ਕਾਂਗਰਸੀ MLA ਤੇ ਵੱਡਾ ਕਾਂਗਰਸੀ , ਸਭ ਦੇ ਸਾਹਮਣੇ ਕੱਢਿਆ ਜਲੂਸ, Video Viral
ਇੱਕਪਾਸੇ ਕੋਰੋਨਾ ਵਰਗੀ ਮਹਾਮਾਰੀ ਨੇ ਸਾਰੀ ਦੁਨੀਆ ਵਿੱਚ ਹਾ ਹਾਂ ਕਾਰ ਮਚਾਈ ਹੋਈ ਹੈ। ਲੋਕਾਂ ਨੂੰ ਛੱਡ ਜੇਕਰ ਗਲ ਕਰੀਏ ਤਾਂ ਮੱਧ ਵਰਗੀ ਪਰਿਵਾਰਾਂ ਦੀ ਅਤੇ ਗਰੀਬ ਲੋਕਾਂ ਦੇ ਹਾਲਾਤ ਤਰਸ ਯੋਗ ਬਣਦੇ ਜਾ ਰਹੇ ਹਨ। ਅੱਜ ਧਨਾਢ ਲੋਕਾਂ ਨੂੰ ਛੱਡ ਕੇ ਦੇਸ਼ ਦੇ ਲੋਕ ਸੈਂਟਰ ਅਤੇ ਸੂਬਾ ਸਰਕਾਰਾਂ ਵੱਲ ਮਦਦ ਦੀ ਉਮੀਦ ਭਰੀਆਂ ਅੱਖਾਂ ਨਾਲ ਤਕਣ ਲਈ ਮਜ਼ਬੂਰ ਹੋ ਚੁਕੀਆਂ ਹਨ। ਜਿਸਦੇ ਚੱਲਦਿਆਂ ਸੈਂਟਰ ਅਤੇ ਸੂਬਾ ਸਰਕਾਰਾਂ ਵੱਲੋਂ ਉਹਨਾਂ ਲੋਕਾਂ ਤੱਕ ਰਾਹਤ ਪਹੁੰਚਾਉਂਦੇ ਕੁੱਝ ਘਰੇਲੂ ਜ਼ਰੂਰਤ ਦੇ ਸਮਾਨ ਵੱਜੋ ਰਾਸ਼ਨ ਭੇਜਿਆ ਗਿਆ ਤਾਂ ਜੋ ਲੋਕਾਂ ਦੇ ਭੁੱਖੇ ਢਿੱਡ ਭਰੇ ਜਾ ਸਕਣ ਪਰ ਕੁਝ ਸੱਤਾ ਦੇ ਲਾਲਚੀ ਲੋਕਾਂ ਵਲੋਂ ਇਸ ਮੌਕੇ ਵੀ ਆਪਣੀ ਸਿਆਸਤ ਦੀਆਂ ਰੋਟੀਆਂ ਸੇਕਣ ਤੋਂ ਗੁਰੇਜ਼ ਨਹੀਂ ਕੀਤਾ ਜਾ ਰਿਹਾ।
Punjab Big News | ਕਰੋਨਾ ਵਾਇਰਸ – ਪੰਜਾਬ ‘ਚ ਮੌਤਾਂ ਦਾ ਵੱਡਾ ਖ਼ੁਲਾਸਾ | Curfew
ਕੁੱਝ ਅਜਿਹਾ ਹੀ ਮਾਮਲਾ ਹਲਕਾ ਪੂਰਬੀ ‘ਚ ਉਸ ਵਕਤ ਦੇਖਣ ਨੂੰ ਨਸੀਬ ਹੋਇਆ ਜਦੋ ਕੁੱਝ ਲੋਕਾਂ ਵਲੋਂ ਸਰਕਾਰ ਵਲੋਂ ਭੇਜੇ ਆਪਣੇ ਹਿੱਸੇ ਦੇ ਰਾਸ਼ਨ ਨੂੰ ਲੈਣ ਵਾਸਤੇ ਦਰ ਦਰ ਦੀਆਂ ਠੋਕਰਾਂ ਖਾਣੀਆਂ ਪਈਆਂ। ਜਦੋ ਕੁੱਝ ਲੋਕਾਂ ਵੱਲੋਂ ਜਦੋ ਇੱਕ ਡਿਪੂ ਹੋਲਡਰ ਵਲੋਂ ਕੁੱਝ ਨੀਲਾ ਕਾਰਡ ਹੋਲਡਰ ਨੂੰ ਇਲਾਕਾ ਕੌਸਲਰ ਪਾਸੋ ਮੋਹਰ ਲਗਵਾ ਕੇ ਲਿਆਉਣ ਲਈ ਕਿਹਾ। ਦੇਖਦੇ ਹੀ ਦੇਖਦੇ ਮਾਮਲਾ ਇੰਨਾ ਭਖਿਆ ਕੇ ਹਲਕਾ ਵਿਧਾਇਕ ਸੰਜੈ ਤਲਵਾੜ ਅਤੇ ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਦਲਜੀਤ ਸਿੰਘ ਭੋਲ਼ਾ ਗਰੇਵਾਲ ਵੀ ਮੌਕੇ ਤੇ ਪੁਹੰਚ ਗਏ। ਮੌਕੇ ਤੇ ਮੌਜੂਦ ਲੋਕਾਂ ਨਾਲ ਗੱਲਬਾਤ ਦੋਰਾਨ ਜਦੋ ਭੋਲ਼ਾ ਗਰੇਵਾਲ ਮੂਹਰੇ ਲੋਕਾਂ ਨੇ ਕੌਸਲਰ ਪਾਸੋ ਮੋਹਰ ਲਗਵਾ ਕੇ ਲਿਆਉਣ ਵਾਲਾ ਮਾਮਲਾ ਚੁੱਕਿਆ ਤਾਂ ਲੋਕਾਂ ਦੀ ਸਮੱਸਿਆ ਜਾਣ ਭੋਲ਼ਾ ਗਰੇਵਾਲ ਨੇ ਐਮ.ਐਮ.ਏ ਸੰਜੇ ਤਲਵਾੜ ਦੇ ਮੂੰਹ ਤੇ ਹੀ ਲੋਕਾਂ ਨੂੰ ਮੁਖ਼ਾਤਿਬ ਹੁੰਦਿਆਂ ਇਹ ਲਫ਼ਜ਼ ਵਰਤੇ ਕਿ ਕਣਕ ਐਮ ਐਲ ਏ ਦੇ ਪਿਓ ਦੀ ਕਣਕ ਨਹੀਂ ,ਦੂਸਰੀ ਵਾਰ ਦੇ ਲਫ਼ਜ਼ ਸਨ ਕਣਕ ਕਿਸੇ ਐਮ ਐਲ ਏ ਜਾਂ ਕੌਸਲਰ ਦੇ ਪਿਓ ਦੀ ਨਹੀਂ ਜੋ ਤੁਹਾਨੂੰ ਖੱਜਲ ਖਰਾਬ ਹੋਣਾ ਪਵੇ।
LIVE | Today News| ਅੱਜ ਦੀਆਂ ਖ਼ਬਰਾਂ- ਪੰਜਾਬੀਆ ਲਈ ਨਵਾਂ ਫ਼ੁਰਮਾਨ, ਸਕੂਲਾਂ ਤੇ ਯੂਨੀਵਰਸਿਟੀਆਂ ਲਈ ਨਿਰਦੇਸ਼
ਇਹ ਕਣਕ ਤੁਹਾਡੇ ਦਿੱਤੇ ਟੈਕਸ ਦੇ ਪੈਸੇ ਦੀ ਹੈ ਜੋ ਸਰਕਾਰ ਨੇ ਭੇਜੀ ਹੈ। ਸ਼ਰੇਆਮ ਲੋਕਾਂ ਦੀ ਕਚਹਿਰੀ ‘ਚ ਬੋਲੇ ਭੋਲ਼ਾ ਗਰੇਵਾਲ ਦੇ ਤਿੱਖੇ ਬੋਲਾ ਤੋਂ ਖਫਾ ਹੋਏ ਵਿਧਾਇਕ ਸੰਜੇ ਤਲਵਾੜ ਨੇ ਵੀ ਭੋਲ਼ਾ ਗਰੇਵਾਲ ਨੂੰ ਲਿਮਟ ਵਿੱਚ ਰਹਿਣ ਲਈ ਕਿਹਾ,ਇਸ ਸਾਰੇ ਘਟਨਾ ਕਰਮ ਬਾਰੇ ਜਦੋ ਭੋਲ਼ਾ ਗਰੇਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਸਪਸ਼ਟ ਕੀਤਾ ਕਿ ਕੁੱਝ ਲੋਕਾਂ ਵਲੋਂ ਓਹਨਾ ਕੋਲ ਡਿਪੂ ਹੋਲਡਰ ਵਲੋਂ ਪਰਚੀ ਤੇ ਕੌਸਲਰ ਦੀ ਮੋਹਰ ਲਗਵਾ ਕੇ ਲੈ ਕੇ ਆਉਣ ਲਈ ਕਿਹਾ ਜਾ ਰਿਹਾ ਹੈ ਤਾਂ ਜਦੋ ਉਹ ਮੌਕੇ ਤੇ ਪੁਹੰਚੇ ਤਾਂ ਉਥੇ ਪਰਚੀ ਉੱਪਰ ਮੋਹਰ ਲਗਵਾਉਣ ਦੇ ਮਾਮਲੇ ਤੇ ਐਮ ਐਮ ਏ ਨਾਲ ਬਹਿਸ ਹੋ ਗਈ ਉਹ ਅੱਜ ਵੀ ਆਪਣੀ ਗੱਲ ਤੇ ਕਾਇਮ ਹਨ ਕਿ ਜੋ ਰਾਸ਼ਨ ਸਰਕਾਰ ਵੱਲੋਂ ਭੇਜਿਆ ਜਾ ਰਿਹਾ ਹੈ ਉਹ ਲੋਕਾਂ ਦੇ ਟੈਕਸ ਦੇ ਪੈਸੇ ਦਾ ਹੈ ਨਾ ਕਿ ਕਿਸੇ ਐਮ ਐਲ ਏ ਜਾਂ ਕੌਸਲਰ ਦੇ ਪਿਓ ਦਾ ਹੈ।
SRI HAZOOR SAHIB ਤੋਂ ਪਹੁੰਚੀ ਸੰਗਤ ਨਾਲ ਪ੍ਰਸ਼ਾਸਨ ਨੇ ਕੀਤਾ ਅਜਿਹਾ ਕੰਮ, ਫਿਰ ਜੋ ਹੋਇਆ ਤੁਸੀਂ ਆਪ ਦੇਖ ਲਓ
ਇਸ ਮਾਮਲੇ ‘ਚ ਚਰਚਾ ਚ ਆਏ ਕੌਸਲਰ ਹੈਪੀ ਰੰਧਾਵਾ ਦਾ ਕਹਿਣਾ ਹੈ ਕਿ ਡਿਪੂ ਹੋਲਡਰ ਵਲੋਂ ਕੀਤੀ ਜਾ ਰਹੀ ਚੋਰੀ ਨੂੰ ਰੋਕਣ ਵਾਸਤੇ ਸਰਕਾਰ ਵਲੋਂ ਜਾਰੀ ਲਿਸ਼ਟ ਮੁਤਾਬਿਕ ਪਰਚੀ ਬਣਾ ਕੇ ਦੇ ਰਹੇ ਸਨ। ਜਿਸ ਨੂੰ ਦਲਜੀਤ ਸਿੰਘ ਗਰੇਵਾਲ ਵਲੋਂ ਬਿਨਾਂ ਵਜ੍ਹਾ ਤੋਂ ਰਾਜਨੀਤੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਅਕਾਲੀ ਆਗੂ ਵੀ ਇਸ ਮਾਮਲੇ ਨੂੰ ਹਵਾ ਦੇਣ ਵਿੱਚ ਲੱਗੇ ਹੋਏ ਹਨ ਅਕਾਲੀ ਆਗੂ ਰਣਜੀਤ ਬਜਾਜ ਨੇ ਕਿਹਾ ਕਿ ਜੇ ਲੋਕ ਰਾਸ਼ਨ ਲੈਣ ਲਈ ਇਕੱਠ ਕਰਦੇ ਹਨ ਤਾਂ ਥਾਣਾ ਟਿੱਬਾ ਦੀ ਪੁਲਿਸ ਉਨ੍ਹਾਂ ਤੇ ਪਰਚੇ ਦਰਜ ਕਰ ਦਿੰਦੀ ਹੈ ਜਦਕਿ ਐਮ ਐਲ ਏ ਅਤੇ ਕੌਂਸਲਰ ਆਪਣੇ ਦਫਤਰਾਂ ਦੇ ਬਾਹਰ ਲੋਕਾਂ ਦਾ ਭਾਰੀ ਇਕੱਠ ਕਰਕੇ ਕੋਰੋਨਾ ਵਾਇਰਸ ਨੂੰ ਲੋਕਾਂ ਵਿੱਚ ਵੰਡ ਰਹੇ ਹਨ, ਅਤੇ ਥਾਣਾ ਪੁਲਿਸ ਚੁੱਪ ਚਾਪ ਤਮਾਸ਼ਾ ਦੇਖਦੀ ਨਜਰ ਆਉਂਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.