Breaking NewsD5 specialNewsPress ReleasePunjabPunjab Officials

ਕਾਂਗਰਸੀ ਆਗੂ ਆਪਣੀ ਸਿਆਸਤ ਚਮਕਾਊਣ ਲਈ ਟੀਕਾਕਰਨ ਦੇ ਕੈਂਪ ਲਾਉਣ ਦਾ ਨਾਟਕ ਕਰ ਰਹੇ ਹਨ

ਸਿਹਤ ਵਿਭਾਗ ਦੇ ਨਿਯਮਾਂ ਨੂੰ ਛਿੱਕੇ ਟੰਗ ਗੈਰ ਮਿਆਰੀ ਢੰਗ ਨਾਲ ਟੀਕਾਕਰਨ ਕੈਂਪ ਲਾ ਕੇ ਲੋਕਾਂ ਦੀ ਜਾਨ ਨਾਲ ਖਲਿਵਾੜ ਕਰਨਾ ਬੰਦ ਕਰਨ ਕਾਂਗਰਸੀ: ਹਰਪਾਲ ਸਿੰਘ ਚੀਮਾ

ਮੁੱਖ ਮੰਤਰੀ ਦੀ ਫੋਟੋ ਵਾਲੇ ਰਾਸਣ ਦੇ ਥੈਲੇ ਅਤੇ ਹੋਰ ਸਮੱਗਰੀ ਕਾਂਗਰਸੀਆਂ ਨੇ ਆਪਣੇ ਕਬਜੇ ਵਿੱਚ ਹੀ ਰੱਖੀ

ਚੰਡੀਗੜ੍ਹ :  : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿ ਸੱਤਾਧਾਰੀ ਕਾਂਗਰਸੀ ਆਗੂਆਂ ਵੱਲੋਂ ਕੋਰੋਨਾ ਤੋਂ ਬਚਾਅ ਦੇ ਨਾਂ ਉਤੇ ਵੱਖ ਵੱਖ ਥਾਵਾਂ ‘ਤੇ ਲਾਏ ਜਾਂਦੇ ਟੀਕਾਕਰਨ ਕੈਂਪ ਸਿਹਤ ਵਿਭਾਗ ਦੇ ਨਿਯਮਾਂ ਦੀ ਘੋਰ ਉਲੰਘਣਾ ਹੈ। ਕਾਂਗਰਸੀ ਆਗੂਆਂ ਨੂੰ ਗੈਰ ਮਿਆਰੀ ਢੰਗ ਨਾਲ ਟੀਕਾਕਰਨ ਦੇ ਕੈਂਪ ਲਾ ਕੇ ਲੋਕਾਂ ਦੀ ਜਾਨ ਨਾਲ ਖਿਲਵਾੜ ਬੰਦ ਕਰਨਾ ਚਾਹੀਦਾ ਹੈ। ਸੁਕਰਵਾਰ ਨੂੰ ਜਾਰੀ ਇੱਕ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮਹਾਮਾਰੀ ਦੌਰਾਨ ਲੋਕਾਂ ਦੀ ਮਦਦ ਕਰਨਾ ਕੋਈ ਗੁਨਾਹ ਨਹੀਂ ਹੈ, ਪਰ ਟੀਕਾਕਰਨ ਜਿਹਾ ਮਹਾਨ ਕੰਮ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਤੇ ਵਿਭਾਗ ਦੇ ਮੁਲਾਜਮਾਂ ਵੱਲੋਂ ਹੀ ਕੀਤਾ ਜਾਣਾ ਚਾਹੀਦਾ ਹੈ।

BIG BREAKING ਹੁਣੇ-ਹੁਣੇ ਆਈ ਮਾੜੀ ਖ਼ਬਰ, ਨਹੀਂ ਰਹੇ ਸਾਬਕਾ ਵਿਧਾਇਕ ਜਰਨੈਲ ਸਿੰਘ

ਸੂਬੇ ‘ਚ ਕੁੱਝ ਕਾਂਗਰਸੀ ਆਗੂਆਂ ਵੱਲੋਂ ਵੱਖ ਵੱਖ ਥਾਂਵਾਂ ‘ਤੇ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਦੇ ਕੈਂਪ ਲਾਏ ਜਾ ਰਹੇ ਹਨ, ਪਰ ਇਨ੍ਹਾਂ ਕੈਂਪਾਂ ਦੌਰਾਨ ਨਾ ਤਾਂ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਂਦੀ ਹੈ ਅਤੇ ਨਾ ਹੀ ਪਾਰਦਰਸਤਾ ਰੱਖੀ ਜਾਂਦੀ ਹੈ। ਸਗੋਂ ਟੀਕਾਕਰਨ ਕੈਂਪ ਦੌਰਾਨ ਕਾਂਗਰਸੀਆਂ ਦਾ ਭਾਈ ਭਤੀਜਾਵਾਦ ਹੀ ਅੱਗੇ ਹੁੰਦਾ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਕੋਰੋਨਾ ਮਹਾਮਾਰੀ ਕਾਰਨ ਹਲਾਤ ਬਦ ਤੋਂ ਬਦਤਰ ਹੋ ਰਹੇ ਹਨ, ਜਿਸ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਜ਼ਿੰਮੇਵਾਰ ਹੈ। ਅੱਜ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ ਦੀ ਕਮੀ ਦੇ ਨਾਲ ਨਾਲ ਜੀਵਨ ਰੱਖਿਅਕ ਉਪਕਰਨਾਂ, ਆਕਸੀਜਨ ਗੈਸ ਅਤੇ ਦਵਾਈਆਂ ਦੀ ਵੀ ਘਾਟ ਬਣੀ ਹੋਈ ਹੈ।

