Breaking NewsD5 specialNewsPunjabUncategorized

ਏਸ 4 ਸਾਲਾ ਮਾਸੂਮ ਦੀਆਂ ਅੱਖਾਂ ‘ਚ ਵੇਖੇ ਸਰਕਾਰ | ਦੋ ਵਕਤ ਦੀ ਨਾ ਸਹੀ, ਇਕ ਵਕਤ ਦੀ ਰੋਟੀ ਹੀ ਮਿਲ ਜਾਵੇ

ਅੰਮ੍ਰਿਤਸਰ : ਅੰਮ੍ਰਿਤਸਰ ‘ਚ ਰਹਿਣ ਵਾਲੇ ਦਿਵਿਯਾਂਗ ਮਾਤਾ ਪਿਤਾ ਦਾ ਚਾਰ ਸਾਲ ਦਾ ਬੱਚਾ ਆਪਣੇ ਪਿਤਾ ਅਜੇ ਦੇ ਨਾਲ ਦੋ ਸਮੇਂ ਦੀ ਰੋਟੀ ਕਮਾਉਣ ਲਈ ਮੋਢੇ ਦੇ ਨਾਲ ਮੋਢਾ ਮਿਲਾ ਕੇ ਚੱਲਦਾ ਹੈ। ਦਿਵਿਯਾਂਗ ਪਿਤਾ ਅਜੇ ਦੇ ਨਾਲ ਚਾਰ ਸਾਲ ਦਾ ਬੱਚਾ ਆਪਣੇ ਪਿਤਾ ਦੇ ਨਾਲ ਰੋਟੀ ਕਮਾਉਣ ਲਈ ਕਿਵੇਂ ਸਹਾਰਾ ਦਿੰਦਾ ਹੈ, ਤੁਸੀ ਇਹ ਦੇਖ ਹੈਰਾਨ ਹੋ ਜਾਵੋਗੇ। ਦਿਵਿਯਾਂਗ ਪਿਤਾ ਅਜੇ ਇੱਕ ਛੋਟੀ ਟ੍ਰਾਲੀ ‘ਚ ‘ਤੇ ਬੈਠ ਕੇ ਅਤੇ ਪੈਸੇ ਕਮਾਉਣ ਲਈ ਟ੍ਰਾਲੀ ‘ਚ ਸਮਾਨ ਰੱਖ ਕੇ ਆਪ ਹੱਥ ਦੇ ਨਾਲ ਟ੍ਰਾਲੀ ਨੂੰ ਲੈ ਕੇ ਅੱਗੇ ਵਧਦਾ ਹੈ ਅਤੇ ਪੁੱਤਰ ਆਪਣੇ ਦੋਵਾਂ ਹੱਥਾਂ ਨਾਲ ਆਪਣੇ ਪਿਤਾ ਅਜੇ ਨੂੰ ਪਿੱਛੇ ਤੋਂ ਪਿੱਠ ‘ਤੇ ਅਪਾਣੇ ਹੱਥਾਂ ਨਾਲ ਅੱਗੇ ਵੱਧਣ ਲਈ ਧੱਕਾ ਲਗਾ ਕੇ ਸਹਾਇਤਾ ਕਰਦਾ ਹੈ ਅਤੇ ਰਾਹਗੀਰ ਉਸ ਤੋਂ ਸਮਾਨ ਖਰੀਦਦੇ ਹਨ, ਜਿਸਦੇ ਨਾਲ ਉਹ ਆਪਣੇ ਪਰਿਵਾਰ ਦਾ ਗੁਜਾਰਾ ਕਰਦੇ ਹਨ।

🔴 LIVE | ਅੱਜ ਤੋਂ ਪੰਜਾਬ ‘ਚ ਇਕ ਮਹੀਨੇ ਦਾ Lockdown 5 | ਜਾਣੋ ਦੇਸ਼ ਤੇ ਦੁਨੀਆ ਦੀਆਂ ਵੱਡੀਆਂ ਖ਼ਬਰਾਂ

ਇਸ ਮੌਕੇ ਦਿਵਿਯਾਂਗ ਅਜੇ ਨੇ ਆਪਣੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਕਾਰਨ ਅੱਜ ਅਸੀ ਦੋ ਮਹੀਨਿਆਂ ਤੋਂ ਬਾਅਦ ਕਮਾਈ ਕਰਨ ਲਈ ਨਿਕਲੇ ਹਾਂ ਕਰੋਨਾ ਦੇ ਕਾਰਨ ਅਜੇ ਪਹਿਲਾਂ ਵਰਗੀ ਓਨੀ ਕਮਾਈ ਨਹੀ ਹੈ। ਪਹਿਲਾਂ 200 – 250 ਰੁਪਏ ਕਮਾ ਲੈਂਦੇ ਸੀ, ਜੋ ਸਾਡੇ ਲਈ ਬਹੁਤ ਸਨ ਅਤੇ ਕਰੋਨਾ ਮਹਾਂਮਾਰੀ ਦੇ ਦੌਰਾਨ ਅਜੇ ਦੋ ਮਹੀਨੀਆਂ ‘ਚ ਦੋ ਵਾਰ ਰਾਸ਼ਨ ਮਿਲਿਆ ਹੈ, ਉਨ੍ਹਾਂ ਨੇ ਕਿਹਾ ਕਿ ਅਸੀ ਦੋਵੇਂ ਪਤੀ ਪਤਨੀ ਦਿਵਿਯਾਂਗ ਹਾਂ ਅਤੇ ਸਾਡਾ ਇੱਕ ਬੱਚਾ ਹੈ ਜੋ ਮੇਰੇ ਨਾਲ ਹਰ ਦਿਨ ਸਹਾਇਤਾ ਕਰਦਾ ਹੈ, ਉਨ੍ਹਾਂ ਨੇ ਕਿਹਾ ਕਿ ਮੇਰਾ ਸੁਪਨਾ ਹੈ ਕਿ ਮੈਂ ਆਪਣੇ ਬੱਚੇ ਨੂੰ ਚੰਗਾ ਪੜ੍ਹਾ ਲਿਖਾ ਕੇ ਅੱਛਾ ਇਨਸਾਨ ਬਣਾ ਸਕਾ। ਇਸ ਦਿਵਿਯਾਂਗ ਅਜੇ ਤੋਂ ਉਨ੍ਹਾਂ ਲੋਕਾਂ ਨੂੰ ਸਬਕ ਲੈਣਾ ਚਾਹੀਦਾ ਹੈ ਜੋ ਚੰਗੇ ਭਲੇ ਹੋਣ ਦੇ ਬਾਵਜੂਦ ਦੁਨੀਆ ਨੂੰ ਧੋਖਾ, ਲੁੱਟ-ਖਸੁੱਟ ਅਤੇ ਭੀਖ ਮੰਗਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button