Breaking NewsD5 specialEntertainmentNewsTop News

ਕਪਿਲ ਸ਼ਰਮਾ ਦੇ ਸ਼ੋਅ ਨੂੰ ਲੈ ਜੌਨ ਅਬ੍ਰਾਹਮ ਨੇ ਇਹ ਕੀ ਆਖ ਦਿੱਤਾ ?

ਮੁੰਬਈ  : ਵਿਵੇਕ ਅਗਨੀਹੋਤਰੀ ਦੀ ਫ਼ਿਲਮ ‘ਦਿ ਕਸ਼ਮੀਰ ਫਾਈਲਜ਼’ ਦੀ ਰਿਲੀਜ਼ ਤੋਂ ਬਾਅਦ ਤੋਂ ਕਪਿਲ ਸ਼ਰਮਾ ਦਾ ਸ਼ੋਅ ਨਿਸ਼ਾਨੇ ’ਤੇ ਹੈ। ਅਸਲ ’ਚ ਇਕ ਟਵੀਟ ’ਚ ਵਿਵੇਕ ਨੇ ਕਿਹਾ ਸੀ ਕਿ ਕਪਿਲ ਨੇ ਉਨ੍ਹਾਂ ਦੀ ਫ਼ਿਲਮ ਦੀ ਪ੍ਰਮੋਸ਼ਨ ਆਪਣੇ ਸ਼ੋਅ ’ਚ ਇਸ ਲਈ ਨਹੀਂ ਕੀਤੀ ਕਿਉਂਕਿ ‘ਦਿ ਕਸ਼ਮੀਰ ਫਾਈਲਜ਼’ ਦੀ ਸਟਾਰਕਾਸਟ ਵੱਡੀ ਨਹੀਂ ਹੈ। ਇਹ ਮੁੱਦਾ ਇੰਨਾ ਵੱਡਾ ਹੋ ਗਿਆ ਕਿ ਸੋਸ਼ਲ ਮੀਡੀਆ ’ਤੇ ਲੋਕ ਕਪਿਲ ਸ਼ਰਮਾ ਦੀ ਬੇਇੱਜ਼ਤੀ ਕਰਨ ਲੱਗੇ। ਫਿਰ ਕਪਿਲ ਨੇ ਵੀ ਆਪਣੇ ਪੱਖ ’ਚ ਟਵੀਟ ਕੀਤਾ ਪਰ ਯੂਜ਼ਰਸ ਉਸ ਦੀ ਗੱਲ ’ਤੇ ਯਕੀਨ ਕਰਨ ਲਈ ਤਿਆਰ ਨਹੀਂ ਸਨ।

ਬਾਦਲਾਂ ਨੂੰ ਲੱਗਿਆ ਵੱਡਾ ਝਟਕਾ ਸ਼੍ਰੋਮਣੀ ਕਮੇਟੀ ਵੀ ਗਈ ਹੱਥੋਂ? Bhagwant Mann ਦਾ ਵੱਡਾ ਐਲਾਨ| D5 Channel Punjabi

ਹੁਣ ਜੌਨ ਅਬ੍ਰਾਹਮ ਨੇ ਕਪਿਲ ਦੇ ਸ਼ੋਅ ਨੂੰ ਲੈ ਕੇ ਇਕ ਵੱਡਾ ਬਿਆਨ ਦਿੱਤਾ ਹੈ। ਜੌਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਅਟੈਕ’ ਦੀ ਪ੍ਰਮੋਸ਼ਨ ਕਰ ਰਹੇ ਹਨ, ਜੋ 1 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਹੈ। ਜੌਨ ਕਪਿਲ ਦੇ ਸ਼ੋਅ ’ਚ ਆਪਣੀ ਫ਼ਿਲਮ ਦੀ ਪ੍ਰਮੋਸ਼ਨ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਉਨ੍ਹਾਂ ਦੀ ਫ਼ਿਲਮ ਦੀ ਟਿਕਟ ਨਹੀਂ ਵਿਕੇਗੀ। ਉਨ੍ਹਾਂ ਨੇ ‘ਦਿ ਕਸ਼ਮੀਰ ਫਾਈਲਜ਼’ ਦੀ ਉਦਾਹਰਣ ਦਿੰਦਿਆਂ ਇਹ ਗੱਲ ਆਖੀ। ਜੌਨ ਨੇ ਇਕ ਇੰਟਰਵਿਊ ’ਚ ਕਿਹਾ, ‘‘ਅਟੈਕ’ ਫ਼ਿਲਮ ਦੇ ਡਾਇਰੈਕਟਰ ਲਕਸ਼ੇ ਮੈਨੂੰ ਕਪਿਲ ਸ਼ਰਮਾ ਦੇ ਸ਼ੋਅ ’ਚ ਲੈ ਕੇ ਗਏ। ਮੈਂ ਕਪਿਲ ਨੂੰ ਪਸੰਦ ਕਰਦਾ ਹਾਂ। ਉਹ ਬਹੁਤ ਚੰਗਾ ਲੜਕਾ ਹੈ ਪਰ ਉਸ ਦਾ ਸ਼ੋਅ ਮੇਰੀ ਫ਼ਿਲਮ ਦੀ ਟਿਕਟ ਸੇਲ ਨਹੀਂ ਵਧਾਉਂਦਾ ਹੈ।’ ਜੌਨ ਨੇ ਕਿਹਾ ਕਿ ਫ਼ਿਲਮ ਇੰਡਸਟਰੀ ਜੇਕਰ ਬੇਮਤਲਬ ਦੀਆਂ ਚੀਜ਼ਾਂ ਨੂੰ ਪ੍ਰਮੋਟ ਕਰਨਾ ਬੰਦ ਕਰ ਦੇਵੇ ਤਾਂ ਨਵੇਂ ਟੈਲੇਂਟ ਨੂੰ ਇਥੇ ਜਗ੍ਹਾ ਬਣਾਉਣ ’ਚ ਕੋਈ ਦਿੱਕਤ ਨਹੀਂ ਹੋਵੇਗੀ। ਦੱਸ ਦੇਈਏ ਕਿ ਜੌਨ ਨੂੰ ਪਿਛਲੇ ਦਿਨੀਂ ਕਪਿਲ ਦੇ ਸ਼ੋਅ ’ਚ ਦੇਖਿਆ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button