Breaking NewsD5 specialNewsPoliticsPunjab

ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਨਗੇ ਪ੍ਰਤਾਪ ਸਿੰਘ ਬਾਜਵਾ? ਸਿੱਧੂ ਪਿੱਛੇ ਛੱਡਿਆ, ਖ਼ੂਫੀਆ ਵੀਡੀਓ ਵਾਇਰਲ! (ਵੀਡੀਓ)

ਪੰਜਾਬ ਕਾਂਗਰਸ ਦੀ ਬਗ਼ਾਵਤ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ, ਅੰਦਰੂਨੀ ਕਲੇਸ਼ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਬਾਈਕਾਟ ਕਰਕੇ ਸਾਬਤ ਕਰ ਦਿੱਤਾ ਸੀ। ਹੁਣ ਇਸ ਤੋਂ ਅੱਗੇ ਵਧੇ ਨੇ ਸ੍ਰੀ ਹਰਗੋਬਿੰਦਪੁਰ ਤੋਂ ਐਮਐਲਏ ਬਲਵਿੰਦਰ ਸਿੰਘ ਲਾਡੀ… ਜੀ ਹਾਂ, ਬਲਵਿੰਦਰ ਸਿੰਘ ਨੇ ਜਿਥੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਨੂੰ ਢਿੱਲਾ ਮੱਠਾ ਕਰ ਦਿੱਤੈ ਹੈ। ਉਥੇ ਹੀ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਨੂੰ ਲੈ ਕੇ ਵੀ ਵੱਡਾ ਬਿਆਨ ਦਾਗਿਆ ਹੈ। ਕਾਂਗਰਸ ਦੇ ਰਾਜ ਸਭਾ ਮੈਂਬਰ ਤੇ ਸਾਬਕਾ ਪੰਜਾਬ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਮੌਜੂਦਗੀ ‘ਚ ਇਕ ਸਮਾਰੋਹ ਦੌਰਾਨ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਬਾਜਵਾ ਨੂੰ ਆਉਣ ਵਾਲੇ ਚੰਦ ਮਹੀਨਿਆਂ ‘ਚ ਮੁੱਖ ਮੰਤਰੀ ਸਵੀਕਾਰ ਕਰਨ ਦਾ ਐਲਾਨ ਕਰ ਦਿੱਤਾ।

Read Also ਹੁਣ ਪ੍ਰਤਾਪ ਸਿੰਘ ਬਾਜਵਾ ਨੇ ਕੀਤਾ ਧਮਾਕਾ, ਕੈਪਟਨ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ (ਵੀਡੀਓ)

ਤਾਂ ਹੁਣ ਜ਼ੀਰਾ ਨੇ ਨਸ਼ਿਆਂ ਖ਼ਿਲਾਫ਼ ਬੋਲਿਆ ਤਾਂ ਕਾਂਗਰਸ ਨੇ ਅਨੁਸ਼ਾਸਨ ਭੰਗ ਕਰਨ ਦਾ ਹਵਾਲਾ ਦੇ ਕੇ ਸਸਪੈਂਡ ਕਰ ਦਿੱਤਾ। ਇਸ ਤੋਂ ਪਹਿਲਾਂ ਅਮਰਗੜ੍ਹ ਤੋਂ ਐਮਐਲਏ ਸੁਰਜੀਤ ਸਿੰਘ ਧੀਮਾਨ ਵੀ ਨਸ਼ਿਆਂ ਖ਼ਿਲਾਫ਼ ਬਿਆਨ ਦੇ ਚੁੱਕੇ ਨੇ ਪਰ ਅਗਲੇ ਹੀ ਦਿਨ ਬਿਆਨਾਂ ਤੋਂ ਬਦਲ ਗਏ। ਇਸ ਲਈ ਕਾਰਵਾਈ ਤੋਂ ਵੀ ਬਚਾਅ ਹੋ ਗਿਆ, ਹੁਣ ਹਰਗੋਬਿੰਦਪੁਰਾ ਤੋਂ ਐਮਐਲਏ ਨੇ ਅਨੁਸ਼ਾਸਨ ਭੰਗ ਕੀਤਾ ਹੈ ਜਾਂ ਨਹੀਂ ਇਹ ਤਾਂ ਕਾਂਗਰਸ ਹੀ ਦੱਸੇਗੀ ਪਰ ਜਿਸ ਤਰ੍ਹਾਂ ਮੁੱਖ ਮੰਤਰੀ ਦੀ ਕੁਰਸੀ ‘ਤੇ ਸਵਾਲ ਖੜ੍ਹਾ ਹੋਇਆ ਹੈ ਤਾਂ ਹੁਣ ਕੈਪਟਨ ਜਾਂ ਹਾਈਕਮਾਨ ਐਮਐਲਏ ਬਲਵਿੰਦਰ ਸਿੰਘ ਲਾਡੀ ‘ਤੇ ਕੀ ਫ਼ੈਸਲੇ ਲੈਣਗੇ ਵੇਖਣਾ ਲਾਜ਼ਮੀ ਹੋਵੇਗਾ। ਕਿਉਂ ਕਿ ਜੇ ਬਿਆਨ ਨੂੰ ਜਜ਼ਬਾਤ ਕਹਿ ਦਿੱਤਾ ਗਿਆ ਤਾਂ ਵੀ ਜਜ਼ਬਾਤ ਜ਼ੁਬਾਨ ‘ਤੇ ਆ ਕੇ ਕਿਤੇ ਨਾ ਕਿਤੇ ਸੱਚ ਨੂੰ ਬਿਆਨ ਕਰ ਰਹੇ ਨੇ ਤੇ ਸਵਾਲ ਸਰਕਾਰ ਦੀ ਕਾਰਗੁਜ਼ਾਰੀ ‘ਤੇ ਉੱਠਣੇ ਲਾਜ਼ਮੀ ਨੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button