Breaking NewsD5 specialIndiaNewsTop News

Delhi ਦੀ ਲਾਜਪਤ ਨਗਰ ਮਾਰਕਿਟ ‘ਚ ਲੱਗੀ ਭਿਆਨਕ ਅੱਗ, ਰਾਹਤ ਕਾਰਜ ‘ਚ ਜੁਟੀਆਂ ਫਾਇਰ ਵਿਭਾਗ ਦੀਆਂ 30 ਗੱਡੀਆਂ

ਨਵੀਂ ਦਿੱਲੀ : ਦਿੱਲੀ ਦੀ ਲਾਜਪਤ ਨਗਰ ਮਾਰਕਿਟ ‘ਚ ਸਥਿਤ ਇੱਕ ਸ਼ੋਅਰੂਮ ‘ਚ ਸ਼ਨੀਵਾਰ ਨੂੰ ਭਿਆਨਕ ਅੱਗ ਲੱਗ ਗਈ। ਇੱਕ ਫਾਇਰ ਵਿਭਾਗ ਦੇ ਅਧਿਕਾਰੀ ਨੇ ਇਸਦੀ ਸੂਚਨਾ ਦਿੱਤੀ ਹੈ। ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਵਿਭਾਗ ਦੀਆਂ 30 ਗੱਡੀਆਂ ਮੌਕੇ ‘ਤੇ ਭੇਜੀਆਂ ਗਈਆਂ ਹਨ।

ਬੇਅਦਬੀ ਤੇ ਗੋਲੀਕਾਂਡ ਮਾਮਲੇ ਨਾਲ ਜੁੜੀ ਵੱਡੀ ਖ਼ਬਰ !ਸੈਣੀ, ਉਮਰਾਨੰਗਲ ਤੇ ਚਰਨਜੀਤ ਦੀ ਉੱਡੀ ਨੀਂਦ !

ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਲਾਜਪਤ ਨਗਰ ਮਾਰਕਿਟ ਦੇ ਬਲਾਕ – 1 ਸੈਂਟਰਲ ਮਾਰਕਿਟ ‘ਚ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ। ਫਾਇਰ ਵਿਭਾਗ ਦੇ ਅਧਿਕਾਰੀ ਨੇ ਦੱਸਿਆ, ‘‘ਇੱਥੇ ਦੇ ਇੱਕ ਸ਼ੋਅਰੂਮ ‘ਚ ਅੱਗ ਲੱਗੀ ਹੋਈ ਹੈ। ਫਾਇਰ ਵਿਭਾਗ ਦੀਆਂ 30 ਗੱਡੀਆਂ ਨੂੰ ਮੌਕੇ ‘ਤੇ ਭੇਜਿਆ ਗਿਆ ਹੈ। ਅੱਗੇ ਦੀ ਜਾਣਕਾਰੀ ਮਿਲਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।’’ ਇੱਕ ਮਹੀਨੇ ਦੇ ਲੌਕਡਾਊਨ ਤੋਂ ਬਾਅਦ ਬਾਜ਼ਾਰ ਫਿਰ ਤੋਂ ਖੁੱਲਣ ਤੋਂ ਬਾਅਦ ਦੀ ਇਹ ਪਹਿਲੀ ਘਟਨਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button