Breaking NewsD5 specialIndiaNewsPoliticsPunjab

ਐੱਚ. ਐੱਸ. ਫੂਲਕਾ ਵਿਧਾਇਕ ਦੇ ਅਹੁਦੇ ਤੋਂ ਕੱਲ੍ਹ ਦੇਣਗੇ ਅਸਤੀਫਾ

ਜਲੰਧਰ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐੱਚ. ਐੱਸ. ਫੂਲਕਾ ਸ਼ੁੱਕਰਵਾਰ ਨੂੰ ਆਪਣੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇਣ ਜਾ ਰਹੇ ਹਨ। ਵੀਰਵਾਰ ਦੀ ਸ਼ਾਮ ਐੱਚ.ਐੱਸ.ਫੂਲਕਾ ਨੇ ਇਹ ਐਲਾਨ ਕੀਤਾ, ਅਸਲ ਵਿੱਚ ਫੂਲਕਾ ਬੇਅਦਬੀ ਮਾਮਲਿਆਂ ‘ਚ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਤੇ ਅੜੇ ਹੋਏ ਸਨ। ਇਸ ਤੋਂ ਪਹਿਲਾਂ ਫੂਲਕਾ ਨੇ ਵਿਧਾਨ ਸਭਾ ‘ਚ ਬੇਅਦਬੀ ਮਾਮਲੇ ਤੇ ਬਹਿਸ ਤੋਂ ਬਾਅਦ 1 ਸਤੰਬਰ ਨੂੰ ਪੰਜਾਬ ਸਰਕਾਰ ਨੂੰ ਦੋਸ਼ੀਆਂ ਖਿਲਾਫ ਕਾਰਵਾਈ ਲਈ 15 ਦਿਨ ਦਾ ਸਮਾਂ ਦਿੱਤਾ ਸੀ।

Read Also ਪੰਜਾਬ ‘ਚ ‘ਆਪ’ ਨੂੰ ਲੱਗਾ ਇੱਕ ਹੋਰ ਝਟਕਾ

ਫੂਲਕਾ ਨੇ ਐਲਾਨ ਕੀਤਾ ਸੀ ਕਿ ਉਹ 16 ਸਤੰਬਰ ਨੂੰ ਅਸਤੀਫਾ ਦੇ ਦੇਣਗੇ ਪਰ ਬਾਅਦ ਵਿੱਚ ਉਨ੍ਹਾਂ ਅਸਤੀਫੇ ਦਾ ਫੈਸਲਾ ਮੁਲਤਵੀ ਕਰ ਦਿੱਤਾ ਸੀ ਪਰ ਹੁਣ ਉਨ੍ਹਾਂ ਆਖਿਰਕਾਰ ਅਸਤੀਫੇ ਦੇ ਫੈਸਲੇ ਤੇ ਪੱਕੀ ਮੋਹਰ ਲਾ ਦਿੱਤੀ ਹੈ। ਫਿਲਹਾਲ ਦੇਖਣਾ ਹੋਵੇਗਾ ਕਿ ਕੱਲ ਅਤੇ ਅੱਜ ਵਿਚਾਲੇ ਬਾਕੀ ਰਹਿੰਦੇ ਸਮੇਂ ਵਿੱਚ ਇਸ ਤੇ ਆਮ ਆਦਮੀ ਪਾਰਟੀ ਅਤੇ ਬਾਕੀ ਧਿਰਾਂ ਕੀ ਪ੍ਰਤੀਕਿਿਰਆ ਜ਼ਾਹਿਰ ਕਰਦੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button