BIG NEWS ਈਦ ਮੌਕੇ ਮੁੱਖ ਮੰਤਰੀ ਕੈਪਟਨ ਦਾ ਵੱਡਾ ਤੋਹਫਾ ! ਖੁਸ਼ ਹੋਏ ਪੰਜਾਬ ਵਾਸੀ !

ਪਰ ਦੂਜੇ ਪਾਸੇ ਕਾਂਗਰਸੀ ਆਗੂ ਆਪਣੀ ਸਿਆਸਤ ਚਮਕਾਊਣ ਲਈ ਟੀਕਾਕਰਨ ਦੇ ਕੈਂਪ ਲਾਉਣ ਦਾ ਨਾਟਕ ਕਰ ਰਹੇ ਹਨ ਕਿਉਂਕਿ ਇਨਾਂ ਕੈਂਪਾਂ ਦੌਰਾਨ ਆਮ ਲੋਕਾਂ ਦੀ ਥਾਂ ਆਗੂਆਂ ਦੇ ਸਕੇ ਸੰਬੰਧੀਆਂ ਨੂੰ ਹੀ ਟੀਕੇ ਲਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਸਲ ਵਿੱਚ ਕਾਂਗਰਸੀ ਆਗੂਆਂ ਨੂੰ ਜਖੀਰੇਬਾਜੀ ਦੀ ਆਦਤ ਪੈ ਗਈ ਹੈ। ਪਿਛਲੇ ਸਾਲ ਕੋਰੋਨਾ ਦੀ ਪਹਿਲੀ ਲਹਿਰ ਸਮੇਂ ਕਾਂਗਰਸੀਆਂ ਨੇ ਮੁੱਖ ਮੰਤਰੀ ਦੀ ਫੋਟੋ ਵਾਲੇ ਰਾਸਣ ਦੇ ਥੈਲੇ ਅਤੇ ਹੋਰ ਸਮੱਗਰੀ ਆਪਣੇ ਕਬਜੇ ਵਿੱਚ ਹੀ ਰੱਖੀ ਹੈ, ਜੋ ਲੋੜਵੰਦ ਪਰਿਵਾਰ ਤੱਕ ਪਹੁੰਚੀ ਹੀ ਨਹੀਂ। ਚੀਮਾ ਨੇ ਕਿਹਾ ਕਿ ਕੋਰੋਨਾ ਤੋਂ ਬਚਾਅ ਵਾਲੀਆਂ ਦਵਾਈਆਂ ਅਤੇ ਰਾਸਣ ਆਦਿ ਕਾਂਗਰਸੀ ਆਗੂਆਂ ਨੂੰ ਆਪਣੇ ਢੰਗ ਨਾਲ ਵੰਡਣ ਤੋਂ ਗੁਰੇਜ ਕਰਨਾ ਚਾਹੀਦਾ ਹੈ ।ਚੀਮਾ ਨੇ ਕਿਹਾ ਕਿ ਪਿਛਲੇ ਸਾਲ ਦੀ ਕੋਰੋਨਾ ਲਹਿਰ ਤੋਂ ਸਰਕਾਰ ਅਤੇ ਕਾਂਗਰਸੀਆਂ ਨੂੰ ਸਬਕ ਲੈਣਾ ਚਾਹੀਦਾ ਹੈ ਅਤੇ ਇਸ ਮਹਾਮਾਰੀ ਦੇ ਟਾਕਰੇ ਲਈ ਸਿਹਤ ਵਿਭਾਗ, ਸਿਵਲ ਸਪਲਾਈ ਵਿਭਾਗ ਅਤੇ ਹੋਰ ਵਿਭਾਗਾਂ ਦੇ ਮੁਲਾਜਮਾਂ ਨੂੰ ਨਿਰਪੱਖ ਢੰਗ ਨਾਲ ਕੰਮ ਕਰਨ ਦੇਣਾ ਚਾਹੀਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button