Breaking NewsD5 specialEntertainmentNews

ਉਰਵਸ਼ੀ ਨੇ ਸ਼ਾਹਰੁੱਖ – ਸਲਮਾਨ ਨੂੰ ਪਛਾੜਿਆ , 1 ਘੰਟੇ ਦੀ Performance ਲਈ ਲਵੇਗੀ ਇਨ੍ਹੇ ਕਰੋੜ

ਮਿਸ ਇੰਡੀਆ ਤੋਂ ਲੈ ਕੇ ਮੇਨਸਟਰੀਮ ਬਾਲੀਵੁਡ ਤੱਕ ਦਾ ਸਫਰ ਤੈਅ ਕਰਨ ਵਾਲੀ ਉਰਵਸ਼ੀ ਰੌਤੇਲਾ ਲਈ ਅਗਲੇ ਸਾਲ ਦੀ ਸ਼ੁਰੁਆਤ ਤੋਂ ਪਹਿਲਾਂ ਹੀ ਨਵਾਂ ਸਾਲ ਖੁਸ਼ੀ ਵਾਲਾ ਹੋ ਗਿਆ ਹੈ | ਰਿਪੋਰਟਸ ਮੁਤਾਬਕ ਉਹ ਨਵੇਂ ਸਾਲ ਦੇ ਮੌਕੇ ‘ਤੇ ਸਿਰਫ਼ 1 ਘੰਟੇ ਦੀ Performance ਲਈ 3 ਕਰੋੜ ਰੁਪਏ ਲਵੇਗੀ |

ਉਹ ਨਵੇਂ ਸਾਲ ਮੌਕੇ ‘ਤੇ ਸਿਰਫ਼ 1 ਘੰਟੇ ਦੀ ਡਾਂਸ Performance ਲਈ 3 ਕਰੋੜ ਰੁਪਏ ਲੈ ਰਹੀ ਹੈ | ਭਾਰਤ ਵਿੱਚ ਇੱਕ ਘੰਟੇ ਦੇ Performance ਲਈ ਇਸਤੋਂ ਪਹਿਲਾਂ ਕਿਸੇ ਬਾਲੀਵੁਡ ਸਟਾਰ ਨੇ ਇੰਨਾ ਚਾਰਜ ਨਹੀਂ ਲਿਆ | ਉਰਵਸ਼ੀ ਨੂੰ ਮਿਲਣ ਵਾਲੀPerformance ਕੀਮਤ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ ਅਤੇ ਆਪਣੀ ਇੱਕ ਘੰਟੇ ਦੀ Performance ਨਾਲ ਉਹ ਮੁੰਬਈ ਵਿੱਚ ਘਰ ਖਰੀਦ ਸਕਦੀ ਹੈ |

ਇਸ ਪ੍ਰੋਗਰਾਮ ਵਿੱਚ ਉਹ ਆਪਣੇ ਕਈ ਮਸ਼ਹੂਰ ਗੀਤਾਂ ‘ਤੇ ਪਰਫਾਰਮ ਕਰਦੀ ਹੋਈ ਨਜ਼ਰ ਆਵੇਗੀ | ਜਿਨ੍ਹਾਂ ਵਿੱਚ ਡੈਡੀ ਮੰਮੀ , ਹਸੀਨੋ ਕਾ ਦੀਵਾਨਾ ਅਤੇ ਪਾਗਲਪੰਤੀ ਗੀਤ ਸ਼ਾਮਿਲ ਹਨ | ਇਸ ਤੋਂ ਇਲਾਵਾ ਉਹ ਟੋਨੀ ਕੱਕੜ ਦੇ ਨਾਲ ਮਸ਼ਹੂਰ ਹੋਏ ਉਨ੍ਹਾਂ ਦੇ ਗੀਤ ਬਿਜਲੀ ਦੀ ਤਾਰ ਤੇ ਵੀ ਡਾਂਸ ਕਰੇਗੀ |

ਦੱਸ ਦਈਏ ਕਿ ਉਰਵਸ਼ੀ ਹਾਲ ਹੀ ਵਿੱਚ ਫਿਲਮ ਪਾਗਲਪੰਤੀ ਵਿੱਚ ਨਜ਼ਰ ਆਈ ਸੀ | ਇਸ ਮਲਟੀਸਟਾਰ ਫਿਲਮ ਵਿੱਚ ਜਾਨ ਅਬ੍ਰਾਹਮ , ਅਨਿਲ ਕਪੂਰ , ਅਰਸ਼ਦ ਵਾਰਸੀ , ਕ੍ਰਿਤੀ ਖਰਬੰਦਾ , ਪੁਲਕਿਤ ਸਮਰਾਟ ਅਤੇ ਇਲਿਆਨਾ ਡਿਕਰੂਜ ਜਿਹੇ ਸਿਤਾਰੇ ਨਜ਼ਰ ਆਏ ਸਨ | ਅਨੀਸ ਬਜਮੀ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਸੀ ਅਤੇ ਇਸ ਫਿਲਮ ਨੇ ਬਾਕਸ ਆਫਿਸ ‘ਤੇ ਖਾਸ ਪਰਫਾਰਮ ਨਹੀਂ ਕੀਤਾ ਹੈ | ਇਸ ਫਿਲਮ ਤੋਂ ਬਾਅਦ ਉਹ ਹੁਣ ਤਮਿਲ ਫਿਲਮ ਥਿਰੁਟੁ ਪਾਇਆਲੇ ਦੇ ਰੀਮੇਕ ਵਿੱਚ ਕੰਮ ਕਰ ਰਹੀ ਹੈ |

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button