Breaking NewsD5 specialNewsPunjab

ਔਰਤ ਨੂੰ ਜੀਪ ‘ਤੇ ਬਿਠਾ ਜ਼ਲੀਲ ਕਰਨ ਵਾਲੇ 12 ਮੁਲਾਜ਼ਮਾਂ ‘ਤੇ ਪਰਚਾ ਦਰਜ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਮਜੀਠਾ ਹਲਕੇ ਦੇ ਸਹਿਜ਼ਾਦਾ ਪਿੰਡ ‘ਚ ਗੱਡੀ ‘ਤੇ ਔਰਤ ਨੂੰ ਪਿੰਡ ‘ਚ ਘੁਮਾਉਣ ਦੇ ਮਾਮਲੇ ਕਾਰਨ ਪੁਲਿਸ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਹੁਣ ਹਫ਼ਤੇ ਬਾਅਦ ਇਸ ਮਾਮਲੇ ‘ਚ ਕਾਰਵਾਈ ਕਰਦੇ ਹੋਏ ਔਰਤ ਨਾਲ ਬਦਸਲੂਕੀ ਕਰਨ ਵਾਲੇ ਦੋ ਇੰਸਪੈਕਟਰ ਤੇ ਤਿੰਨ ਏਐਸਆਈ ਸਮੇਤ ਕੁੱਲ 12 ਪੁਲਿਸ ਕਰਮਚਾਰੀਆਂ ਖ਼ਿਲਾਫ਼ ਥਾਣਾ ਕੱਥੂਨੰਗਲ ‘ਚ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ‘ਚ ਦੋ ਪਿਓ-ਪੁੱਤਰ ਵੀ ਨਾਮਜ਼ਦ ਕੀਤੇ ਗਏ ਨੇ ਜਿਨ੍ਹਾਂ ਦਾ ਉਸ ਔਰਤ ਦੇ ਪਰਿਵਾਰ ਨਾਲ ਪੁਰਾਣਾ ਝਗੜਾ ਚੱਲ ਰਿਹਾ ਸੀ ਤੇ ਇਨ੍ਹਾਂ ਦੀ ਸ਼ਿਕਾਇਤ ‘ਤੇ ਹੀ ਕ੍ਰਾਈਮ ਬ੍ਰਾਂਚ ਦੇ ਇਨ੍ਹਾਂ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਕਰਨ ਆਏ ਸਨ। ਇਥੇ ਤੁਹਾਨੂੰ ਦੱਸ ਦੇਈਏ ਕਿ ਜਿਵੇਂ ਹੀ ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਹੋਈ ਤਾਂ ਸਾਰੇ ਪਾਸੇ ਪੁਲਿਸ ਦੀ ਫਜ਼ੀਹਤ ਹੋਣੀ ਸ਼ੁਰੂ ਹੋ ਗਈ।

Read Also ਔਰਤ ਦਾ ਪਿੰਡ `ਚ ਕੱਢਿਆ ਸੀ ਜਲੂਸ, ਹੁਣ ਹਾਈ ਕੋਰਟ `ਚ ਘੜੀਸੇ ਪੁਲਿਸ ਵਾਲੇ!

ਇਸ ਤੋਂ ਬਾਅਦ ਪੀੜਤ ਲੜਕੀ ਦੇ ਪਰਿਵਾਰ ਵਾਲਿਆਂ ਵੱਲੋਂ ਇਨਸਾਫ ਦੀ ਮੰਗ ਕਰਦਿਆਂ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ, ਜਿਸ ਪ੍ਰਦਰਸ਼ਨ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ। ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਪੀੜਤ ਲੜਕੀ ਦਾ ਪਰਿਵਾਰ ਖੁਸ ਨਜ਼ਰ ਜਾਪਦਾ ਹੈ ਪਰ ਦੂਜੇ ਪਾਸੇ ਪੰਜਾਬ ਪੁਲਿਸ ਦੇ ਕੁੱਝ ਮੁਲਾਜ਼ਮਾਂ ਵੱਲੋਂ ਕੀਤੀਆਂ ਜਾ ਰਹੀਆਂ ਅਜਿਹੀਆਂ ਹਰਕਤਾਂ ਪੂਰੀ ਪੁਲਿਸ ਫੋਰਸ ਨੂੰ ਹੀ ਬਦਨਾਮ ਕਰ ਦਿੰਦੀ ਹੈ। ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਦੀ ਲੋਕਾਂ ਵੱਲੋਂ ਖੂਬ ਨਿੰਦਾ ਵੀ ਕੀਤੀ ਗਈ ਸੀ। ਹਾਲਹੀ ‘ਚ ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿੱਚ ਲਾਅ ਦੀ ਪੜਾਈ ਕਰ ਰਹੀ ਲੜਕੀ ਵੱਲੋਂ ਵੀ ਏਆਈਜੀ ਰਣਧੀਰ ਸਿੰਘ ਉੱਪਲ `ਤੇ ਸਰੀਰਕ ਸੋਸ਼ਣ ਦੇ ਇਲਜ਼ਾਮ ਲਗਾਏ ਗਏ ਸਨ ਜਿਸ ਤੋਂ ਬਾਅਦ ਉਸ ਅਫਸਰ ਖਿਲਾਫ ਮਾਮਲਾ ਦਰਜ ਕਰ ਗ੍ਰਿਫਤਾਰੀ ਲਈ ਛਾਪੇਮਾਰੀ ਵੀ ਸ਼ੁਰੂ ਕਰ ਦਿੱਤੀ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button