Breaking NewsD5 specialIndiaNewsPunjab

ਕਿਸਾਨ ਅੰਦੋਲਨ 34ਵੇਂ ਦਿਨ ਵੀ ਜਾਰੀ, ਬੁੱਧਵਾਰ ਨੂੰ ਹੋਵੇਗੀ ਸਰਕਾਰ ਨਾਲ ਗੱਲ ਬਾਤ

ਨਵੀਂ ਦਿੱਲੀ : ਕਿਸਾਨ ਅੰਦੋਲਨ ਮੰਗਲਵਾਰ ਨੂੰ 34ਵੇਂ ਦਿਨ ਜਾਰੀ ਹੈ। ਕਿਸਾਨਾਂ ਦੇ ਮਸਲੇ ਦਾ ਹੱਲ ਲੱਭਣ ਅਤੇ ਅੰਦੋਲਨ ਨੂੰ ਖ਼ਤਮ ਕਰਨ ਲਈ ਸਰਕਾਰ ਦੇ ਨਾਲ ਕਿਸਾਨ ਆਗੂਆਂ ਦੀ ਗੱਲ ਬਾਤ ਹੁਣ 30 ਦਸੰਬਰ ਨੂੰ ਹੋਵੇਗੀ। ਸਰਕਾਰ ਵੱਲੋਂ ਰੱਖੀ ਤਾਰੀਕ ਅਤੇ ਸਮੇਂ ਦੇ ਅਨੁਸਾਰ ਗੱਲ ਬਾਤ ਲਈ ਅੰਦੋਲਨ ਦੀ ਅਗਵਾਈ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੀ ਤਿਆਰ ਹਨ। ਕਿਸਾਨ ਆਗੂਆਂ ਦੇ ਨਾਲ ਪਹਿਲਾਂ ਇਹ ਗੱਲ ਬਾਤ ਅੱਜ (ਮੰਗਲਵਾਰ )ਰੱਖੀ ਗਈ ਸੀ ਪਰ ਸੋਮਵਾਰ ਨੂੰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਭੇਜੇ ਗਏ ਪੱਤਰ ‘ਚ ਉਨ੍ਹਾਂ ਨੂੰ ਗੱਲ ਬਾਤ ਲਈ 30 ਦਸੰਬਰ ਨੂੰ ਦੁਪਹਿਰ 2 ਵਜੇ ਵਿਗਿਆਨ ਭਵਨ ਸੱਦਾ ਭੇਜਿਆ ਗਿਆ ਹੈ।

ਦਿੱਲੀ ਤੋਂ ਜਾਰੀ ਹੋਇਆ ਫਰਮਾਨ,ਕਿਸਾਨਾਂ ਬਣਾਉਣਗੇ ਆਪਣਾ ਪ੍ਰਧਾਨ ਮੰਤਰੀ?ਭੰਨੀ ਕੇਂਦਰ ਦੀ ਆਕੜ

ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਕਰੀਬ 40 ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ‘ਚ ਦੇਸ਼ ਦੀ ਰਾਜਧਾਨੀ ਦਿੱਲੀ ਦੇ ਬਾਰਡਰਾਂ ‘ਤੇ ਕਿਸਾਨ ਪਿਛਲੇ ਮਹੀਨੇ 26 ਨਵੰਬਰ ਤੋਂ ਡੇਰਾ ਲਗਾ ਕੇ ਬੈਠੇ ਹਨ। ਕਿਸਾਨਾਂ ਦੇ ਮਾਮਲਿਆਂ ਦਾ ਹੱਲ ਲੱਭਣ ਲਈ ਕਿਸਾਨ ਆਗੂਆਂ ਦੀ 5 ਦੌਰ ਦੀ ਰਸਮੀ ਗੱਲਬਾਤ ਬੇਨਤੀਜਾ ਰਹਿਣ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਦੇ ਨਾਲ ਵੀ ਕਿਸਾਨ ਆਗੂਆਂ ਦੀ ਇੱਕ ਕਮੇਟੀ ਦੀ ਗੱਲ ਬਾਤ ਕੀਤੀ ਗਈ। ਇਸ ਗੱਲ ਬਾਤ ਤੋਂ ਬਾਅਦ ਸਰਕਾਰ ਨੇ ਉਨ੍ਹਾਂ ਨੂੰ ਨਵੇਂ ਖੇਤੀਬਾੜੀ ਕਾਨੂੰਨਾਂ ‘ਚ ਸੋਧ ਸਮੇਤ ਉਨ੍ਹਾਂ ਦੇ ਤਮਾਮ ਮਸਲਿਆਂ ਦੇ ਹੱਲ ਲਈ ਪ੍ਰਸਤਾਵ ਭੇਜੇ। ਜਿਸ ਨੂੰ ਕਿਸਾਨ ਆਗੂਆਂ ਨੇ ਖਾਰਿਜ ਕਰ ਦਿੱਤਾ। ਸਰਕਾਰ ਦੀ ਪਹਿਲ ‘ਤੇ ਹੁਣ ਫਿਰ ਕਿਸਾਨ ਜਥੇਬੰਦੀਆਂ ਦੇ ਆਗੂ ਗੱਲਬਾਤ ਲਈ ਰਾਜੀ ਹੋਏ ਹਨ ਪਰ ਇਸ ਦੇ ਲਈ ਉਨ੍ਹਾਂ ਨੇ ਸਰਕਾਰ ਦੇ ਕੋਲ ਆਪਣਾ ਏਜੰਡਾ ਪਹਿਲਾਂ ਹੀ ਭੇਜ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button