Breaking NewsD5 specialNewsPress ReleasePunjab

ਕਦੇ ਨਹੀਂ ਕਿਹਾ ਕਿ ਪੰਜਾਬ ਦੇ ਪਿੰਡਾਂ ਵਿਚ ਕਰੋਨਾ ਦੇ ਫੈਲਾਅ ਦਾ ਕਾਰਨ ਦਿੱਲੀ ਬਾਰਡਰ ਉੱਤੇ ਚੱਲ ਰਿਹਾ ਕਿਸਾਨ ਅੰਦੋਲਨ ਹੈ -ਤਿ੍ਰਪਤ ਬਾਜਵਾ

‘‘ਕਿਸਾਨ ਅੰਦੋਲਨ ਦਾ ਪੂਰਨ ਹਿਮਾਇਤੀ ਹਾਂ ਜਿਸ ਨੂੰ ਅੱਧ ਵਿਚਾਲੇ ਨਹੀਂ ਛੱਡਿਆ ਜਾ ਸਕਦਾ’’

ਚੰਡੀਗੜ੍ਹ: ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇਥੇ ਇਕ ਸਪਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ੳੇਹਨਾਂ ਨੇ ਕਦੇ ਵੀ ਇਹ ਨਹੀਂ ਆਖਿਆ ਕਿ ਪੰਜਾਬ ਦੇ ਪਿੰਡਾਂ ਵਿਚ ਕਰੋਨਾ ਦਾ ਪ੍ਰਕੋਪ ਕਿਸਾਨੀ ਵਿਰੋਧੀ ਤਿੰਨ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਬਾਰਡਰ ਉੱਤੇ ਦਿੱਤੇ ਜਾ ਰਹੇ ਧਰਨਿਆਂ ਤੋਂ ਵਾਪਸ ਆ ਰਹੇ ਕਿਸਾਨਾਂ ਕਾਰਨ ਵਧ ਰਿਹਾ ਹੈ।ਪੰਚਾਇਤ ਮੰਤਰੀ ਨੇ ਆਪਣੇ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਉਹ ਇਸ ਗੱਲੋਂ ਬਹੁਤ ਸਪਸ਼ਟ ਹਨ ਕਿ ਕਰੋਨਾ ਮਹਾਂਮਾਰੀ ਸਿਰਫ਼ ਪੰਜਾਬ ਵਿਚ ਹੀ ਮੁੜ ਉਭਾਰ ਨਹੀਂ ਹੋਇਆ ਬਲਕਿ ਪੂਰੇ ਮੁਲਕ ਵਿਚ ਇਸ ਬੀਮਾਰੀ ਦਾ ਪ੍ਰਕੋਪ ਵਧਿਆ ਹੈ। ਇਹ ਬੀਮਾਰੀ ਤਾਂ ਪਿਛਲੇ ਦੋ ਮਹੀਨਿਆਂ ਵਿਚ ੳੇਹਨਾਂ ਸੂਬਿਆਂ ਵਿਚ ਵੀ ਵਧੀ ਹੈ ਜਿਹੜੇ ਸੂਬੇ ਦਿੱਲੀ ਦੇ ਧਰਨਿਆਂ ਤੋਂ ਬਹੁਤ ਦੂਰ ਹਨ।

ਪੰਚਾਇਤ ਮੰਤਰੀ ਨੇ ਕਿਹਾ ਕਿ ਮੁਲਕ ਵਿਚ ਕਰੋਨਾ ਮਹਾਂਮਾਰੀ ਵਧਣ ਦੇ ਹੋਰ ਕਾਰਨ ਹਨ ਜਿਨਾਂ ਵਿਚੋਂ ਇਕ ਪ੍ਰਮੁੱਖ ਕਾਰਨ ਮਾਹਰਾਂ ਵਲੋਂ ਕਰੋਨਾ ਦੀ ਦੂਜੀ ਲਹਿਰ ਦੀ ਪੇਸ਼ੀਨਗੋਈ ਕਰਨ ਦੇ ਬਾਵਜੂਦ ਕੇਂਦਰਸਰਕਾਰ ਵਲੋਂ ਢੁਕਵੇਂ ਪ੍ਰਬੰਧ ਨਾ ਕਰਨਾ ਹੈ। ਸ਼੍ਰੀ ਬਾਜਵਾ ਨੇ ਕਿਹਾ, ‘‘ ਮੈਂ ਪੂਰੀ ਪੂਰੀ ਤਰਾਂ ਕਿਸਾਨ ਸੰਘਰਸ਼ ਦਾ ਹਿਮਾਇਤੀ ਹਾਂ ਅਤੇ ਮੈਨੂੰ ਇਹ ਵੀ ਅਹਿਸਾਸ ਹੈ ਕਿ ਕਿਸਾਨੀ ਅੰਦੋਲਨ ਨੂੰ ਅੱਧ ਵਿਚਾਲੇ ਨਹੀਂ ਛੱਡਿਆ ਜਾ ਸਕਦਾ। ਮੈਂ ਕਦੇ ਵੀ ਇਹ ਨਹੀਂ ਕਿਹਾ ਕਿ ਪੰਜਾਬ ਦੇ ਪਿੰਡਾਂ ਵਿਚ ਕਰੋਨਾ ਕਿਸਾਨੀ ਸੰਘਰਸ਼ ਕਾਰਨ ਵਧ ਰਿਹਾ ਹੈ।’’
ਪੰਚਾਇਤ ਮੰਤਰੀ ਨੇ ਕਿਹਾ ਕਿ ਉਹਨਾਂ ਸਿਰਫ਼ ਇਹ ਸਲਾਹ ਦਿੱਤੀ ਸੀ ਕਿ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਸੁਰੱਖਿਆ ਲਈ ਧਰਨੇ ਤੋਂ ਵਾਪਸ ਆ ਰਹੇ ਕਿਸਾਨ ਜੇ ਪਿੰਡਾਂ ਵਿਚ ਆਉਣ ਸਮੇਂ ਟੈਸਟ ਕਰਾ ਲਿਆ ਕਰਨ ਤਾਂ ਇਸ ਵਿਚ ਸਭ ਦੀ ਹੀ ਭਲਾਈ ਹੈ। ਉਹਨਾਂ ਕਿਹਾ, ‘‘ਮੈਨੂੰ ਬੇਹੱਦ ਅਫ਼ਸੋਸ ਹੈ ਕਿ ਮੀਡੀਏ ਦੇ ਇੱਕ ਹਿੱਸੇ ਨੇ ਇਸ ਮਾਮਲੇ ਨੂੰ ਗਲਤ ਰੰਗਤ ਦੇ ਕੇ ਸਨਸਨੀ ਪੈਦਾ ਕੀਤੀ।’’
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button