Breaking NewsD5 specialIndiaNewsPoliticsPunjab

ਕਿਸਾਨਾਂ ਦੇ ਸਮਰਥਨ ‘ਚ ਅੱਜ ਪੰਜਾਬ ਕਾਂਗਰਸ ਦਾ ਸ਼ੰਭੂ ਬਾਰਡਰ ‘ਤੇ ਧਰਨਾ, ਨਹੀਂ ਕਰਨਗੇ ਚੱਕਾ ਜਾਮ

ਨਵੀਂ ਦਿੱਲੀ : ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਅੱਜ ਸ਼ੰਭੂ ਬਾਰਡਰ ‘ਤੇ ਧਰਨਾ ਦਿੱਤਾ ਜਾਵੇਗਾ। ਇਸ ਵਿੱਚ ਸ਼ਾਮਿਲ ਹੋਣ ਲਈ ਹਜਾਰਾਂ ਦੀ ਗਿਣਤੀ ‘ਚ ਪਾਰਟੀ ਕਰਮਚਾਰੀ, ਕਿਸਾਨ, ਆੜਤੀ ਅਤੇ ਵਪਾਰੀਆਂ ਤੋਂ ਇਲਾਵਾ ਕਾਂਗਰਸ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ, ਵਿਧਾਇਕ ਮੰਤਰੀ ਸ਼ਿਰਕਤ ਕਰਨਗੇ।

ਦਿੱਲੀ ਬੈਠੇ ਕਿਸਾਨਾਂ ਨੇ ਕੀਤੀ ਪੰਜਾਬੀਆਂ ਨੂੰ ਅਪੀਲ,ਸੁਣ ਪੰਜਾਬ ਦੇ ਲੋਕਾਂ ਨੇ ਵੀ ਖਿੱਚੀ ਤਿਆਰੀ,ਹੁਣ ਐਂ ਜਾਗੂ ਸਰਕਾਰ

ਕਾਂਗਰਸ ਦੇ ਵੱਲੋਂ ਲਗਾਏ ਜਾ ਰਹੇ ਵਿਸ਼ਾਲ ਧਰਨੇ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਐਤਵਾਰ ਨੂੰ ਵਿਸ਼ੇਸ਼ ਤੌਰ ‘ਤੇ ਰਾਜਪੁਰਾ ਤੋਂ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ ਪੁੱਜੇ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਵਿਸ਼ਾਲ ਧਰਨੇ ‘ਚ ਹਜ਼ਾਰਾਂ ਦੀ ਗਿਣਤੀ ‘ਚ ਲੋਕ ਕਿਸਾਨਾਂ ਦੇ ਸਮਰਥਨ ਲਈ ਪਹੁੰਚਣਗੇ। ਕਾਂਗਰਸ ਸਰਕਾਰ ਪੂਰੀ ਤਰ੍ਹਾਂ ਨਾਲ ਕਿਸਾਨਾਂ ਦੇ ਨਾਲ ਹਨ।

🔴LIVE |ਕਿਸਾਨਾਂ ਦੇ ਹੱਕ ‘ਚ ਕੇਜਰੀਵਾਲ ਦਾ ਵੱਡਾ ਬਿਆਨ,ਕਿਸਾਨ ਖੁਸ਼, ਮੋਦੀ ਸਰਕਾਰ ਦੀ ਵਧੀ ਚਿੰਤਾ!

ਉਨ੍ਹਾਂ ਨੇ ਕਿਹਾ ਕਿ 11 ਵਜੇ ਤੋਂ 3 ਵਜੇ ਤੱਕ ਚਲਣ ਵਾਲੇ ਇਸ ਪ੍ਰਦਰਸ਼ਨ ਵਿੱਚ ਕਾਂਗਰਸ ਦਾ ਕੋਈ ਵੀ ਕਰਮਚਾਰੀ ਵਾਹਨਾਂ ਦਾ ਚੱਕ ਜਾਮ ਨਹੀਂ ਕਰੇਗਾ ਪਰ ਸੜਕਾਂ ‘ਤੇ ਮੁਸ਼ਕਿਲ ਆ ਸਕਦੀ ਹੈ। ਕਿਸਾਨਾਂ ਅਤੇ ਆਮ ਜਨਤਾ ਲਈ ਪੂਰਾ ਦਿਨ ਲੰਗਰ ਚਲਾਉਣ ਦੀ ਵੀ ਵਿਵਸਥਾ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ ਸਮਾਜਸੇਵੀ ਸੰਸਥਾ ਦੇ ਸਹਿਯੋਗ ਨਾਲ ਮਰੀਜਾਂ ਦੀ ਜਾਂਚ ਲਈ ਮੈਡੀਕਲ ਅਤੇ ਕੈਂਸਰ ਦੇ ਮਰੀਜ਼ਾਂ ਦਾ ਚੈਕਅਪ ਫ੍ਰੀ ਹੋਵੇਗਾ। ਮਰੀਜਾਂ ਅਤੇ ਕਿਸਾਨਾਂ ਲਈ ਦਵਾਈਆਂ ਦੇ ਲੰਗਰ ਦੀ ਵੀ ਵਿਵਸਥਾ ਕੀਤੀ ਹੈ।

