Breaking NewsD5 specialEntertainmentNews

ਏਕਤਾ ਕਪੂਰ ਦੇ ‘ਆਲਟ ਬਾਲਾਜੀ’ ਨੇ ਪੋਸਟਰ ਚੋਰੀ ਲਈ ਮੰਗੀ ਮੁਆਫੀ

ਮੁੰਬਈ : ਏਕਤਾ ਕਪੂਰ ਨੇ ਆਪਣੀ ਨਵੀਂ ਵੈੱਬ ਸੀਰੀਜ਼ ‘ਹਿਜ ਸਟੋਰੀ’ (His Story) ਦੇ ਪੋਸਟਰ ਰਿਲੀਜ਼ਿ ਹੋਣ ਦੲ ਕੁੱਝ ਦੇਰ ਬਾਅਦ ਹੀ ਪੋਸਟਰ ‘ਤੇ ਚੋਰੀ ਦਾ ਦੋਸ਼ ਲੱਗਿਆ ਤਾਂ ਸ਼ੋਸ਼ਲ ਮੀਡੀਆ’ ਤੇ ਹੰਗਾਮਾ ਸ਼ੁਰੂ ਹੋ ਗਿਆ। ਵੱਧਦੇ ਹੰਗਾਮੇ ਨੂੰ ਦੇਖ ਪ੍ਰੋਡਿਊਸਰ ਏਕਤਾ ਕਪੂਰ ਦੇ ਪ੍ਰੋਡਕਸ਼ਨ ਹਾਉਸ ਆਲਟ ਬਾਲਾਜੀ (Alt Balaji) ਨੇ ਪੋਸਟਰ ਨੂੰ ਡਿਲੀਟ ਕਰ ਮੁਅਫੀ ਮੰਗੀ ਹੈ। ਦਰਅਸਲ, ਫਿਲਮਕਾਰ ਸੁਧਾਸ਼ੁ ਸਰਿਆ ਨੇ ਟਵਿੱਟਰ ‘ਤੇ ਇੱਕ ਟਵੀਟ ਕਰ ਫਿਲਮ ਦੇ ਪੋਸਟਰ ਚੋਰੀ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸਾਲ 2015 ‘ਚ ਆਈ ਫਿਲਮ ‘Loev’ ਦਾ ਪੋਸਟਰ ਚੋਰੀ ਕੀਤਾ ਹੈ।

ਜੱਸ ਨੂੰ ਲੱਗੇ ਕੇਂਦਰ ਦੇ ਫੋਨ ਆਉਣ ?ਫਿਰ ਜੱਟ ਨੇ ਕਰਤੀ ਜੱਟਾਂ ਆਲੀ !ਕੇਂਦਰ ਨੂੰ ਲਿਆਤੇ ਪਸੀਨੇ, ਖੁਸ਼ ਹੋਏ ਕਿਸਾਨ !

‘ਨਾੱਕ ਨਾੱਕ ਨਾੱਕ ’ ਫਿਲਮ ਲਈ ਪਿਛਲੇ ਮਹੀਨੇ ਸਬਤੋਂ ਉੱਤਮ ਨਿਰਦੇਸ਼ਨ ਦੀ ਸ਼੍ਰੇਣੀ ‘ਚ ਰਾਸ਼ਟਰੀ ਇਨਾਮ ਜਿੱਤਣ ਵਾਲੀ ਸਰਿਆ ਨੇ ਟਵਿੱਟਰ ‘ਤੇ 2015 ‘ਚ ਆਈ ਸਮਲੈਂਗਿਕਤਾ ‘ਤੇ ਆਧਾਰਿਤ ਆਪਣੀ ਮਸ਼ਹੂਰ ਫਿਲਮ ਦਾ ਪੋਸਟਰ ਸਾਂਝਾ ਕੀਤਾ ਜਿਸ ਵਿੱਚ ਫਿਲਮ ਦੇ ਦੋ ਮੁੱਖ ਕਲਾਕਾਰ ਇੱਕ – ਦੂੱਜੇ ਦਾ ਹੱਥ ਫੜਕੇ ਸੋਂਦੇ ਹੋਏ ਦਿਖਾਈ ਦਿੰਦੇ ਹਨ।

ਆਲਟ ਬਾਲਾਜੀ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟਸ ‘ਤੇ ‘ਹਿਜ ਸਟੋਰੀ’ ਦਾ ਜੋ ਪੋਸਟਰ ਸਾਂਝਾ ਕੀਤਾ ਹੈ ਜਿਸ ‘ਚ ਸੀਰੀਜ਼ ਦੇ ਦੋ ਮੁੱਖ ਕਲਾਕਾਰਾਂ ਨੂੰ ਅਜਿਹੀ ਹੀ ਦਸ਼ਾ ਵਿੱਚ ਦਿਖਾਇਆ ਗਿਆ ਹੈ।

 

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button