IndiaPunjabTop News

ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ : ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਉਹਨਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਸ਼ਸ਼ੀ ਥਰੂਰ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਟਵਿਟਰ ’ਤੇ ਸਾਂਝੀਆਂ ਕੀਤੀਆਂ। ਇਹ ਮੁਲਾਕਾਤ ਠੀਕ ਉਸ ਸਮੇਂ ਹੋਈ ਹੈ ਜਦੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਦਾ ਭਾਜਪਾ ‘ਚ ਸ਼ਾਮਲ ਹੋਣ ਨੂੰ ਲੈ ਕੇ ਅਫ਼ਵਾਹਾ ਦਾ ਬਜ਼ਾਰ ਗਰਮ ਹੈ। ਹਲਾਂਕਿ ਚੰਨੀ ਨੇ ਇਕ ਨਿਜ਼ੀ ਚੈਨਲ ਨਾਲ ਇਟਰਵਿਊ ਦੌਰਾਨ ਇਨ੍ਹਾਂ ਅਫ਼ਵਾਹਾ ਨੂੰ ਝੂੱਠ ਕਰਾਰ ਦਿੱਤਾ ਸੀ।

ਗੁੱਸੇ ’ਚ CM ਮਾਨ ਨੂੰ ਕੀ ਕੁੱਝ ਕਹਿ ਗਏ ਕਿਸਾਨ | D5 Channel Punjabi

ਉਥੇ ਹੀ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਮੁਲਾਕਾਤ ਨੂੰ ਲੈ ਕੇ ਟਵੀਟਰ ‘ਤੇ ਲਿਖਿਆ ਕਿ, “ਪੰਜਾਬ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਖਰੜ ਸਥਿਤ ਉਹਨਾਂ ਦੀ ਰਿਹਾਇਸ਼ ’ਤੇ ਸ਼ਾਨਦਾਰ ਮਹਿਮਾਨ ਨਿਵਾਜ਼ੀ ਦਾ ਆਨੰਦ ਮਾਣਿਆ। ਉਹਨਾਂ ਨੇ ਮੈਨੂੰ 2004 ਤੋਂ ਕਾਂਗਰਸ ਦੇ ਚੋਣ ਪ੍ਰਦਰਸ਼ਨ ਅਤੇ ਸੰਗਠਨਾਤਮਕ ਚੁਣੌਤੀਆਂ ‘ਤੇ ਆਪਣਾ ਪ੍ਰਭਾਵਸ਼ਾਲੀ ਡਾਕਟਰੇਟ ਥੀਸਿਸ ਦਿਖਾਇਆ। ਉਹਨਾਂ ਦੇ ਪਿਆਰੇ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ”।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button