ਮੋਟਰਾਂ ਦੇ ਬਿੱਲਾਂ ਨੂੰ ਲੈ ਕੇ ਵੱਡੀ ਖ਼ਬਰ! ਕੇਂਦਰ ਦਾ ਕਿਸਾਨਾਂ ਨੂੰ ਵੱਡਾ ਝਟਕਾ! ਆਹ ਲੀਡਰ ਨੇ ਖੋਲ੍ਹੇ ਸਾਰੇ ਭੇਤ!

ਕੰਬੋਜ ਨੇ ਦੱਸਿਆ ਕਿ ਕੇਂਦਰ ਸਰਕਾਰ ਜਿਨ੍ਹਾਂ ਖੇਤੀਬਾੜੀ ਕਾਨੂੰਨਾਂ ਨੂੰ ਕਿਸਾਨ ਹਿਤੈਸ਼ੀ ਦੱਸਕੇ ਲੈ ਕੇ ਆਈ ਹੈ, ਉਹ ਕਿਸਾਨੀ ਤੋਂ ਇਲਾਵਾ ਵਪਾਰੀਆਂ ਅਤੇ ਮਜਦੂਰਾਂ ਨੂੰ ਬਰਬਾਦ ਕਰਨ ਵਾਲੇ ਹਨ । ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੱਗਭੱਗ ਤਿੰਨ ਮਹੀਨਿਆਂ ਤੋਂ ਕਿਸਾਨ ਜੱਥੇਬੰਦੀਆਂ ਸੰਘਰਸ਼ ਕਰ ਰਹੀਆਂ ਹਨ। ਪਿਛਲੇ 18 ਦਿਨ ਤੋਂ ਦਿੱਲੀ ਬਾਰਡਰ ‘ਤੇ ਠੰਡ ‘ਚ ਬੈਠੇ ਕਿਸਾਨ ਕੇਂਦਰ ਸਰਕਾਰ ਤੋਂ ਕਿਸਾਨੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।

ਖਹਿਰਾ ਨੇ ਕੱਢਿਆ ਕਾਨੂੰਨ ਰੱਦ ਕਰਾਵਾਉਣ ਦਾ ਹੱਲ! ਹੁਣ ਮੰਨਣਗੇ ਮੋਦੀ ਤੇ ਬੀਜੇਪੀ ਦੇ ਮੁੱਖ ਮੰਤਰੀ !

ਹੁਣ ਪੰਜਾਬ ਕਾਂਗਰਸ ਸ਼ੰਭੂ ਬਾਰਡਰ ‘ਤੇ ਕਿਸਾਨਾਂ ਵਪਾਰੀਆਂ ਅਤੇ ਮਜਦੂਰਾਂ ਲਈ ਸੋਮਵਾਰ ਨੂੰ ਸਵੇਰੇ 11 ਵਜੇ ਧਰਨਾ ਦੇ ਕੇ ਰੋਸ਼ ਪ੍ਰਦਰਸ਼ਨ ਕਰੇਗੀ। ਉਥੇ ਹੀ ਜਲਾਲਪੁਰ ਨੇ ਕਿਹਾ ਕਿ ਪੇਂਡੂ ਖੇਤਰਾਂ ਤੋਂ ਹਜ਼ਾਰਾਂ ਕਿਸਾਨ ਸਮਰਥਕਾਂ ਦੇ ਆਉਣ ਦੀ ਉਂਮੀਦ ਹੈ। ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਇਸਦੇ ਚਲਦਿਆਂ ਆਉਣ – ਜਾਣ ਵਾਲੇ ਰਸਤੇ ਦੇ ਵਿੱਚ ਖਾਲੀ ਜਗ੍ਹਾ ‘ਤੇ ਸਟੇਜ ਤਿਆਰ ਕਰਵਾਈ ਹੈ। ਇਸ ਮੌਕੇ ਕਈ ਹੋਰ ਕਾਂਗਰਸ ਨੇਤਾ ਮੌਜੂਦ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button