PunjabTop News

ਗਿਆਨੀ ਰਘਬੀਰ ਸਿੰਘ ਦੀ ਕਾਰ ’ਤੇ ਚੱਲੀ ਗੋਲੀ ਦੀ ਫੋਰੈਨਸਿਕ ਟੀਮ ਜਾਂਚ ਲਈ ਪੁੱਜੀ

ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਘਰ ਦੇ ਬਾਹਰ ਖੜੀ ਸੁਰੱਖਿਆ ਕਰਮੀਆਂ ਦੀ ਕਾਰ ਨੂੰ ਲੱਗੀ ਗੋਲੀ ਦੀ ਜਾਂਚ ਕਰਨ ਲਈ ਫੋਰੈਨਸਿਕ ਟੀਮ ਪਹੁੰਚ ਚੁੱਕੀ ਹੈ।ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਸੀਪੀ ਹਰਮਨਬੀਰ ਸਿੰਘ ਗਿੱਲ ਵੀ ਗਿਆਨੀ ਰਘਬੀਰ ਸਿੰਘ ਦੀ ਰਿਹਾਇਸ਼ ਵਿਖੇ ਪਹੁੰਚੇ ਅਤੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਗਿਆ ਹੈ।ਇਸ ਦੌਰਾਨ ਉਨ੍ਹਾਂ ਨੇ ਗਿਆਨੀ ਰਘਬੀਰ ਸਿੰਘ ਨਾਲ ਗੱਲਬਾਤ ਵੀ ਕੀਤੀ ਹੈ। ਇਸ ਉਪਰੰਤ ਸੀਪੀ ਹਰਮਨਬੀਰ ਸਿੰਘ ਨੇ ਕਿਹਾ ਕਿ ਘਟਨਾ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਹਰ ਪਹਿਲੂ ਤੋਂ ਦੇਖਿਆ ਜਾ ਰਿਹਾ ਹੈ। ਜਲਦ ਹੀ ਰਿਪੋਰਟ ਸਾਹਮਣੇ ਆਵੇਗੀ ।
ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਪ੍ਰਤਾਪ ਨਗਰ ਵਾਲੀ ਰਿਹਾਇਸ਼ ਦੇ ਬਾਹਰ ਖੜੀ ਸੁਰੱਖਿਆ ਕਰਮੀਆਂ ਦੀ ਸਕੋਰਪੀਓ ਦੇ ਬੋਨਟ ’ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਹਵਾਈ ਫਾਇਰ ਕੀਤੀ ਗੋਲੀ ਵੱਜੀ ਹੈ। ਇਸ ਤੋਂ ਬਾਅਦ ਆਸ ਪਾਸ ਦੇ ਇਲਾਕੇ ’ਚ ਸਹਿਮ ਦਾ ਮਾਹੌਲ ਹੈ। ਗਿਆਨੀ ਰਘਬੀਰ ਸਿੰਘ ਸੇਵਾ ਮੁਕਤ ਹੋਣ ਤੋਂ ਬਾਅਦ ਅੰਮ੍ਰਿਤਸਰ ਤੇ ਪ੍ਰਮੁੱਖ ਇਲਾਕੇ ਪ੍ਰਤਾਪ ਨਗਰ ਵਿਖੇ ਆਪਣੀ ਰਿਹਾਇਸ਼ ਵਿਖੇ ਰਹਿ ਰਹੇ ਹਨ।ਰਘਬੀਰ ਸਿੰਘ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਕਰਮੀ ਵੀ ਤੈਨਾਤ ਕੀਤੇ ਗਏ ਹਨ। ਇਨ੍ਹਾਂ ਸੁਰੱਖਿਆ ਕਰਮੀਆਂ ਨੂੰ ਮਿਲੀ ਸਰਕਾਰੀ ਸਕੋਰਪੀਓ ਦੇ ਬੋਨਟ ’ਤੇ ਹਵਾਈ ਫਾਇਰ ਦੀ ਗੋਲੀ ਲੱਗੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button