Breaking NewsD5 specialNewsPoliticsPunjab

ਨਾਲੇ ਕਹਿੰਦੇ ਆਮ ਆਦਮੀ ਪਾਰਟੀ ਖ਼ੁਦ-ਮੁਖਤਿਆਰ ਪਰ ਫ਼ੈਸਲੇ ਕੇਜਰੀਵਾਲ ਕਰ ਰਿਹੈ (ਵੀਡੀਓ)

ਸੰਗਰੂਰ : ਲੋਕ ਸਭਾ ਚੋਣਾਂ ਸਬੰਧੀ ਸਿਆਸੀਆਂ ਪਾਰਟੀਆਂ ‘ਚ ਹਲਚਲ ਸ਼ੁਰੂ ਹੋ ਚੁੱਕੀ ਹੈ। ਪੰਜਾਬ ‘ਚ ‘ਆਪ’ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਰਨਾਲਾ ‘ਚ ਰੈਲੀ ਕਰਕੇ ਲੋਕ ਸਭਾ ਚੋਣਾਂ ਦਾ ਬਿਗੁਲ ਵਜਾ ਚੁੱਕੇ ਨੇ ਤੇ ਹੁਣ ਪੰਜਾਬ ਦੇ ‘ਆਪ’ ਲੀਡਰਾਂ ਨੇ ਵੀ ਲੋਕ ਸਭਾ ਚੋਣਾਂ ਲਈ ਤਿਆਰੀਆਂ ਖਿੱਚ ਦਿੱਤੀਆਂ ਨੇ। ਹੁਣ ਪਾਰਟੀ ਇਹ ਚੋਣਾਂ ਪੰਜਾਬ ‘ਚ ਸੀਨੀਅਰ ਲੀਡਰ ਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਦੀ ਅਗਵਾਈ ਲੜ੍ਹਨ ਜਾ ਰਹੀ ਹੈ, ‘ਕੋਰ ਕਮੇਟੀ’ ਨੇ ਭਗਵੰਤ ਮਾਨ ਦਾ ਪੰਜਾਬ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਨਾ-ਮਨਜ਼ੂਰ ਕਰ ਦਿੱਤਾ ਹੈ ਤੇ ਮੁੜ ਤੋਂ ਦੁਬਾਰਾ ਭਗਵੰਤ ਮਾਨ ਪੰਜਾਬ ਦੀ ਕਮਾਨ ਸੰਭਾਲ ਸਕਦੇ ਨੇ।

Read Also ਕੇਜਰੀਵਾਲ ਦਾ ਦਾਅ ਪੁੱਠਾ ਪਿਆ ! ਬਾਦਲਾਂ ਨਾਲ ਮਿਲੇ ਜਸਟਿਸ ਜ਼ੋਰਾ ਸਿੰਘ ? (ਵੀਡੀਓ)

ਇਹਨਾ ਗੱਲਾਂ ਦਾ ਪ੍ਰਗਟਾਵਾ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੀਤਾ ਹੈ ਤੇ ਇਸ ਤੋਂ ਇਲਾਵਾ ਚੀਮਾ ਨੇ ਬਾਦਲਾਂ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਨਿਸ਼ਾਨੇ ‘ਤੇ ਲਿਆ ਹੈ। ਇਸ ਦੇ ਨਾਲ ਚੀਮਾ ਨੇ ਕਿਹਾ ਕਿ ਬਾਕੀ ਰਹਿੰਦੇ ਲੋਕ ਸਭਾ ਉਮੀਦਵਾਰਾਂ ਦੇ ਨਾਮਾਂ ਦਾ ਜਲਦ ਐਲਾਨ ਕਰ ਦਿੱਤਾ ਜਾਵੇਗਾ, ਉਨ੍ਹਾਂ ‘ਤੇ ਚਰਚਾ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਪਿਛਲੀ ਲੋਕ ਸਭਾ ਚੋਣਾਂ ‘ਚ ‘ਆਪ’ ਨੂੰ ਪੂਰੇ ਦੇਸ਼ ‘ਚੋਂ ਸਿਰਫ਼ ਚਾਰ ਸੀਟਾਂ ਜਿੱਤੀਆਂ ਸੀ। ਇਹ ਸੀਟਾਂ ਵੀ ਪੰਜਾਬ ਦੇ ਲੋਕਾਂ ਵਲੋਂ ‘ਆਪ’ ਨੂੰ ਜਿੱਤਾਈਆਂ ਗਈਆਂ ਸਨ। ਸੋ ਇਸ ਵਾਰ ਲੋਕ ਸਭਾ ਚੋਣਾਂ ‘ਚ ‘ਆਪ’ ਪੰਜਾਬ ਵਿਚੋਂ ‘ਲੋਕ ਸਭਾ’ ਦੀਆਂ ਕਿੰਨੀਆਂ ਸੀਟਾਂ ਜਿੱਤਦੀ ਹੈ, ਇਹ ਦੇਖਣਾ ਦਿਲਚਸਪ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button