D5 specialKheti With Waraich

ਝੋਨੇ ਦੀ ਪਨੀਰੀ ਲਈ ਖਾਸ ਗੱਲਾਂ ਰੱਖੋ ਚੇਤੇ, ਕੱਖਾਂ ਦੀ ਰੋਕਥਾਮ ਲਈ ਐਵੇਂ ਕਰੋ

ਪਟਿਆਲਾ : ਹਰ ਕਿਸਾਨ ਆਪਣੀ ਫਸਲ ਦੀ ਚੰਗੀ ਪੈਦਾਵਾਰ ਲਈ ਫਸਲ ਪੱਕਣ ਤੱਕ ਨਿਰੰਤਰ ਮਿਹਨਤ ਕਰਦਾ ਰਹਿੰਦਾ ਹੈ ਪਰ ਇਨਸਾਨਾਂ ਵਾਂਗ ਫਸਲ ਛੋਟੀ ਹੁੰਦੀ ਸਮੇਂ ਉਸਦੀ ਦੇਖਭਾਲ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ ਤਾਂ ਕਿ ਬਾਅਦ ‘ਚ ਫਸਲ ਬਿਮਾਰੀਆਂ ਤੇ ਖਰਾਬ ਮੌਸਮ ਦਾ ਸਹਾਮਣਾ ਕਰ ਸਕੇ। ਹੁਣ ਪੰਜਾਬ ਦੀ ਹਾੜੀ ਦੀ ਫਸਲ ਝੋਨੇ ਲਈ ਵੀ ਕਿਸਾਨਾਂ ਨੂੰ ਇਸਦੀ ਪਨੀਰੀ ਵੱਲ ਵੱਧ ਧਿਆਨ ਦੇਣ ਦੀ ਜ਼ਰੂਰਤ ਹੈ, ਇਸ ਲਈ ਕੁਝ ਗੱਲਾਂ ਦਾ ਖਿਆਲ ਕਰਕੇ ਤੁਸੀ ਵਧੀਆ ਪਨੀਰੀ ਪੈਦਾ ਕਰ ਸਕਦੇ ਹੋ, ਸਭ ਤੋਂ ਪਹਿਲਾਂ ਬੀਜ ਦੀ ਗੁਣਵੱਤਾ ਤੇ ਸਮੇਂ ਦਾ ਪੂਰਾ ਖਿਆਲ ਰੱਖਣਾ ਜਰੂਰੀ ਹੈ ਤੇ ਬੀਜਣ ਤੋਂ ਪਹਿਲਾਂ ਬੀਜ ਨੂੰ ਚੰਗੀ ਤਰ੍ਹਾਂ ਸੋਧ ਲਿਆ ਜਾਵੇ, ਜਿਸ ਤੋਂ ਬਾਅਦ ਪਨੀਰੀ ਬੀਜਣ ਲਈ ਜਗ੍ਹਾਂ ਦੀ ਚੋਣ ਲਈ ਵੀ ਕੁਝ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੈ।

ਪਨੀਰੀ ਵਾਲੀ ਥਾਂ ‘ਤੇ ਕਿਸੇ ਰੁੱਖ ਦੀ ਛਾਂ ਨਹੀਂ ਹੋਣੀ ਚਾਹੀਦੀ, ਕਿਉਂਕਿ ਛਾਂ ਵਾਲੀ ਥਾਂ ਪਨੀਰੀ ਘੱਟ ਜੰਮੇਗੀ ਤੇ ਉਸਨੂੰ ਪੂਰੇ ਪੋਸ਼ਕ ਤੱਤ ਨਹੀਂ ਮਿਲਣੇ, ਆਪਣੀ ਪਨੀਰੀ ਕਿਸੇ ਹੋਰ ਦੀ ਪਨੀਰੀ ਦੇ ਨਾਲ ਨਾ ਬਿਜੀ ਜਾਵੇ, ਇਸ ਨਾਲ ਬੀਜ ਦੇ ਮਿਕਸ ਹੋਣ ਦਾ ਖ਼ਤਰਾ ਰਹਿੰਦਾ ਹੈ ਤੇ ਕੋਸ਼ਿਸ਼ ਕਰੋ ਕਿ ਪਨੀਰੀ ਵਾਲੀ ਥਾਂ ਹਰ ਸਾਲ ਬਦਲਦੇ ਰਹੋ ਤਾਂ ਕਿ ਪਿਛਲੇ ਸਾਲ ਦਾ ਪੁੰਗਰਨ ਵਾਲਾ ਬੀਜ ਤੁਹਾਡੇ ਨਵੇਂ ਬੀਜ ‘ਚ ਨਾ ਮਿਕਸ ਹੋਵੇ, ਇਸਦੇ ਨਾਲ ਹੀ ਪਨੀਰੀ ਬੀਜਣ ਤੋਂ ਇਕ ਹਫਤਾ ਬਾਅਦ ਨਦੀਨਾਂ ਦੇ ਹੱਲ ਲਈ 1220ml ਬੂਟਾਲਲੋਰ (Butachlor) 50 EC ਵਾਲੀ ਪ੍ਰਤੀ ਏਕੜ ਬੀਜ ਦੇ ਹਿਸਾਬ ਨਾਲ ਰੇਤੇ ‘ਚ ਮਿਲਾ ਕੇ ਖੜ੍ਹੇ ਪਾਣੀ ‘ਚ ਛਿੱਟਾ ਦੇ ਦਿਓ। ਇਸ ਦੇ ਨਾਲ ਹੀ ਜੇਕਰ ਪਨੀਰੀ ਪੀਲੀ ਹੁੰਦੀ ਹੈ ਤਾਂ ਇਸਦਾ ਮਤਲਬ ਤੁਹਾਡੀ ਪਨੀਰੀ ‘ਚ ਫੇਰਸ ਸਲਫੇਟ (Ferrous Sulphate) ਦੀ ਘਾਟ ਹੈ, ਇਸਦੇ ਹੱਲ ਲਈ ਹਫਤੇ ਦੇ ਫ਼ਰਕ ਨਾਲ ਤਿੰਨ ਵਾਰ ਫੇਰਸ ਸਲਫੇਟ (Ferrous Sulphate) ਦਾ ਛਿੜਕਾਅ ਕਰਨ ਨਾਲ ਪਨੀਰੀ ਤੰਦਰੁਸਤ ਹੋ ਜਾਵੇਗੀ, ਇਸ ਤੋਂ ਇਲਾਵਾ ਜੇ ਕੋਈ ਸਮੱਸਿਆ ਆਉਂਦੀ ਹੈ ਤਾਂ ਖੇਤੀਬਾੜੀ ਮਾਹਿਰਾਂ ਨਾਲ ਸਲਾਹ ਕਰਕੇ ਹੀ ਉਸਦਾ ਹੱਲ ਕਰੋ, ਇਸ ਤਰ੍ਹਾਂ ਕਰਨ ਨਾਲ ਤੁਹਾਡੇ ਝੋਨੇ ਲਈ ਸਿਹਤਮੰਦ ਪਨੀਰੀ ਉਪਲੱਬਧ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button