InternationalTop News
ਐਮਾਜ਼ਾਨ ਦਾ ਕਾਰਗੋ ਬੋਇੰਗ 767-300 ਜਹਾਜ਼ ਲੈਂਡਿੰਗ ਦੌਰਾਨ ਰਨਵੇ ਤੋਂ ਬਾਹਰ, 5 ਲੋਕਾਂ ਦੀ ਮੌਤ

ਘਟਨਾ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਜਹਾਜ਼ ਨੂੰ ਰਨਵੇ ਤੋਂ ਅੱਗੇ ਵਧਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਤੋਂ ਬਾਅਦ ਇਹ ਏਅਰਪੋਰਟ ਦੇ ਆਲੇ-ਦੁਆਲੇ ਸਥਿਤ ਗੋਦਾਮਾਂ ਦੇ ਕਰਮਚਾਰੀਆਂ ਤੇਹੋਰ ਕਾਰੋਬਾਰੀ ਅਦਾਰਿਆਂ ਵੱਲੋਂ ਵਰਤੇ ਜਾਣ ਵਾਲੇ ਖੇਤਰ ’ਚ ਜਾ ਡਿੱਗਿਆ। ਇਸ ਤੋਂ ਬਾਅਦ ਜਹਾਜ਼ ’ਚ ਅੱਗ ਲੱਗ ਗਈ ਤੇ ਉਸ ’ਚੋਂ ਸੰਘਣਾ ਕਾਲਾ ਧੂੰਆਂ ਤੇ ਅੱਗ ਦੀਆਂ ਲਪਟਾਂ ਨਜ਼ਰ ਆਉਣ ਲੱਗੀਆਂ। ਇਸ ਦੌਰਾਨ ਜਹਾਜ਼ ਆਖ਼ਿਰਕਾਰ ਦੋ ਸੈਮੀ-ਟਰੱਕਾਂ ਦੇ ਨੇੜੇ ਸੜਕ ਦੇ ਕਿਨਾਰੇ ਆ ਕੇ ਰੁਕ ਗਿਆ। ਵੀਡੀਓ ’ਚ ਜਹਾਜ਼ ਕਾਫ਼ੀ ਹੱਦ ਤੱਕ ਸਹੀ-ਸਲਾਮਤ ਦਿਖਾਈ ਦੇ ਰਿਹਾ ਹੈ, ਪਰ ਇਹ ਉਲਟਿਆ ਹੋਇਆ ਤੇ ਅੱਗ ਦੀਆਂ ਲਪਟਾਂ ਨਾਲ ਘਿਰਿਆ ਨਜ਼ਰ ਆ ਰਿਹਾ ਹੈ। ਫਲਾਈਟ ਰਡਾਰ 24 ਦੇ ਡੇਟਾ ਮੁਤਾਬਕ, ਜਿਸ ਸਮੇਂ ਜਹਾਜ਼ ਰਨਵੇ ਤੋਂ ਬਾਹਰ ਨਿਕਲਿਆ, ਉਸ ਵੇਲੇ ਉਸ ਦੀ ਰਫ਼ਤਾਰ 112 ਨਾਟ, 129 ਮੀਲ ਪ੍ਰਤੀ ਘੰਟਾ (ਲਗਭਗ 208 ਕਿਮੀ/ਘੰਟਾ) ਸੀ। ਆਓ ਜਾਣਦੇ ਹਾਂ ਕਿ ਲੈਂਡਿੰਗ ਦੌਰਾਨ ਅਜਿਹੀ ਕਿਹੜੀ ਸਥਿਤੀ ਪੈਦਾ ਹੁੰਦੀ ਹੈ, ਜਿਸ ਕਾਰਨ ਜਹਾਜ਼ ਰਨਵੇ ਤੋਂ ਬਾਹਰ ਨਿਕਲ ਜਾਂਦਾ ਹੈ।
ਮਿਆਮੀ ’ਚ ਹੋਏ ਇਸ ਜਹਾਜ਼ ਹਾਦਸੇ ਨੂੰ ‘ਰਨਵੇ ਐਕਸਕਰਸ਼ਨ’ ਕਿਹਾ ਜਾਂਦਾ ਹੈ। ਇਹ ਸਥਿਤੀ ਉਦੋਂ ਬਣਦੀ ਹੈ ਜਦੋਂ ਕੋਈ ਹਵਾਈ ਜਹਾਜ਼ ਟੇਕ-ਆਫ਼ ਜਾਂ ਲੈਂਡਿੰਗ ਦੌਰਾਨ ਰਨਵੇ ਦੀ ਨਿਰਧਾਰਤ ਸੀਮਾ ਦੇ ਅੰਦਰ ਨਹੀਂ ਰੁਕ ਪਾਉਂਦਾ ਤੇਰਨਵੇ ਤੋਂ ਬਾਹਰ ਨਿਕਲ ਜਾਂਦਾ ਹੈ। ਇਸ ਦੀਆਂ ਦੋ ਮੁੱਖ ਸਥਿਤੀਆਂ ਹੁੰਦੀਆਂ ਹਨ। ਪਹਿਲੀ ‘ਵੀਅਰ-ਆਫ਼’ ਜਦੋਂ ਜਹਾਜ਼ ਬੇਕਾਬੂ ਹੋ ਕੇ ਰਨਵੇ ਦੇ ਸੱਜੇ ਜਾਂ ਖੱਬੇ ਪਾਸੇ ਕੱਚੀ ਜ਼ਮੀਨ ਜਾਂ ਮਿੱਟੀ ਵਾਲੇ ਖੇਤਰ ’ਚ ਚਲਾ ਜਾਂਦਾ ਹੈ। ਦੂਜੀ ‘ਓਵਰਸ਼ੂਟ’ ਜਦੋਂ ਜਹਾਜ਼ ਰਨਵੇ ਦੀ ਪੂਰੀ ਲੰਬਾਈ ਪਾਰ ਕਰਕੇ ਉਸ ਦੇ ਆਖ਼ਰੀ ਸਿਰੇ ਤੋਂ ਅੱਗੇ ਨਿਕਲ ਜਾਂਦਾ ਹੈ। ਟੇਕ-ਆਫ਼ ਦੇ ਮੁਕਾਬਲੇ ਲੈਂਡਿੰਗ ਦੌਰਾਨ ਇਸ ਦਾ ਖ਼ਤਰਾ ਵੱਧ ਹੁੰਦਾ ਹੈ, ਕਿਉਂਕਿ ਜਹਾਜ਼ ਨੂੰ ਬਹੁਤ ਤੇਜ਼ ਰਫ਼ਤਾਰ ਤੋਂ ਘਟਾ ਕੇ ਪੂਰੀ ਤਰ੍ਹਾਂ ਰੋਕਣਾ ਹੁੰਦਾ ਹੈ।ਰਨਵੇ ਐਕਸਕਰਸ਼ਨ ਦੇ ਪਿੱਛੇ ਆਮ ਤੌਰ ‘ਤੇ ਖ਼ਰਾਬ ਮੌਸਮ, ਤਕਨੀਕੀ ਖ਼ਰਾਬੀ ਜਾਂ ਪਾਇਲਟ ਨਾਲ ਜੁੜੇ ਕਾਰਨ ਹੋ ਸਕਦੇ ਹਨ। ਰਨਵੇ ‘ਤੇ ਪਾਣੀ, ਬਰਫ਼ ਜਾਂ ਤੇਲ ਕਾਰਨ ਹੋਣ ਵਾਲੀ ਫਿਸਲਣ, ਲੈਂਡਿੰਗ ਸਮੇਂ ਅਸੁਰੱਖਿਅਤ ਅਪ੍ਰੋਚ ਤੇਜਲਦਬਾਜ਼ੀ ’ਚ ਰਨਵੇ ‘ਤੇ ਨਿਰਧਾਰਤ ਬਿੰਦੂ ਤੋਂ ਪਹਿਲਾਂ ਜਾਂ ਬਹੁਤ ਜ਼ਿਆਦਾ ਰਫ਼ਤਾਰ ਨਾਲ ਲੈਂਡ ਕਰਨਾ ਜਹਾਜ਼ ਨੂੰ ਬੇਕਾਬੂ ਕਰ ਸਕਦਾ ਹੈ।
ਅਜਿਹੇ ਹਾਦਸਿਆਂ ਤੋਂ ਬਚਣ ਲਈ ਆਧੁਨਿਕ ਏਅਰਪੋਰਟਾਂ ‘ਤੇ ਰਨਵੇ ਦੇ ਅੰਤ ’ਚ ‘ਅਰੇਸਟਿੰਗ ਸਿਸਟਮ’ ਲਗਾਏ ਜਾਂਦੇ ਹਨ। ਇਹ ਸਿਸਟਮ ਜਹਾਜ਼ ਦੀ ਗਤੀ ਨੂੰ ਸੋਖ ਕੇ ਉਸ ਨੂੰ ਰੋਕਣ ’ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ, ਪਾਇਲਟਾਂ ਨੂੰ ਅਜਿਹੀ ਸਥਿਤੀ ’ਚ ਲੈਂਡਿੰਗ ਰੱਦ ਕਰਕੇ ਦੁਬਾਰਾ ਉਡਾਣ ਭਰਨ, ਜਿਸ ਨੂੰ ‘ਗੋ-ਅਰਾਊਂਡ’ ਕਿਹਾ ਜਾਂਦਾ ਹੈ, ਦੀ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.