Breaking NewsD5 specialIndiaInternationalNewsPunjab

ਕਰਤਾਰਪੁਰ ‘ਚ ਭਾਰਤੀ ਸ਼ਰਧਾਲੂਆਂ ਨੂੰ ਪਾਸਪੋਰਟ ਫ੍ਰੀ ਐਂਟਰੀ ਦੇਣ ‘ਤੇ ਵਿਚਾਰ ਕਰ ਰਿਹੈ ਪਾਕਿਸਤਾਨ

ਇਸਲਾਮਾਬਾਦ : ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ‘ਚ ਭਾਰਤੀ ਸ਼ਰਧਾਲੂਆਂ ਨੂੰ ਪਾਸਪੋਰਟ ਫ੍ਰੀ ਐਂਟਰੀ ਦੇਣ ਦੇ ਪ੍ਰਸਤਾਵ ‘ਤੇ ਵਿਚਾਰ ਕਰ ਰਿਹਾ ਹੈ। ਪਾਕਿਸਤਾਨ ਦੇ ਅਦੰਰੂਨੀ ਮਾਮਲਿਆਂ ਦੇ ਮੰਤਰੀ ਇਜਾਜ਼ ਸ਼ਾਹ ਨੇ ਪ੍ਰਸ਼ਨਕਾਲ ਦੇ ਦੌਰਾਨ ਸੰਸਦ ‘ਚ ਇਸਦੀ ਜਾਣਕਾਰੀ ਦਿੱਤੀ। ਇੱਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਯਾਤਰੀਆਂ ਨੂੰ ਆਕਰਸ਼ਿਤ ਕਰਨ ਲਈ ਇਸ ਪ੍ਰਸਤਾਵ ‘ਤੇ ਵਿਚਾਰ ਕਰ ਰਿਹਾ ਹੈ। ਇਸਦੇ ਲਈ ਉਹ ਆਪਣੇ ਵਿਦੇਸ਼ ਮੰਤਰਾਲ ਤੋਂ ਜ਼ਿਆਦਾ ਜਾਣਕਾਰੀ ਮੰਗੀ ਜਾ ਰਹੀ ਹੈ।

Big Breaking, ਮੋਹਾਲੀ ‘ਚ ਵੱਡਾ ਹਾਦਸਾ, ਡਿੱਗੀ ਇਮਾਰਤ, ਦੇਖੋ ਮੌਕੇ ਦੀਆਂ Live ਤਸਵੀਰਾਂ

ਭਾਰਤ ਅਤੇ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਕਾਰੀਡੋਰ ਪਿਛਲੇ ਸਾਲ 9 ਨਵੰਬਰ ਨੂੰ ਖੋਲਿਆ ਗਿਆ ਸੀ। ਇਸਦੇ ਲਈ ਦੋਵਾਂ ਦੇਸ਼ਾਂ ਦੇ ‘ਚ ਹੋਏ ਸਮਝੌਤੇ ਮੁਤਾਬਕ ਫਿਲਹਾਲ ਭਾਰਤੀ ਸ਼ਰਧਾਲੂਆਂ ਨੂੰ ਕਰਤਾਰਪੁਰ ‘ਚ ਬਿਨ੍ਹਾਂ ਪਾਸਪੋਰਟ ਐਂਟਰੀ ਨਹੀਂ ਮਿਲਦੀ। ਸ਼ਾਹ ਨੇ ਸੰਸਦ ‘ਚ ਕਿਹਾ ਕਿ ਮੌਜੂਦਾ ਪ੍ਰਕਿਰਿਆ ਦੇ ਤਹਿਤ ਭਾਰਤੀ ਸ਼ਰਧਾਲੂ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਕਾਰੀਡੋਰ ਘੁੰਮ ਸਕਦੇ ਹਨ। ਇਸਦੇ ਲਈ ਉਨ੍ਹਾਂ ਦੇ ਕੋਲ ਭਾਰਤੀ ਪਾਸਪੋਰਟ ਹੋਣਾ ਚਾਹੀਦਾ ਹੈ। ਭਾਰਤੀ ਮੂਲ ਦਾ ਵਿਦੇਸ਼ੀ ਨਾਗਰਿਕ ਹੋਣ ‘ਤੇ ਓਵਰਸੀਜ ਸਿਟੀਜਨ ਕਾਰਡ ਅਤੇ ਜਿਸ ਦੇਸ਼ ‘ਚ ਰਹਿ ਰਹੇ ਹਨ, ਉੱਥੇ ਦਾ ਪਾਸਪੋਰਟ ਹੋਣਾ ਲਾਜ਼ਮੀ ਹੈ।

ਇਕ ਹਜ਼ਾਰ ਕਰੋੜ ਦੀ ਹੈਰੋਇਨ ਦੇ ਮਾਮਲੇ ‘ਚ ਪੰਜਾਬੀ ਐਕਟਰ ਗ੍ਰਿਫ਼ਤਾਰ | Punjabi Actor Arrest

ਹਾਲਾਂਕਿ ਕਾਰੀਡੋਰ ਆਉਣ ਵਾਲੇ ਭਾਰਤੀ ਨਾਗਰਿਕਾਂ ਲਈ ਵੀਜ਼ੇ ਦੀ ਸਰਤ ਨਹੀਂ ਹੈ। ਉਹਨਾਂ ਕਿਹਾ ਕਿ ਇਸ ਵੇਲੇ ਕਾਨੂੰਨ ਵਿਵਸਥਾ ਦੀਆਂ ਏਜੰਸੀਆਂ ਤੇ ਪਾਕਿਸਤਾਨ ਰੇਂਜਰਾਂ (ਪੰਜਾਬ) ਵਲੋਂ ਸਰੀਰਕ ਤੇ ਇਲੈਕਟ੍ਰਾਨਿਕ ਸੁਰੱਖਿਆ ਪ੍ਰਣਾਲੀਆਂ ਰਾਹੀਂ ਭਾਰਤੀ ਯਾਤਰੀਆਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾਂਦੀ ਹੈ। ਯਾਤਰੀਆਂ ਨੂੰ ਗੁਰਦੁਆਰੇ ਤੋਂ ਪਾਕਿਸਤਾਨ ਵਿਚ ਦਾਖਲ ਹੋਣ ਤੋਂ ਰੋਕਣ ਲਈ ਵਿਸ਼ੇਸ਼ ਦਰਵਾਜ਼ਿਆਂ ਦਾ ਪ੍ਰਬੰਧ ਹੈ ਤੇ ਇਸ ਦੌਰਾਨ ਸਖਤੀ ਵਰਤੀ ਜਾਂਦੀ ਹੈ। ਕੋਰੀਡੋਰ ਤੇ ਨੇੜੇ ਦੀਆਂ ਸਾਰੀਆਂ ਗਤੀਵਿਧੀਆਂ ਦੀ ਨਿਗਰਾਨੀ ਕੈਮਰਿਆਂ ਰਾਹੀ ਕੀਤੀ ਜਾਂਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button