Breaking NewsD5 specialIndiaNewsPunjab

ਉਨਾਵ ਮਾਮਲੇ ‘ਚ ਵੱਡਾ ਫੈਸਲਾ, ਵਿਧਾਇਕ ਕੁਲਦੀਪ ਸੇਂਗਰ ਦੋਸ਼ੀ ਕਰਾਰ, ਸਜ਼ਾ ਤੇ ਬਹਿਸ ਅੱਜ

ਨਵੀਂ ਦਿੱਲੀ : ਉਨਾਵ ਰੇਪ ਕੇਸ ‘ਚ ਦਿੱਲੀ ਦੀ ਤੀਹ ਹਜ਼ਾਰੀ ਕੋਰਟ ਨੇ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਦੋਸ਼ੀ ਠਹਿਰਾਇਆ ਹੈ। ਕੋਰਟ ਨੇ ਸਾਥੀ ਦੋਸ਼ੀ ਮਹਿਲਾ ਸ਼ਸ਼ੀ ਸਿੰਘ ਨੂੰ ਬਰੀ ਕਰ ਦਿੱਤਾ ਹੈ। ਸ਼ਸ਼ੀ ਸਿੰਘ ਨੌਕਰੀ ਦਵਾਉਣ ਦੇ ਬਹਾਨੇ ਪੀੜਿਤਾ ਨੂੰ ਕੁਲਦੀਪ ਸੇਂਗਰ ਦੇ ਕੋਲ ਲੈ ਕੇ ਗਈ ਸੀ, ਜਿਸ ਤੋਂ ਬਾਅਦ ਸੇਂਗਰ ਨੇ ਪੀੜਿਤਾ ਦਾ ਬਲਾਤਕਾਰ ਕੀਤਾ। ਸਜ਼ਾ ‘ਤੇ ਬਹਿਸ 17 ਦਸੰਬਰ ਯਾਨੀ ਕੀ ਅੱਜ ਹੋਵੇਗੀ।

ਕੋਰਟ ਨੇ ਕਿਹਾ ਕਿ ਪੀੜਿਤਾ ਨੇ ਆਪਣੇ ਵੱਲੋਂ ਪਰਿਵਾਰ ਦੀ ਜਾਨ ਬਚਾਉਣ ਲਈ ਇਸ ਕੇਸ ਨੂੰ ਦੇਰ ਨਾਲ ਰਜਿਸਟਰ ਕਰਵਾਇਆ ਗਿਆ। ਕੋਰਟ ਦਾ ਕਹਿਣਾ ਹੈ ਕਿ ਗੈਂਗਰੇਪ ਵਾਲੇ ਕੇਸ ਵਿੱਚ ਸੀਬੀਆਈ ਨੇ ਇੱਕ ਸਾਲ ਚਾਰਜਸ਼ੀਟ ਦਾਖਲ ਕਰਨ ‘ਚ ਕਿਉਂ ਲਗਾਇਆ ?

ਕੈਪਟਨ ਲਈ ਵਧੀਆਂ ਮੁਸ਼ਕਿਲਾਂ! ਹੁਣ ਵਿਧਾਇਕ ‘ਤੇ ਮੰਤਰੀ ਆਪਸ ‘ਚ ਭਿੜੇ! ਮੰਤਰੀ ਨੇ ਲਿਆ ਸਟੈਂਡ, ਵਿਧਾਇਕ ਰੁੱਸਿਆ

ਇਨ੍ਹਾਂ ਧਾਰਾਵਾਂ ‘ਚ ਦੋਸ਼ੀ ਕਰਾਰ
ਤੀਹ ਹਜ਼ਾਰੀ ਕੋਰਟ ਨੇ ਵਿਧਾਇਕ ਕੁਲਦੀਪ ਸੇਂਗਰ ਨੂੰ ਧਾਰਾ 120 ਬੀ, 363 (ਅਗਵਾਹ) , 366, 376(ਬਲਾਤਕਾਰ ਅਤੇ ਹੋਰ ਸਬੰਧਤ ਧਾਰਾਵਾਂ) ਅਤੇ POCSO ਦੇ ਤਹਿਤ ਦੋਸ਼ੀ ਠਹਿਰਾਇਆ ਹੈ।

ਅਜੇ ਇੱਕ ਹੀ ਮਾਮਲੇ ‘ਚ ਫੈਸਲਾ
ਇਸ ਕੇਸ ‘ਚ ਕੁਲ 5 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿਚੋਂ ਇੱਕ ‘ਤੇ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਹੈ। ਬਾਕੀਆਂ ‘ਚ ਅਜੇ ਵੀ ਸੁਣਵਾਈ ਇਸ ਕੋਰਟ ‘ਚ ਚੱਲ ਰਹੀ ਹੈ। ਜਿਸ ਵਿੱਚ ਪੀੜਿਤਾ ਦੇ ਪਿਤਾ ਦੀ ਕਸਟੱਡੀ ਵਿੱਚ ਹੋਈ ਮੌਤ, ਸੜਕ ਦੁਰਘਟਨਾ ਵਿੱਚ ਉਸਦੇ ਪਰਿਵਾਰ ਦੀਆਂ ਮਾਰੀਆਂ ਗਈਆਂ ਦੋ ਮਹਿਲਾਵਾਂ ਅਤੇ ਪੀੜਿਤਾ ਦੇ ਨਾਲ ਕੀਤੇ ਗਏ ਗੈਂਗਰੇਪ ਅਤੇ ਉਸਦੇ ਚਾਚੇ ਦੇ ਖਿਲਾਫ ਕਥਿਤ ਰੂਪ ਨਾਲ ਝੂਠੇ ਮਾਮਲੇ ਦਰਜ ਕਰਨ ਨਾਲ ਜੁੜੇ ਮਾਮਲੇ ਸ਼ਾਮਿਲ ਹਨ।

Bhagwant Maan ਵੀ ਸਵਾਲ ਪੁੱਛਣ ‘ਚ ਫਾਡੀ,ਆਹ ਲੋਕ ਬਣਨਗੇ Sukhdev Dhindsa ਲਈ ਮੁਸ਼ਕਿਲ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button