Breaking NewsD5 specialNewsPoliticsPunjab

ਪੰਜਾਬ ‘ਚ 1 ਦਸੰਬਰ ਤੋਂ ਲੱਗੇਗਾ ਨਾਈਟ ਕਰਫਿਊ, ਮਾਸਕ ਨਾ ਪਾਉਣ ‘ਤੇ ਹੋਵੇਗਾ ਵੱਡਾ ਜੁਰਮਾਨਾ

ਚੰਡੀਗੜ੍ਹ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਸਬੰਧੀ ਮਹਾਂਮਾਰੀ ਨਾਲ ਨਿੱਬੜਨ ਲਈ 1 ਦਸੰਬਰ ਤੋਂ ਸੂਬੇ ‘ਚ ਰਾਤ ਦਾ ਕਰਫਿਊ ਲਗਾਇਆ ਜਾਵੇਗਾ। ਮੁੱਖਮੰਤਰੀ ਨੇ ਕਿਹਾ ਕਿ ਸੂਬੇ ‘ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਕਾਰਨ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਦਾ ਕਰਫਿਊ ਲਾਗੂ ਰਹੇਗਾ। ਨਵੀਂਆਂ ਪਾਬੰਦੀਆਂ ਦੀ ਘੋਸ਼ਣਾ ਕਰਦੇ ਹੋਏ ਮੁੱਖਮੰਤਰੀ ਨੇ 1 ਦਸੰਬਰ ਤੋਂ ਮਾਸਕ ਨਾ ਲਗਾਉਣ ਜਾਂ ਇੱਕ – ਦੂਜੇ ਤੋਂ ਦੂਰੀ ਨਾ ਬਣਾਉਣ ‘ਤੇ ਜੁਰਮਾਨੇ ਨੂੰ ਦੁੱਗਣਾ ਕਰਨ ਦਾ ਨਿਰਦੇਸ਼ ਦਿੱਤਾ।

ਕਿਸਾਨਾਂ ਦਾ ਅੰਦਲੋਨ ਖਰਾਬ ਕਰਨ ਦੀ ਵੱਡੀ ਸਾਜਿਸ਼,ਆਹ ਦੇਖੋ ਸਰਕਾਰ ਨੇ ਜਾਰੀ ਕਰਤਾ ਨਵਾਂ ਫਰਮਾਨ?

ਮਾਸਕ ਨਾ ਲਗਾਉਣ ਜਾਂ ਇੱਕ-ਦੂਜੇ ਤੋਂ ਦੂਰੀ ਨਾ ਬਣਾਉਣ ‘ਤੇ ਜੁਰਮਾਨਾ 500 ਰੁਪਏ ਹੈ, ਜਿਸਨੂੰ ਵਧਾਕੇ 1,000 ਰੁਪਏ ਕਰ ਦਿੱਤਾ ਜਾਵੇਗਾ। ਇਨ੍ਹਾਂ ਪਾਬੰਦੀਆਂ ਦੇ ਤਹਿਤ ਸਾਰੇ ਹੋਟਲ, ਰੈਸਟੋਰੈਂਟ ਅਤੇ ਮੈਰਿਜ਼ ਪੈਲੇਸ ਰਾਤ 9:30 ਵਜੇ ਤੱਕ ਹੀ ਖੁੱਲ ਸਕਣਗੇ। 15 ਦਸੰਬਰ ਨੂੰ ਪਾਬੰਦੀਆਂ ਦੀ ਸਮੀਖਿਆ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button