਨੇ ਮੀਡੀਆ ਨਾਲ ਗੱਲਬਾਤ ਕੀਤੀ ਪਰ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਕੈਪਟਨ ਨੇ ਕਿਹਾ ਕਿ ਕਮੇਟੀ ਮੈਂਬਰਾਂ ਨਾਲ ਵਿਸਥਾਰ ਵਿਚ ਚਰਚਾ ਕੀਤੀ ਹੈ। ਅੱਜ ਸਵੇਰੇ 11 ਵਜੇ ਦੇ ਕੀਰਬ ਕੈਪਟਨ ਅਮਰਿੰਦਰ ਸਿੰਘ 15 ਜੀ. ਆਰਜੀ ਰੋਡ ਕਾਂਗਰਸ ਵਾਰ ਰੂਮ ਕਮੇਟੀ ਅੱਗੇ ਅਪਣਾ ਪੱਖ ਰੱਖਣ ਪਹੁੰਚੇ। ਕੈਪਟਨ ਨੇ ਕੇਵਲ ਇੰਨਾ ਹੀ ਕਿਹਾ ਕਿ ਪੰਜਾਬ ਅੰਦਰ 6 ਮਹੀਨੇ ਵਿਚ ਚੋਣਾਂ ਹੋਣ ਵਾਲੀਆਂ ਹਨ ਅਤੇ ਪਾਰਟੀ ਆਤਮ ਮੰਥਨ ਕਰ ਰਹੀ ਹੈ।

1984 ‘ਚ ਆਹ ਫੌਜੀ ਨੇ ਸਰਕਾਰ ਦੇ ਖਿਲਾਫ ਕੀਤੀ ਸੀ ਬਗਾਵਤ,ਬਣਿਆ ਸੀ ਸਿੱਖਾਂ ਦਾ ਮਸੀਹਾ!

ਉਨ੍ਹਾਂ ਕਿਹਾ ਕਿ ਇਹ ਸਾਰੀਆਂ ਪਾਰਟੀ ਦੀਆਂ ਅੰਦਰੂਨੀ ਗੱਲਾਂ ਹਨ, ਜੋ ਸਾਂਝੀਆਂ ਨਹੀਂ ਕੀਤੀਆਂ ਜਾ ਸਕਦੀਆਂ। ਜ਼ਿਕਰਯੋਗ ਹੈ ਕਿ ਹਾਲ ਦੇ ਕੁਝ ਹਫ਼ਤਿਆਂ ‘ਚ ਮੁੱਖਮੰਤਰੀ ਅਮਰਿੰਦਰ ਸਿੰਘ ਅਤੇ ਪਾਰਟੀ ਨੇਤਾ ਨਵਜੋਤ ਸਿੰਘ ਸਿੱਧੂ ਦੇ ‘ਚ ਤਿੱਖੀ ਬਿਆਨਬਾਜ਼ੀ ਦੇਖਣ ਨੂੰ ਮਿਲੀ ਹੈ। ਵਿਧਾਇਕ ਪਰਗਟ ਸਿੰਘ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕੁਝ ਹੋਰ ਨੇਤਾਵਾਂ ਨੇ ਵੀ ਮੁੱਖਮੰਤਰੀ ਦੇ ਖਿਲਾਫ ਮੋਰਚਾ ਖੋਲ ਰੱਖਿਆ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button