Breaking NewsD5 specialNewsPoliticsPunjab

ਲਾਕਡਾਊਨ ‘ਚ ਕਾਂਗਰਸ ਵਿਧਾਇਕਾਂ ਨੇ ਹੀ ਖੋਲਿਆ ਸੀਐਮ ਕੈਪਟਨ ਖਿਲਾਫ ਮੋਰਚਾ

ਪਟਿਆਲਾ : ਪੰਜਾਬ ‘ਚ ਕੋਰੋਨਾ ਅਤੇ ਲਾਕਡਾਉਨ ਸੰਕਟ ‘ਚ ਸਿਆਸੀ ਜੰਗ ਵੀ ਤੇਜ਼ ਹੋ ਗਈ ਹੈ। ਪੰਜਾਬ ਕਾਂਗਰਸ ਦੇ ਅੰਦਰ ਸਭ ਕੁਝ ਠੀਕ ਨਹੀਂ ਚੱਲ ਰਿਹਾ। ਨਵਜੋਤ ਸਿੰਘ ਸਿੱਧੂ ਤੋਂ ਬਾਅਦ ਹੁਣ ਕਾਂਗਰਸੀ ਵਿਧਾਇਕ ਪਦਮਸ਼੍ਰੀ ਪਰਗਟ ਸਿੰਘ ਅਤੇ ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਨੇ ਆਪਣੀ ਹੀ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ ਅਤੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਨ ‘ਚ ਜੁੱਟ ਗਏ ਹਨ। ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਇੱਕ ਕਮਜ਼ੋਰ ਮੁੱਖ ਮੰਤਰੀ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਸਮਝ ਤੋਂ ਬਾਹਰ ਹੈ ਕਿ ਪੰਜਾਬ ਵਿੱਚ ਸਰਕਾਰ ਕਾਂਗਰਸ ਦੀ ਹੈ ਜਾਂ ਮੁੱਖ ਸਕੱਤਰ ਦੀ ?

SIDHU MOOSE WALA ਫਸਿਆ ਕਸੂਤਾ , POLICE ਨੇ ਕੱਸਿਆ ਸ਼ਿਕੰਜਾ, ਜੇਲ੍ਹ ਦੀ ਖਾਣੀ ਪਊ ਹਵਾ! D5 Channel Punjabi

ਮੰਤਰੀਆਂ ਅਤੇ ਮੁੱਖ ਸਕੱਤਰ ਵਿੱਚ ਹੋਏ ਵਿਵਾਦ ਤੋਂ ਬਾਅਦ ਮੁੱਖਮੰਤਰੀ ਨੂੰ ਤੁਰੰਤ ਵਿਧਾਇਕਾਂ ਦੀ ਬੈਠਕ ਬੁਲਾਉਣੀ ਚਾਹੀਦੀ ਸੀ ਅਤੇ ਸਾਫ਼ ਕਰਨਾ ਚਾਹੀਦਾ ਸੀ ਕਿ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਅਸੀਂ ਸਰਕਾਰ ਬਣਾਈ ਸੀ ਉਹ ਕਿਉਂ ਪੂਰੇ ਨਹੀਂ ਹੋਏ। ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਤਿੰਨ ਸਾਲ ਦੇ ਕਾਰਜਕਾਲ ‘ਤੇ ਸਵਾਲ ਖੜੇ ਹੋ ਰਹੇ ਹਨ। ਡੇਢ ਸਾਲ ਬਾਅਦ ਚੋਣਾਂ ‘ਚ ਜਨਤਾ ਨੂੰ ਇਸਦਾ ਜਵਾਬ ਨੇਤਾਵਾਂ ਨੂੰ ਦੇਣਾ ਪਵੇਗਾ, ਅਫਸਰਾਂ ਨੂੰ ਨਹੀਂ। ਹਾਲਾਤ ਇਹ ਹਨ ਕਿ ਜਿਸ ਤਰ੍ਹਾਂ ਦਸ ਸਾਲ ਅਕਾਲੀ – ਬੀਜੇਪੀ ਗੰਠ-ਜੋੜ ਦੀ ਸਰਕਾਰ ਚੱਲ ਰਹੀ ਸੀ, ਉਸੇ ਤਰ੍ਹਾਂ ਹੀ ਇਹ ਸਰਕਾਰ ਚੱਲ ਰਹੀ ਹੈ।

Breaking | ਕੈਪਟਨ ਦੇ ਗੜ੍ਹ ‘ਚ ਫੇਰ ਫੜੀ ਨਕਲੀ ਸ਼ਰਾਬ! ਇਕ ਹੋਰ ਵੱਡਾ ਲੀਡਰ DSP ਨੇ ਚੱਕਿਆ! ਹਨੇਰੇ ‘ਚ ਘਾਲੇ-ਮਾਲੇ

ਇਨ੍ਹਾਂ ਦੋਵਾਂ ਦੀ ਕਾਰਗੁਜਾਰੀ ‘ਚ ਜ਼ਿਆਦਾ ਫਰਕ ਨਹੀਂ ਹੈ। ਸਾਬਕਾ ਹਾਕੀ ਖਿਡਾਰੀ ਪਰਗਟ ਸਿੰਘ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਦੇ ਨਜ਼ਦੀਕੀ ਦੋਸਤ ਹਨ ਅਤੇ ਸਿੱਧੂ ਨੇ ਹੀ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਿਲ ਕਰਵਾ ਕੇ ਟਿਕਟ ਦਿਵਾਇਆ ਸੀ। ਫਿਲਹਾਲ ਉਹ ਜਲੰਧਰ ਕੈਂਟ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ। ਉਥੇ ਹੀ ਫਤਿਹ ਜੰਗ ਸਿੰਘ ਬਾਜਵਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਛੋਟੇ ਭਰਾ ਹਨ।

TIK-TOK STAR NOOR ਨੂੰ ਲੈਕੇ CAPTAIN ਸਰਕਾਰ ਦਾ ਵੱਡਾ ਐਲਾਨ, ਮਿਲੇਗੀ ਸਰਕਾਰੀ ਨੌਕਰੀ! D5 Channel Punjabi

ਪਰਗਟ ਸਿੰਘ ਸਮੇਤ ਫਤਿਹ ਜੰਗ ਸਿੰਘ ਅਤੇ ਹਰਜੋਤ ਕਮਲ ਦੇ ਵਿਰੋਧੀ ਤੇਵਰ ਕੈਪਟਨ ਅਮਰਿੰਦਰ ਸਿੰਘ ਲਈ ਯਕੀਨ ਵੱਡੀ ਚੁਣੋਤੀ ਹਨ। ਸਾਫ਼ ਹੈ ਕਿ ਪੰਜਾਬ ਕਾਂਗਰਸ ‘ਚ ਸਭ ਕੁਝ ਚੰਗਾ ਨਹੀਂ ਚੱਲ ਰਿਹਾ ਹੈ। ਅਜਿਹੇ ‘ਚ ਪਰਗਟ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੂੰ ਹੋਰ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਦਾ ਖੁੱਲ੍ਹਾ- ਖੁੱਲ੍ਹਾ ਸਮਰਥਨ ਮਿਲਿਆ ਤਾਂ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਵੱਡੀ ਮੁਸ਼ਕਿਲ ਖੜੀ ਹੋ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button