Breaking NewsD5 specialIndiaNewsPunjab

ਟਰੈਕਟਰ ਪਰੇਡ ‘ਤੇ ਫੈਸਲਾ ਅੱਜ, ਲਗਭਗ 30 ਕਿਲੋਮੀਟਰ ਦੇ ਹੋ ਸਕਦੇ 3 ਰੂਟ

ਨਵੀਂ ਦਿੱਲੀ : ਗਣਤੰਤਰ ਦਿਵਸ ‘ਤੇ ਕਿਸਾਨਾਂ ਦੇ ਪ੍ਰਸਤਾਵਿਤ ਟਰੈਕਟਰ ਪਰੇਡ ਨੂੰ ਲੈ ਕੇ ਦਿੱਲੀ ਪੁਲਿਸ ਦੇ ਨਾਲ ਕਿਸਾਨ ਜਥੇਬੰਦੀਆਂ ਦੀ ਅੱਜ ਇੱਕ ਮਹੱਤਵਪੂਰਨ ਬੈਠਕ ਹੋਣੀ ਹੈ, ਜਿਸ ‘ਚ ਇਸ ਪਰੇਡ ਲਈ ਰੋਡ ਮੈਪ ਤੈਅ ਕਰ ਲਿਆ ਜਾਵੇਗਾ। ਉੱਤਰਪ੍ਰਦੇਸ਼, ਹਰਿਆਣਾ ਅਤੇ ਦਿੱਲੀ ਪੁਲਿਸ ਆਪਸੀ ਸਹਿਯੋਗ ਨਾਲ ਇਸ ਰਸਤੀਆਂ ਨੂੰ ਤੈਅ ਕਰਨਗੇ ਤਾਂ ਜੋ ਪਰੇਡ ਸ਼ਾਂਤਮਈ ਤਰੀਕੇ ਨਾਲ ਹੋ ਸਕੇ। ਪੁਲਿਸ ਅਧਿਕਾਰੀਆਂ ਦੀ ਬੈਠਕ ਤੋਂ ਬਾਅਦ ਕਿਸਾਨ ਸੰਭਾਵਿਕ ਕਰੀਬ 3 ਵਜੇ ਇਸ ਦਾ ਐਲਾਨ ਕਰ ਸਕਦੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਦੱਸਿਆ, ਗਣਤੰਤਰ ਦਿਵਸ ‘ਤੇ ਹੋਣ ਵਾਲੀ ਕਿਸਾਨਾਂ ਦੀ ਪਰੇਡ ਨੂੰ ਲੈ ਕੇ ਅੱਜ ਪੁਲਿਸ ਦੇ ਨਾਲ ਬੈਠਕ ਹੋਵੇਗੀ, ਜਿਸ ‘ਚ ਪਰੇਡ ਦੇ ਰਸਤੀਆਂ ‘ਤੇ ਫੈਸਲਾ ਕੀਤਾ ਜਾਵੇਗਾ।

ਕਿਸਾਨਾਂ ਨੇ ਦਿੱਤਾ ਮੋਦੀ ਨੂੰ ਵੱਡਾ ਝਟਕਾ,ਹੁਣ ਅੱਗੇ-ਅੱਗੇ ਭੱਜਣਗੇ ਬੀਜੇਪੀ ਦੇ ਮੰਤਰੀ!ਵਿਗਿਆਨ ਭਵਨ ਬੰਦ?

ਦਿੱਲੀ ਬਹੁਤ ਵੱਡੀ ਹੈ ਅਤੇ ਕਿਸਾਨ ਵੱਖ-ਵੱਖ ਥਾਵਾਂ ਤੋਂ ਇੱਥੇ ਪਹੁੰਚਣਗੇ, ਜਿਸ ਕਾਰਨ ਇਸ ਪਰੇਡ ਲਈ ਵੱਖ – ਵੱਖ ਰੂਟ ਬਣਾਏ ਜਾ ਰਹੇ ਹਨ। ਦਿੱਲੀ ਦੇ ਅੰਦਰ ਹੀ 3 ਰੂਟ ਬਣਾਏ ਜਾਣਗੇ ਜੋ ਦੀ 30 ਤੋਂ 40 ਕਿਲੋਮੀਟਰ ਤੱਕ ਦੇ ਹੋਣਗੇ। ਇਸ ‘ਤੇ ਅੱਜ ਕਰੀਬ 2:00 ਵਜੇ ਤੱਕ ਸਭ ਕੁੱਝ ਤੈਅ ਹੋ ਜਾਵੇਗ, ਜਿਸ ਤੋਂ ਬਾਅਦ ਅਸੀ ਇਸ ਦਾ ਐਲਾਨ ਕਰ ਦਵਾਂਗੇ। ਕਿਸ ਥਾਂ ਤੋਂ ਐਂਟਰੀ ਹੋਵੇਗੀ ਅਤੇ ਕਿਸ ਤੋਂ ਨਿਕਾਸੀ ਹੋਵੇਗੀ ਇਹ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦਿੱਲੀ ਪੁਲਿਸ ਆਪਸੀ ਸਹਿਯੋਗ ਨਾਲ ਤੈਅ ਕਰਨਗੇ। ਇਸ ‘ਚ ਸਾਡੇ ਵਲੰਟੀਅਰ ਵੀ ਸ਼ਾਮਿਲ ਹੋਣਗੇ ਜੋ ਪੁਲਿਸ ਦਾ ਸਹਿਯੋਗ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button